ਚੰਡੀਗੜ੍ਹ:ਪੰਜਾਬ ਹਾਈ ਅਲਰਟ ਨੂੰ ਲੈਕੇ ਐਨਆਈਏ ਦੀ ਟੀਮ ਕੁੱਝ ਦਿਨ ਅੰਮ੍ਰਿਤਸਰ ਦੇ ਨਿਜੀ ਹੋਟਲ ਵਿੱਚ ਰੁਕੇਗੀ ਤੇ ਅੰਮ੍ਰਿਤਸਰ ਦੇ ਪਿੰਡਾਂ ਦਾ ਦੌਰਾ ਕਰੇਗੀ। ਕਿਉਂਕਿ ਅੱਤਵਾਦੀ ਹਮਲੇ ਦੇ ਖਤਰੇ ਨੂੰ ਵੇਖਦੇ ਹੋਏ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ ਦਾ ਵੀ ਨਿਰੀਖਣ ਕੀਤਾ ਜਾਵੇਗਾ। ਅੰਮ੍ਰਿਤਸਰ ਵਿੱਚ ਲਗਾਤਾਰ ਵਿਸਫੋਟਕ ਸਮੱਗਰੀ ਮਿਲਣ ਕਾਰਨ ਆਈ ਬੀ ਤੋਂ ਮਿਲੀ ਇਨਪੁੱਟ ਤੋਂ ਦੇਸ਼ ਦੀਆਂ ਏਜੰਸੀਆਂ ਵੀ ਚੌਕਸ ਹੋਈਆਂ ਹਨ।
ਆਈਬੀ ਤੋਂ ਮਿਲੇ ਇਨਪੁੱਟ ਤੋਂ ਬਾਅਦ ਪੰਜਾਬ 'ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਏਜੰਸੀ ਨੇ ਅੰਮ੍ਰਿਤਸਰ, ਜਲੰਧਰ ਤੇ ਲੁਧਿਆਣਾ 'ਚ ਅੱਤਵਾਦੀ ਹਮਲੇ ਦਾ ਖਦਸ਼ਾ ਜਤਾਇਆ ਹੈ। ਇਨ੍ਹਾਂ ਜ਼ਿਲ੍ਹਿਆਂ 'ਚ ਕਿਸੇ ਧਾਰਮਿਕ ਸਥਾਨ 'ਤੇ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ।