ਜਲੰਧਰ: ਜਲੰਧਰ ਤੋਂ ਮਲਿਕਾ ਹਾਂਡਾ (Chess player Malika Handa) ਕਿਸੇ ਵੀ ਪਛਾਣ ਦੀ ਮੁਥਾਜ ਨਹੀਂ ਹੈ। ਬੀਤੀ 31 ਦਸੰਬਰ ਮਲਿਕਾ ਹਾਂਡਾ ਨੇ ਪੰਜਾਬ ਦੇ ਪਾਰਟੀ ਪ੍ਰਧਾਨ ਨਵਜੋਤ ਸਿੱਧੂ ਦੇ ਸਭ ਤੋਂ ਨੇੜਲੇ ਮੰਤਰੀ ਖੇਡ ਮੰਤਰੀ ਪਰਗਟ ਸਿੰਘ ਨਾਲ ਮੁਲਾਕਾਤ ਕੀਤੀ। ਉਹ ਆਪਣੀ ਮਾਂ ਰੇਨੂੰ ਹਾਂਡਾ ਦੇ ਨਾਲ ਖੇਡ ਮੰਤਰੀ ਨੂੰ ਕਿਹਾ ਮਿਲੀ ਤੇ ਮਲਿਕਾ ਹਾਂਡਾ ਨੂੰ ਜੋ ਉਸ ਦਾ ਬਣਦਾ ਮਾਣ ਸਨਮਾਨ ਹੱਕ ਐਵਾਰਡ ਅਤੇ ਨੌਕਰੀ ਸੀ, ਉਹ ਦੇਣ ਦੀ ਮੰਗ ਕੀਤੀ ਪਰ ਖੇਡ ਮੰਤਰੀ ਪਰਗਟ ਸਿੰਘ ਨੇ ਇਸ ਤੋਂ ਸਾਫ-ਸਾਫ ਇਨਕਾਰ ਕਰ ਦਿੱਤਾ।
ਮੰਤਰੀ ਦਾ ਬਿਆਨ, ਗੂੰਗੇ ਬੋਲਿਆਂ ਨਹੀਂ ਕੋਈ ਪਾਲਸੀ ਨਹੀਂ
ਰੇਨੂੰ ਹਾਂਡਾ ਮੁਤਾਬਕ ਮੰਤਰੀ ਵੱਲੋਂ ਕਿਹਾ ਗਿਆ ਕਿ ਡੈਫ ਐਂਡ ਡੰਬ (ਗੂੰਗੇ-ਬੋਲੇ) ਬੱਚਿਆਂ ਦੇ ਲਈ ਕੋਈ ਵੀ ਪਾਲਿਸੀ ਨਹੀਂ ਹੈ। ਇਸ ਨੂੰ ਲੈ ਕੇ ਕੱਲ੍ਹ ਮਲਿਕਾ ਹਾਂਡਾ ਵਲੋਂ ਟਵੀਟ ਕੀਤਾ ਗਿਆ ਹੈ ਕਿ ਜੇਕਰ ਉਨ੍ਹਾਂ ਵਰਗੇ ਬੱਚਿਆਂ ਦੇ ਲਈ ਪਾਲਿਸੀ ਹੀ ਨਹੀਂ ਸੀ ਤਾਂ ਫੇਰ ਸਾਬਕਾ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਮਲਿਕਾ ਹਾਂਡਾ ਨੂੰ ਇਨਵੀਟੇਸ਼ਨ ਕਿਉਂ ਦਿੱਤਾ ਗਿਆ ਕਿ ਉਸ ਨੂੰ ਉਸ ਦਾ ਬਣਦਾ ਹੱਕ ਛੇਤੀ ਦਿੱਤਾ ਜਾਵੇਗਾ।