ਪੰਜਾਬ

punjab

ETV Bharat / city

ਚੰਡੀਗੜ੍ਹ ਦੇ ਮੌਲੀਜਾਗਰਾਂ ਦੇ ਜੰਗਲ 'ਚੋਂ ਮਿਲੀ ਔਰਤ ਦੀ ਲਾਸ਼, ਕਤਲ ਦਾ ਖਦਸ਼ਾ - ਕਤਲ ਦਾ ਖਦਸ਼ਾ

Chandigarh Crime News: ਚੰਡੀਗੜ੍ਹ ਰੇਲਵੇ ਸਟੇਸ਼ਨ ਦੇ ਨਾਲ ਲੱਗਦੇ ਜੰਗਲ ਨੇੜਿਓਂ ਸ਼ਨੀਵਾਰ ਨੂੰ ਇਕ ਔਰਤ ਦੀ ਸ਼ੱਕੀ ਲਾਸ਼ ਮਿਲੀ ਹੈ। ਚੰਡੀਗੜ੍ਹ ਵਿੱਚ ਪਿਛਲੇ ਤਿੰਨ ਦਿਨਾਂ ਵਿੱਚ ਕਿਸੇ ਔਰਤ ਦੀ ਲਾਸ਼ ਮਿਲਣ ਦਾ ਇਹ ਦੂਜਾ ਮਾਮਲਾ ਹੈ।

ਚੰਡੀਗੜ੍ਹ ਦੇ ਮੌਲੀਜਾਗਰਾਂ ਦੇ ਜੰਗਲ 'ਚੋਂ ਮਿਲੀ ਔਰਤ ਦੀ ਲਾਸ਼, ਕਤਲ ਦਾ ਖਦਸ਼ਾ
ਚੰਡੀਗੜ੍ਹ ਦੇ ਮੌਲੀਜਾਗਰਾਂ ਦੇ ਜੰਗਲ 'ਚੋਂ ਮਿਲੀ ਔਰਤ ਦੀ ਲਾਸ਼, ਕਤਲ ਦਾ ਖਦਸ਼ਾ

By

Published : Jan 15, 2022, 9:58 PM IST

ਚੰਡੀਗੜ੍ਹ: ਚੰਡੀਗੜ੍ਹ ਵਿੱਚ ਇੱਕ ਵਾਰ ਫਿਰ ਔਰਤ ਦੀ ਲਾਸ਼ (chandigarh woman murder) ਮਿਲੀ ਹੈ। ਚੰਡੀਗੜ੍ਹ ਰੇਲਵੇ ਸਟੇਸ਼ਨ ਦੇ ਨਾਲ ਲੱਗਦੇ ਜੰਗਲ ਨੇੜਿਓਂ ਸ਼ਨੀਵਾਰ ਨੂੰ ਇਕ ਔਰਤ ਦੀ ਸ਼ੱਕੀ ਲਾਸ਼ ਮਿਲੀ ਹੈ। ਜਿਸ ਤੋਂ ਬਾਅਦ ਰਾਹਗੀਰਾਂ ਨੇ ਲਾਸ਼ ਮਿਲਣ 'ਤੇ ਪੁਲਿਸ ਨੂੰ ਸੂਚਨਾ ਦਿੱਤੀ। ਲਾਸ਼ ਦੀ ਸੂਚਨਾ ਮਿਲਦੇ ਹੀ ਥਾਣਾ ਮੌਲੀਜਾਗਰਾਂ ਪੁਲਿਸ ਅਤੇ ਜੀਆਰਪੀ ਚੌਕੀ ਦੇ ਇੰਚਾਰਜ ਮੌਕੇ 'ਤੇ ਪਹੁੰਚੇ। ਪੁਲਿਸ ਦੀ ਜਾਂਚ 'ਚ ਪਤਾ ਲੱਗਾ ਕਿ ਉਕਤ ਔਰਤ ਪਿੰਡ ਮੌਲੀ ਦੀ ਰਹਿਣ ਵਾਲੀ ਸੀ। ਮ੍ਰਿਤਕਾ ਦੀ ਉਮਰ 33 ਸਾਲ ਦੱਸੀ ਜਾ ਰਹੀ ਹੈ, ਜਿਸ ਦਾ ਨਾਂ ਰੋਜ਼ੀਨਾ ਬੇਗਮ ਦੱਸਿਆ ਜਾ ਰਿਹਾ ਹੈ।

ਮ੍ਰਿਤਕ ਔਰਤ ਮੌਲੀਜਾਗਰਾਂ ਥਾਣੇ ਵਿੱਚ ਸਫ਼ਾਈ ਦਾ ਕੰਮ ਕਰਦੀ ਸੀ। ਜੀਆਰਪੀ ਚੌਕੀ ਇੰਚਾਰਜ ਅਨੁਸਾਰ ਉਨ੍ਹਾਂ ਨੂੰ ਕਿਸੇ ਰਾਹਗੀਰ ਨੇ ਸੂਚਨਾ ਦਿੱਤੀ ਕਿ ਰੇਲਵੇ ਸਟੇਸ਼ਨ ਦੇ ਜੰਗਲ ਕੋਲ ਇੱਕ ਔਰਤ ਦੀ ਲਾਸ਼ ਪਈ ਹੈ। ਜਿਸ ਤੋਂ ਬਾਅਦ ਉਨ੍ਹਾਂ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਸੀਨ ਆਫ ਕਰਾਈਮ ਦੀ ਟੀਮ ਵੀ ਮੌਕੇ 'ਤੇ ਪਹੁੰਚ ਗਈ। ਕ੍ਰਾਈਮ ਟੀਮ ਨੇ ਸਾਨੂੰ ਰਿਪੋਰਟ ਦਿੱਤੀ ਹੈ ਕਿ ਇਹ ਕਤਲ ਹੈ। ਹਮਲਾਵਰਾਂ ਨੇ ਔਰਤ 'ਤੇ ਚਾਕੂਆਂ ਨਾਲ ਕਈ ਹਮਲੇ ਕੀਤੇ। ਚੌਕੀ ਇੰਚਾਰਜ ਨੇ ਦੱਸਿਆ ਕਿ ਇਸ ਮਾਮਲੇ ਵਿੱਚ 302 ਤਹਿਤ ਕੇਸ ਦਰਜ ਕੀਤਾ ਜਾ ਰਿਹਾ ਹੈ। ਮੌਕੇ ਤੋਂ ਇੱਕ ਛੋਟਾ ਚਾਕੂ ਬਰਾਮਦ ਹੋਇਆ ਹੈ।

ਇਹ ਵੀ ਪੜ੍ਹੋ :ਕਾਂਗਰਸ ਵਲੋਂ ਮੋਗਾ ਤੋਂ ਮਾਲਵਿਕਾ ਸੂਦ ਨੂੰ ਟਿਕਟ, ਮੌਜੂਦਾ ਵਿਧਾਇਕ ਭਾਜਪਾ 'ਚ ਸ਼ਾਮਲ

ਪਰਿਵਾਰ ਤੋਂ ਮਿਲੀ ਜਾਣਕਾਰੀ ਅਨੁਸਾਰ ਰੋਜ਼ੀਨਾ ਬੇਗਮ ਸ਼ੁੱਕਰਵਾਰ ਨੂੰ ਘਰੋਂ ਕੰਮ ਲਈ ਨਿਕਲੀ ਸੀ, ਪਰ ਦੇਰ ਸ਼ਾਮ ਤੱਕ ਵਾਪਸ ਨਹੀਂ ਆਈ, ਉਹ ਸਫਾਈ ਦਾ ਕੰਮ ਕਰਦੀ ਸੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਵੀ ਸ਼ਹਿਰ ਦੇ ਮਲੋਆ ਇਲਾਕੇ 'ਚ ਇਕ ਔਰਤ ਦੀ ਲਾਸ਼ ਬਰਾਮਦ ਹੋਈ ਸੀ। ਇਸ ਘਟਨਾ 'ਚ ਵੱਡੀ ਗੱਲ ਇਹ ਹੈ ਕਿ ਜਿਸ ਔਰਤ ਦੀ ਲਾਸ਼ ਮਿਲੀ ਸੀ, ਉਸ ਦੇ ਸਰੀਰ 'ਤੇ ਕੋਈ ਕੱਪੜਾ ਨਹੀਂ ਸੀ। ਪੁਲੀਸ ਨੇ ਔਰਤ ਦੀ ਲਾਸ਼ ਨੰਗੀ ਹਾਲਤ ਵਿੱਚ ਬਰਾਮਦ ਕੀਤੀ ਸੀ। ਔਰਤ ਦੀ ਉਮਰ 40 ਸਾਲ ਦੇ ਕਰੀਬ ਸੀ। ਅਜੇ ਤੱਕ ਚੰਡੀਗੜ੍ਹ ਪੁਲੀਸ ਇਸ ਮਾਮਲੇ ਵਿੱਚ ਕੋਈ ਠੋਸ ਸੁਰਾਗ ਹਾਸਲ ਨਹੀਂ ਕਰ ਸਕੀ ਹੈ।

ਇਹ ਵੀ ਪੜ੍ਹੋ :ਸ਼੍ਰੋਮਣੀ ਅਕਾਲੀ ਦਲ ਨੇ ਮੁਹਾਲੀ ਤੋਂ ਉਮੀਦਵਾਰ ਐਲਾਨਿਆ

ABOUT THE AUTHOR

...view details