ਚੰਡੀਗੜ੍ਹ: ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਚੀਮਾ ਨੇ ਮੁੱਖ ਚੋਣ ਅਧਿਕਾਰੀ ਨੂੰ ਮਿਲ ਕੇ ਗੰਭੀਰ ਮੁੱਦਿਆਂ ਨੂੰ ਲੈ ਕੇ ਮੰਗ ਪੱਤਰ ਸੌਂਪਿਆ ਹੈ।
ਦਲਜੀਤ ਚੀਮਾ ਨੇ ਚੋਣ ਅਧਿਕਾਰੀ ਨੂੰ ਸੌਂਪਿਆ ਮੰਗ ਪੱਤਰ - elections update
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਚੀਮਾ ਨੇ ਮੁੱਖ ਚੋਣ ਅਧਿਕਾਰੀ ਨੂੰ ਮੰਗ ਪੱਤਰ ਸੌਂਪਿਆ। ਇਸ ਦੇ ਨਾਲ ਹੀ ਦਲਜੀਤ ਚੀਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸ ਸਰਕਾਰ ਤੇ ਮਨਪ੍ਰੀਤ ਬਾਦਲ ਵਿਰੁੱਧ ਨਿਸ਼ਾਨਾ ਸਾਧਿਆ।
ਇਸ ਸਬੰਧੀ ਦਲਜੀਤ ਚੀਮਾ ਨੇ ਕਿਹਾ ਕਿ ਕਾਂਗਰਸ ਨੂੰ ਹਾਰ ਤੋਂ ਘਬਰਾ ਕੇ ਹੁਣ ਅਕਾਲੀ ਦਲ ਨੂੰ ਬਦਨਾਮ ਕਰ ਰਹੀ ਹੈ। ਚੀਮਾ ਨੇ ਕਿਹਾ ਕਿ ਲੋਕਾਂ ਨੂੰ ਉਨ੍ਹਾਂ ਦਾ ਝੁੱਗ ਦਾ ਪਤਾ ਲੱਗ ਗਿਆ ਹੈ, ਤੇ ਬਹਿਬਲ ਕਲਾਂ ਦਾ ਚਲਾਨ ਵੀ ਪੇਸ਼ ਹੋ ਚੁੱਕਿਆ ਹੈ। ਇਸ ਵਿਚ ਕਿਸੇ ਅਕਾਲੀ ਆਗੂ ਦਾ ਨਾਂਅ ਨਹੀਂ ਆਇਆ ਹੈ ਜਿਸ ਕਰਕੇ ਦਾਦੂਵਾਲ ਦੇ ਸਮੱਰਥਕਾਂ ਨੂੰ ਭੜਕ ਕੇ ਬਾਦਲਾਂ ਦੇ ਘਰ ਦਾ ਘਿਰਾਓ ਕਰਵਾਉਣਾ ਗ਼ਲਤ ਹੈ।
ਓਥੇ ਹੀ ਕੈਬਿਨੇਟ ਮੰਤਰੀ ਮਨਪ੍ਰੀਤ ਬਾਦਲ 'ਤੇ ਨਿਸ਼ਾਨਾ ਸਾਧਦਿਆਂ ਚੀਮਾ ਨੇ ਕਿਹਾ ਕਿ ਉਨ੍ਹਾਂ ਨੇ ਤਾਂ ਹੁਣ ਐਲਾਨਿਆ ਹੈ, ਜੇ ਉਹ ਹਾਰਿਆ ਤਾਂ ਉਸ ਦੀ ਮੌਤ ਪੱਕੀ ਹੈ। ਸਿਆਸਤ 'ਚੋਂ ਤਾਂ ਉਹ ਪਹਿਲਾਂ ਹੀ ਮੁੱਕ ਚੁੱਕਿਆ ਹੈ, ਤੇ ਮੈਦਾਨ ਛੱਡ ਕੇ ਭੱਜ ਗਿਆ ਹੈ।