ਪੰਜਾਬ

punjab

ETV Bharat / city

ਦੀਪ ਸਿੱਧੂ ਮੌਤ ਮਾਮਲੇ 'ਚ ਪਰਿਵਾਰਕ ਮੈਂਬਰਾਂ ਨੂੰ ਸਾਜਿਸ਼ ਦਾ ਸ਼ੱਕ - ਪਰਿਵਾਰਕ ਮੈਂਬਰਾਂ ਅਤੇ ਕੁੱਝ ਦੋਸਤਾਂ ਨੂੰ ਸਾਜਿਸ਼ ਦਾ ਸ਼ੱਕ

ਦੀਪ ਸਿੱਧੂ ਦੇ ਪਰਿਵਾਰਕ ਮੈਂਬਰਾਂ ਅਤੇ ਕੁੱਝ ਦੋਸਤਾਂ ਨੂੰ ਸਾਜਿਸ਼ ਦਾ ਸ਼ੱਕ ਹੈ। ਉਨ੍ਹਾਂ ਨੂੰ ਲਗਦਾ ਹੈ ਕਿ ਦੀਪ ਸਿੱਧੂ ਦੀ ਮੌਤ ਸਿਰਫ ਇੱਕ ਹਾਦਸਾ ਨਹੀਂ ਹੈ। ਇਸ ਤੋਂ ਪਹਿਲਾਂ ਪੁਲਿਸ਼ ਪੁੱਛਗਿੱਛ ਕੀਤੀ ਹੈ 'ਤੇ ਡਰਾਈਵਰ ਨੇ ਮੰਨਿਆ ਹੈ ਕਿ ਹਾਦਸਾ ਉਸਦੀ ਲਾਪਵਾਹੀ ਦੇ ਕਾਰਨ ਹੋਈਆ ਹੈ। ਪੰਜਾਬੀ ਅਦਾਕਾਰ ਦੀਪ ਸਿੱਧੂ ਦੀ 15 ਫਰਵਰੀ ਨੂੰ ਕੇਐਮਪੀ ਖਰਖੌਦਾ ਟੋਲ 'ਤੇ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ।

Deep Sidhu
ਦੀਪ ਸਿਧੂ ਮੌਤ ਮਾਮਲੇ 'ਚ ਪਰਿਵਾਰਕ ਮੈਂਬਰਾਂ ਨੂੰ ਸਾਜਿਸ਼ ਦਾ ਸ਼ੱਕ

By

Published : Feb 18, 2022, 12:52 PM IST

ਚੰਡੀਗੜ੍ਹ: ਦੀਪ ਸਿੱਧੂ ਦੀ ਮੌਤ ਤੋਂ ਬਾਅਦ ਟਰੱਕ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ। ਹੁਣ ਦੀਪ ਸਿੱਧੂ ਦੇ ਪਰਿਵਾਰਕ ਮੈਂਬਰਾਂ ਅਤੇ ਕੁੱਝ ਦੋਸਤਾਂ ਨੂੰ ਸਾਜਿਸ਼ ਦਾ ਸ਼ੱਕ ਹੈ। ਉਨ੍ਹਾਂ ਨੂੰ ਲਗਦਾ ਹੈ ਕਿ ਦੀਪ ਸਿੱਧੂ ਦੀ ਮੌਤ ਸਿਰਫ ਇੱਕ ਹਾਦਸਾ ਨਹੀਂ ਹੈ। ਦੀਪ ਸਿੱਧੂ ਦੇ ਭਰਾ ਨੇ ਟਰੱਕ ਡਰਾਈਵਰ 'ਤੇ ਮਾਮਲਾ ਦਰਜ ਕਰਵਾਇਆ ਹੈ। ਇਸ ਤੋਂ ਪਹਿਲਾਂ ਪੁਲਿਸ਼ ਪੁੱਛਗਿੱਛ ਕੀਤੀ ਹੈ 'ਤੇ ਡਰਾਈਵਰ ਨੇ ਮੰਨਿਆ ਹੈ ਕਿ ਹਾਦਸਾ ਉਸਦੀ ਲਾਪਵਾਹੀ ਦੇ ਕਾਰਨ ਹੋਈਆ ਹੈ। ਫੜੇ ਗਏ ਟਰੱਕ ਡਰਾਈਵਰ ਦੀ ਪਛਾਣ ਕਾਸਿਮ ਵਾਸੀ ਨੂਹ ਵਜੋਂ ਹੋਈ ਹੈ। ਪੁਲਿਸ ਸ਼ੁੱਕਰਵਾਰ ਨੂੰ ਕਾਸਿਮ ਨੂੰ ਅਦਾਲਤ 'ਚ ਪੇਸ਼ ਕਰੇਗੀ।

ਇਹ ਵੀ ਪੜੋ:ਦੀਪ ਸਿੱਧੂ ਸੜਕ ਹਾਦਸੇ 'ਚ ਡਰਾਈਵਰ ਦਾ ਕਬੂਲਨਾਮਾ

ਜਿਕਰਯੋਗ ਹੈ ਕਿ ਦੀਪ ਸਿੱਧੂ ਦੀ ਮੌਤ ਨੂੰ ਲੈਕੇ ਵੱਡੇ ਖਦਸ਼ੇ ਖੜ੍ਹੇ ਹੋ ਰਹੇ ਹਨ ਅਤੇ ਦੀਪ ਸਿੱਧੂ ਦੀ ਮੌਤ ਨੂੰ ਸਾਜ਼ਿਸ਼ ਵਜੋਂ ਵੀ ਦੇਖਿਆ ਜਾ ਰਿਹਾ ਹੈ। ਇਸ ਲਈ ਪ੍ਰਸ਼ਾਸਨ ਉੱਤੇ ਜਾਂਚ ਲਈ ਦਬਾਅ ਬਣ ਰਿਹਾ ਹੈ। ਫਿਲਹਾਲ ਇਸ ਮਾਮਲੇ ਵਿੱਚ ਡਰਾਈਵਰ ਦੀ ਗ੍ਰਿਫਤਾਰੀ ਨੂੰ ਅਹਿਮ ਮੰਨਿਆ ਜਾ ਰਿਹਾ ਹੈ।

ਦੱਸ ਦਈਏ ਕਿ ਪੰਜਾਬੀ ਅਦਾਕਾਰ ਦੀਪ ਸਿੱਧੂ ਦੀ 15 ਫਰਵਰੀ ਨੂੰ ਕੇਐਮਪੀ ਖਰਖੌਦਾ ਟੋਲ 'ਤੇ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਸੋਨੀਪਤ ਦੇ ਐੱਸਪੀ ਰਾਹੁਲ ਸ਼ਰਮਾ ਨੇ ਦੱਸਿਆ ਕਿ ਪੁਲਿਸ ਇਸ ਮਾਮਲੇ 'ਚ ਹਾਦਸੇ ਵਾਲੇ ਸੀਨ ਨੂੰ ਦੁਬਾਰਾ ਤਿਆਰ ਕਰੇਗੀ। ਜਿਸ ਟਰੱਕ ਨਾਲ ਦੀਪ ਸਿੱਧੂ ਦੀ ਗੱਡੀ ਦੀ ਟੱਕਰ ਹੋਈ ਸੀ ਉਸ ਦੇ ਮਾਲਕ ਅਤੇ ਅਣਪਛਾਤੇ ਡਰਾਈਵਰ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜੋ:ਦੀਪ ਸਿੱਧੂ ਦਾ ਬਚਪਨ ਯਾਦ ਕਰਦਿਆਂ ਭੁੱਬਾਂ ਮਾਰ ਪਰਿਵਾਰ ਨੇ ਦੱਸੀਆਂ ਇਹ ਗੱਲਾਂ

ABOUT THE AUTHOR

...view details