ਚੰਡੀਗੜ੍ਹ: ਕਿਸਾਨੀ ਅੰਦੋਲਨ ਨੂੰ ਸਮਰਪਿਤ ਪੰਜਾਬ ਕਲਾ ਪ੍ਰੀਸ਼ਦ ਵਿਖੇ ਪੰਜ ਰੋਜ਼ਾ ਡਾ. ਐਮਐਸ ਰੰਧਾਵਾ ਕਲਾ ਉਤਸਵ ਦੀ ਸ਼ੁਰੂਅਤ ਕੀਤੀ ਗਈ। ਇਸ ਦਾ ਉਦਘਾਟਨ ਉਘੇ ਸ਼ਾਇਰ ਅਤੇ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਡਾ. ਸੁਰਜੀਤ ਪਾਤਰ ਨੇ ਕੀਤਾ। ਇਸ ਮੌਕੇ ਪਹੁੰਚੇ ਸਾਰੇ ਬੁਲਾਰਿਆਂ ਨੇ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਕੇਂਦਰ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਕਿਸਾਨ ਅੰਦੋਲਨ ਨੂੰ ਕੁਚਲਣ ਦੀ ਨੀਤੀ ਦੀ ਬਜਾਏ ਕਿਸਾਨਾਂ ਨਾਲ ਸੁਹਿਰਦਤਾ ਨਾਲ ਗੱਲਬਾਤ ਕਰਕੇ ਜਲਦ ਤੋਂ ਜਲਦ ਇਸ ਕਿਸਾਨਾਂ ਦੀਆਂ ਮੰਗਾਂ ਦਾ ਹੱਲ ਕਰਨਾ ਚਾਹੀਦਾ ਹੈ।
ਡਾ. ਐਮਐਸ ਰੰਧਾਵਾ ਕਲਾ ਉਤਸਵ ਸ਼ੁਰੂ ਇਸ ਮੌਕੇ ਸੰਬੋਧਨ ਕਰਦਿਆਂ ਉਨਾਂ ਆਖਿਆ ਕਿ ਡਾ. ਰੰਧਾਵਾ ਕਿਸਾਨਾਂ ਦੇ ਮਸੀਹਾ ਸਨ ਜੋ ਹਮੇਸ਼ਾ ਸਾਡੇ ਮਨਾਂ ਵਿਚ ਵਸਦੇ ਰਹਿਣਗੇ। ਉਨ੍ਹਾਂ ਨਾਲ ਹੀ ਕਿਹਾ ਕਿ ਉਹ ਹਮੇਸ਼ਾ ਹੀ ਕਿਸਾਨ ਪੱਖੀ ਪ੍ਰਸ਼ਾਸਕ ਰਹੇ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉੱਪ ਕੁਲਪਤੀ ਹੁੰਦਿਆਂ। ਉਨ੍ਹਾਂ ਨੇ ਖੇਤੀਬਾੜੀ ਨੂੰ ਨਵੀਆਂ ਲੀਹਾਂ 'ਤੇ ਲਿਜਾਣ ਲਈ ਕਈ ਕ੍ਰਾਂਤੀਕਾਰੀ ਕਦਮ ਉਠਾਏ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਕੀਤੇ ਸਭਿਆਚਾਰਕ, ਸਾਹਿਤਕ ਤੇ ਸਮਾਜਿਕ ਕਾਰਜਾਂ ਨੂੰ ਵੀ ਸਦਾ ਚੇਤੇ ਕੀਤਾ ਜਾਂਦਾ ਰਹੇਗਾ। ਡਾ. ਪਾਤਰ ਨੇ ਇਸ ਮੌਕੇ ਕਿਸਾਨੀ ਅੰਦੋਲਨ ਨਾਲ ਸਬੰਧਿਤ ਆਪਣੀਆਂ ਚੋਣਵੀਆਂ ਕਵਿਤਾਵਾਂ ਵੀ ਸੁਣਾਈਆਂ।
ਡਾ. ਐਮਐਸ ਰੰਧਾਵਾ ਕਲਾ ਉਤਸਵ ਸ਼ੁਰੂ ਡਾ. ਪਾਤਰ ਨੇ ਇਸ ਮੌਕੇ ਇਹ ਵੀ ਆਖਿਆ ਕਿ ਡਾ. ਐਮਐਸ ਰੰਧਾਵਾ ਆਪਣੇ ਆਪ ਵਿੱਚ ਇੱਕ ਮਹਾਨ ਸੰਸਥਾ ਦਾ ਰੂਪ ਸਨ। ਇਸ ਮੌਕੇ ਡਾ. ਰੰਧਾਵਾ ਦੇ ਪੁੱਤਰ ਜਤਿੰਦਰ ਰੰਧਾਵਾ ਤੇ ਪੋਤਰੇ ਸਤਿੰਦਰ ਰੰਧਾਵਾ ਦਾ ਸਨਮਾਨ ਕਰਦਿਆਂ ਰੰਧਾਵਾ ਪਰਿਵਾਰ ਨੂੰ ਵਧਾਈ ਵੀ ਦਿੱਤੀ। ਉਤਸਵ ਦੇ ਉਦਘਾਟਨੀ ਸਮਾਗਮ ਦੌਰਾਨ ਬੁਲਾਰਿਆਂ ਨੇ ਡਾ. ਰੰਧਾਵਾ ਦੀ ਸ਼ਖਸੀਅਤ ਦੇ ਵੱਖ-ਵੱਖ ਪਹਿਲੂਆਂ ਬਾਰੇ ਚਾਨਣਾ ਪਾਇਆ। ਮਹਿਮਾਨ ਲੇਖਕ ਗੁਲਜ਼ਾਰ ਸਿੰਘ ਸੰਧੂ ਨੇ ਰੰਧਾਵਾ ਨਾਲ ਆਪਣੀ ਨੇੜਤਾ ਬਾਰੇ ਚਾਨਣਾ ਪਾਉਂਦਿਆਂ ਦਿਲਚਸਪ ਤੱਥ ਪੇਸ਼ ਕੀਤੇ।
ਡਾ. ਬਲਦੇਵ ਸਿੰਘ ਧਾਲੀਵਾਲ ਨੇ ਡਾ. ਰੰਧਾਵਾ ਦੀ ਪੰਜਾਬੀ ਸਭਿਆਚਾਰ ਨੂੰ ਦੇਣ ਬਾਰੇ ਜਾਣਕਾਰੀ ਦਿਤੀ ਤੇ ਦਿਲਸ਼ੇਰ ਸਿੰਘ ਚੰਦੇਲ ਨੇ ਸਰੋਤਿਆਂ ਨੂੰ ਰੰਧਾਵਾ ਦੇ ਜੀਵਨ ਬਾਰੇ ਵੇਰਵੇ ਸਹਿਤ ਜਾਣ-ਪਛਾਣ ਕਰਵਾਈ। ਡਾ. ਪਿਆਰਾ ਲਾਲ ਗਰਗ ਨੇ ਪੰਜਾਬੀ ਭਾਸ਼ਾ ਤੇ ਸਭਿਆਚਾਰ ਦੀ ਮੌਜੂਦਾ ਸਥਿਤੀ ਬਾਰੇ ਵਿਸ਼ੇਸ਼ ਭਾਸ਼ਣ ਦਿੱਤਾ। ਗਾਇਕ ਗੁਰਿੰਦਰ ਗੈਰੀ ਤੇ ਰਾਵੀ ਬੱਲ ਨੇ ਆਪੋ ਆਪਣੀ ਗਾਇਕੀ ਦਾ ਰੰਗ ਬਿਖੇਰਿਆ।
ਡਾ. ਐਮਐਸ ਰੰਧਾਵਾ ਕਲਾ ਉਤਸਵ ਸ਼ੁਰੂ ਮੰਚ ਸੰਚਾਲਨ ਕਰਦਿਆਂ ਪੰਜਾਬ ਕਲਾ ਪਰਿਸ਼ਦ ਦੇ ਮੀਡੀਆ ਅਧਿਕਾਰੀ ਨਿੰਦਰ ਘੁਗਿਆਣਵੀ ਨੇ ਰੰਧਾਵਾ ਦੀ ਕਲਾਵਾਂ ਤੇ ਕਲਾਕਾਰਾਂ ਨੂੰ ਦਿੱਤੀ ਵਡਮੁਲੀ ਦੇਣ ਬਾਰੇ ਜਾਣਕਾਰੀ ਦਿੱਤੀ। ਨਾਟਕਕਾਰ ਕੇਵਲ ਧਾਲੀਵਾਲ ਨੇ ਮੇਲੇ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਦਿੱਤੇ।