ਪੰਜਾਬ

punjab

ETV Bharat / city

ਚੰਡੀਗੜ੍ਹ ਦੀ ਸੁਖਨਾ ਝੀਲ ਨੇੜੇ ਹਾਦਸਾ, ਬੱਚੇ ਦੀ ਮੌਤ - ਪੰਚਕੂਲਾ

ਚੰਡੀਗੜ੍ਹ ਦੀ ਸੁਖਨਾ ਝੀਲ ਵਿੱਚੋਂ ਨਿਕਲਣ ਵਾਲੀ ਚੋਅ ਵਿੱਚ ਡਿੱਗਣ ਕਾਰਨ ਇਕ 13 ਸਾਲਾ ਬੱਚੇ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪੰਚਕੂਲਾ ਦੇ ਸਰਜਪੁਰ ਵਾਸੀ ਸੁਮਿਤ ਵਜੋਂ ਹੋਈ ਹੈ।

ਚੋਅ 'ਚ ਡਿੱਗਣ ਕਾਰਨ ਬੱਚੇ ਦੀ ਮੌਤ
ਚੋਅ 'ਚ ਡਿੱਗਣ ਕਾਰਨ ਬੱਚੇ ਦੀ ਮੌਤ

By

Published : Apr 4, 2021, 4:38 PM IST

ਚੰਡੀਗੜ੍ਹ :ਚੰਡੀਗੜ੍ਹ ਦੀ ਸੁਖਨਾ ਝੀਲ ਵਿੱਚੋਂ ਨਿਕਲਣ ਵਾਲੀ ਚੋਅ ਵਿੱਚ ਡਿੱਗਣ ਕਾਰਨ ਇਕ 13 ਸਾਲਾ ਬੱਚੇ ਦੀ ਮੌਤ ਹੋ ਗਈ। ਇਹ ਹਾਦਸਾ ਕਿਸ਼ਨਗੜ੍ਹ ਦੇ ਨੇੜੇ ਵਾਪਰਿਆ। ਜਿਵੇਂ ਹੀ ਬੱਚਾ ਸੁਖਨਾ ਲੇਕ ਵਾਲੀ ਚੋਅ ਵਿੱਚ ਡਿੱਗਾ ਤਾਂ ਮੌਕੇ 'ਤੇ ਮੌਜੂਦ ਇਕ ਸ਼ਖ਼ਸ ਨੇ ਪੁਲਿਸ ਕੰਟਰੋਲ ਰੂਮ ਵਿੱਚ ਸੂਚਨਾ ਦਿੱਤੀ।

ਕੰਟਰੀਮ ਰੂਮ ਤੋਂ ਸੂਚਨਾ ਪਾ ਕੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਤੇ ਪੁਲਿਸ ਮੁਲਾਜ਼ਮ ਮੌਕੇ ਤੇ ਪਹੁੰਚੇ। ਕਰੀਬ ਇਕ ਘੰਟੇ ਦੇ ਮਸ਼ੱਕਤ ਤੋਂ ਬਾਅਦ ਰੈਸਕਿਉ ਟੀਮ ਨੇ ਬੱਚੇ ਨੂੰ ਪਾਣੀ ਵਿੱਚੋਂ ਬਾਹਰ ਕੱਢ ਲਿਆ ਅਤੇ ਫੌਰਨ ਉਸ ਨੂੰ ਸੈਕਟਰ 16 ਚੰਡੀਗੜ੍ਹ ਦੇ ਜਨਰਲ ਹਸਪਤਾਲ ਲਿਜਾਇਆ ਗਿਆ। ਉਦੋਂ ਤਕ ਬੱਚੇ ਨੇ ਦਮ ਤੋੜ ਦਿੱਤਾ ਸੀ।

ਚੋਅ 'ਚ ਡਿੱਗਣ ਕਾਰਨ ਬੱਚੇ ਦੀ ਮੌਤ

ਮ੍ਰਿਤਕ ਸੁਮਿਤ ਕੁਢ ਦਿਨ ਪਹਿਲਾਂ ਹੀ ਮਨੀਮਾਜਰਾ ਸਥਿਤ ਇੰਦਰਾ ਕਾਲੋਨੀ ਵਿੱਚ ਆਪਣੇ ਮਾਮਾ ਦੇ ਘਰ ਆਇਆ ਸੀ। ਉਹ ਸਨੀਵਾਰ ਨੂੰ ਕਾਲੋਨੀ ਦੇ ਦੂਜੇ ਬੱਚਿਆਂ ਨਾਲ ਕਿਸ਼ਨਗੜ੍ਹ ਸੁਖਨਾ ਲੇਕ ਵਾਲੇ ਚੋਣ ਦੇ ਨੇੜੇ ਖੇਡ ਰਿਹਾ ਸੀ ਇਸ ਦੌਰਾਨ ਉਹ ਖੇਡ ਖੇਡ ਵਿੱਚ ਸੁਮਿਤ ਚੋਣ ਵਿੱਚ ਡਿੱਗ ਪਿਆ।

ABOUT THE AUTHOR

...view details