ਚੰਡੀਗੜ੍ਹ: ਪੰਜਾਬ ਦਾ ਮੁੱਖ ਮੰਤਰੀ ਬਣਨ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ। ਸੋਸ਼ਲ ਮੀਡੀਆ 'ਤੇ ਵੀ ਉਨ੍ਹਾਂ ਨੂੰ ਵਧਾਈ ਸੰਦੇਸ਼ ਲਗਾਤਾਰ ਮਿਲ ਰਹੇ ਹਨ। ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੀ ਪਲੇਠੀ ਮੀਟਿੰਗ ਵਿਚ ਭਾਵੁਕ ਹੋ ਗਏ। ਪ੍ਰੈਸ ਕਾਨਫਰੰਸ ਵਿਚ ਉਨ੍ਹਾਂ ਨੇ ਮੁਲਾਜ਼ਮਾਂ ਨੂੰ ਕਿਹਾ ਕਿ ਉਹ ਸਾਰੀਆਂ ਹੜਤਾਲਾਂ ਬੰਦ ਕਰ ਦੇਣ ਅਤੇ ਆਪੋ-ਆਪਣੇ ਕੰਮਾਂ 'ਤੇ ਵਾਪਸ ਆ ਜਾਣ। ਕਰਮਚਾਰੀਆਂ ਨੂੰ ਕਿਹਾ ਮੈਂ ਇੱਕ ਇੱਕ ਮਸਲੇ ਦਾ ਹੱਲ ਕਰਾਂਗਾ। ਇਸ ਦੌਰਾਨ ਉਨ੍ਹਾਂ ਨੇ ਡਿਪਟੀ CM ਓ.ਪੀ. ਸੋਨੀ ਦੀ ਤਰੀਫ਼ 'ਚ ਕਿਹਾ ਕਿ ਇਨ੍ਹਾਂ ਦਾ ਆਪਣਾ ਹੀ ਇਕ ਮੁਕਾਮ ਹੈ।
ਕਿਸਾਨਾਂ ਬਾਰੇ ਬੋਲੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਚੰਨੀ
ਪੰਜਾਬ ਦੇ ਕਿਸਾਨਾਂ ਵਲੋਂ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਜਿਸ ਬਾਰੇ ਬੋਲਦਿਆਂ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਕਮਜ਼ੋਰ ਨਹੀਂ ਹੋਣ ਦਿਆਂਗੇ ਅਤੇ ਅਸੀਂ ਉਨ੍ਹਾਂ ਨਾਲ ਹਮੇਸ਼ਾ ਖੜੇ ਹਾਂ ਅਤੇ ਖੜ੍ਹੇ ਰਹਾਂਗੇ। ਕਿਸਾਨੀ ਡੁੱਬੇਗੀ ਤਾਂ ਪੰਜਾਬ ਤੇ ਦੇਸ਼ ਡੁੱਬ ਜਾਏਗਾ। ਪੰਜਾਬ ਦੀ ਖੇਤੀਬਾੜੀ 'ਤੇ ਜੇਕਰ ਸੰਕਟ ਆਏਗਾ ਤਾਂ ਆਪਣਾ ਗੱਲ ਵੱਢ ਕੇ ਦੇ ਦੇਵਾਂਗਾ। ਕਾਲੇ ਕਾਨੂੰਨ ਵਾਪਸ ਲੈਣ ਵਾਸਤੇ ਮੈਂ ਕੇਂਦਰ ਸਰਕਾਰ ਨੂੰ ਅਪੀਲ ਕਰਦਾ ਹਾਂ।
ਰੇਤ ਮਾਫੀਆ ਦੇ ਖਾਤਮੇ ਲਈ ਕਰਾਂਗਾ ਕੰਮ
ਪੰਜਾਬ ਵਿਚ ਤੇਜ਼ੀ ਨਾਲ ਪੈਰ ਪਸਾਰ ਰਹੇ ਮਾਫੀਆ 'ਤੇ ਬੋਲਦਿਆਂ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਵਿਚ ਰੇਤ ਮਾਫੀਆ ਦੀ ਮਨਮਰਜ਼ੀ ਨਹੀਂ ਚੱਲਣ ਦਿੱਤੀ ਜਾਵੇਗੀ ਅਤੇ ਰੇਤ ਮਾਫ਼ੀਆ ਨੂੰ ਲੈਕੇ ਅੱਜ ਹੀ ਫੈਸਲਾ ਕਰ ਦੇਵਾਂਗੇ ਉਨ੍ਹਾਂ ਕਿਹਾ ਕਿ ਜਾਂ ਮੈਂ ਰਹਾਂਗਾ ਜਾਂ ਮਾਫੀਆ। ਮਾਫ਼ੀਆ, ਰੇਤਾ ਵਾਲੇ ਮੈਨੂੰ ਨਾ ਮਿਲਣ, ਮੈਨੂੰ ਆਮ ਇਨਸਾਨ ਮਿਲਣ।
ਗਰੀਬਾਂ ਦਾ ਬਿੱਲ ਅੱਜ ਹੀ ਮਾਫ਼ ਕਰਾਂਗੇ ਤੇ ਜਿਸਦਾ ਕੁਨੈਕਸ਼ਨ ਕੱਟਿਆ ਗਿਆ ਤਾਂ ਉਸਦਾ ਬਿੱਲ ਮਾਫ਼ ਕਰ ਕੇ ਕੁਨੈਕਸ਼ਨ ਲੱਗੇਗਾ। ਪਾਣੀ ਮਾਫ, ਬਿਜਲੀ ਦੀ ਗੱਲ ਹੋ ਚੁੱਕੀ ਹੈ। ਇਹ ਆਮ ਆਦਮੀ ਦੀ ਸਰਕਾਰ ਆਮ ਆਦਮੀ ਦੀ ਗੱਲ ਕਰਨੀ ਸੌਖੀ। ਪਾਰ ਸਾਡੀ ਸਰਕਾਰ ਆਮ ਆਦਮੀ ਦੀ ਕੈਪਟਨ ਅਮਰਿੰਦਰ ਜੀ ਨੇ ਬਹੁਤ ਚੰਗਾ ਕੰਮ ਕੀਤਾ ਹੈ, ਜੋ ਕੰਮ ਰਹਿ ਗਿਆ।
ਮੁੱਖ ਮੰਤਰੀ ਭਾਵੁਕ ਹੋਏਪਾਰਟੀ ਹਾਈਕਮਾਨ ਨੇ ਆਮ ਆਦਮੀ ਨੂੰ ਮੁੱਖ ਮੰਤਰੀ ਬਣਨ ਦਾ ਮੌਕਾ ਦਿੱਤਾ, ਇਹ ਬੋਲਦੇ ਹੋਏ ਮੁੱਖ ਮੰਤਰੀ ਭਾਵੁਕ ਹੋ ਗਏ।ਰਾਹੁਲ ਗਾਂਧੀ ਇੱਕ ਕ੍ਰਾਂਤੀਕਾਰੀ ਵਿਅਕਤੀ ਹਨ, ਇੱਕ ਅਜਿਹਾ ਵਿਅਕਤੀ ਜੋ ਗਰੀਬਾਂ ਦੀ ਸਹਾਇਤਾ ਕਰਦਾ ਹੈ: ਚੰਨੀਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵੀ ਧੰਨਵਾਦ ਕਰਦਾ ਹਾਂ। ਚਮਕੌਰ ਸਾਹਬ ਦੀ ਧਰਤੀ ਦੀ ਕਿਰਪਾ ਹੈ। ਮੈਨੂੰ ਰਾਹੁਲ ਗਾਂਧੀ, ਕਾਂਗਰਸ ਪਾਰਟੀ ਨੇ ਸੇਵਾ ਦਾ ਮੌਕਾ ਦਿੱਤਾ ਹੈ। ਮੈਂ ਆਮ ਆਦਮੀ ਦਾ ਨੁਮਾਂਇੰਦਾ ਹਾਂ, ਮੈਂ ਅਮੀਰਾਂ ਦਾ ਨੁਮਾਂਇੰਦਾ ਨਹੀਂ। ਆਮ ਆਦਮੀ ਪਾਰਟੀ 'ਤੇ ਸਾਧਿਆ ਨਿਸ਼ਾਨਾ, ਕਿਹਾ ਮੈਂ ਹਾਂ ''ਆਮ ਆਦਮੀ''ਚਰਨਜੀਤ ਸਿੰਘ ਚੰਨੀ ਬੋਲੇ: ਮੈਂ ਭਾਵੁਕ ਹੋ ਗਿਆ ਮੇਰੇ ਤੋਂ ਕੋਈ ਗ਼ਲਤੀ ਹੋ ਗਈ ਤਾਂ ਮਾਫ਼ੀ ਚਾਹੁੰਦਾ।
ਇਹ ਵੀ ਪੜ੍ਹੋ-ਪੰਜਾਬ ਦੇ ਪਹਿਲੇ ਦਲਿਤ ਮੁੱਖ ਮੰਤਰੀ ਬਣੇ ਚਰਨਜੀਤ ਚੰਨੀ ਨੇ ਚੁੱਕੀ ਸਹੁੰ