ਪੰਜਾਬ

punjab

ETV Bharat / city

ਦਲਿਤ ਲੇਬਰ ਐਕਟੀਵਿਸਟ ਨੌਦੀਪ ਕੌਰ ਨੂੰ ਮਿਲੀ ਜ਼ਮਾਨਤ

ਦਲਿਤ ਲੇਬਰ ਐਕਟਵਿਸਟ ਨੌਦੀਪ ਕੌਰ ਨੂੰ ਆਖ਼ਰ ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ। ਨੌਦੀਪ ਕੌਰ ਇਸ ਸਮੇਂ ਕਰਨਾਲ ਜੇਲ੍ਹ ਵਿੱਚ ਬੰਦ ਹੈ। ਹਾਈਕੋਰਟ ਨੇ ਨੌਦੀਪ ਕੌਰ ਨੂੰ ਵੱਡੀ ਰਾਹਤ ਦਿਤੀ ਹੈ ਨਾਲ ਹੀ ਹਾਈਕੋਰਟ ਨੇ ਕਿਹਾ ਕਿ ਉਹ ਆਸ ਕਰਦੇ ਹਨ ਕਿ ਨੌਦੀਪ ਕੌਰ ਭਵਿੱਖ ਵਿੱਚ ਅਜਿਹੀ ਕੋਈ ਗ਼ੈਰਕਾਨੂੰਨੀ ਗਤੀਵਿਧੀ ਵਿੱਚ ਸ਼ਾਮਲ ਨਹੀਂ ਹੋਵੇਗੀ। ਨੌਦੀਪ ਕੌਰ ਨੂੰ ਪੁਲਿਸ ਨੇ 12 ਜਨਵਰੀ ਨੂੰ ਸੋਨੀਪਤ ਤੋਂ ਗ੍ਰਿਫ਼ਤਾਰ ਕੀਤਾ ਸੀ।

ਦਲਿਤ ਲੇਬਰ ਐਕਟੀਵਿਸਟ ਨੌਦੀਪ ਕੌਰ ਨੂੰ ਜ਼ਮਾਨਤ
ਦਲਿਤ ਲੇਬਰ ਐਕਟੀਵਿਸਟ ਨੌਦੀਪ ਕੌਰ ਨੂੰ ਜ਼ਮਾਨਤ

By

Published : Feb 26, 2021, 6:27 PM IST

Updated : Feb 26, 2021, 6:44 PM IST

ਚੰਡੀਗੜ੍ਹ : ਦਲਿਤ ਲੇਬਰ ਐਕਟਵਿਸਟ ਨੌਦੀਪ ਕੌਰ ਨੂੰ ਆਖ਼ਰ ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ। ਨੌਦੀਪ ਕੌਰ ਇਸ ਸਮੇਂ ਕਰਨਾਲ ਜੇਲ੍ਹ ਵਿੱਚ ਬੰਦ ਹੈ। ਹਾਈਕੋਰਟ ਨੇ ਨੌਦੀਪ ਕੌਰ ਨੂੰ ਵੱਡੀ ਰਾਹਤ ਦਿੰਤੀ ਹੈ ਨਾਲ ਹੀ ਹਾਈਕੋਰਟ ਨੇ ਕਿਹਾ ਕਿ ਉਹ ਆਸ਼ ਕਰਦੇ ਹਨ ਕਿ ਨੌਦੀਪ ਕੌਰ ਭਵਿੱਖ ਵਿੱਚ ਅਜਿਹੀ ਕੋਈ ਗ਼ੈਰਕਾਨੂੰਨੀ ਗਤੀਵਿਧੀ ਵਿੱਚ ਸ਼ਾਮਲ ਨਹੀਂ ਹੋਵੇਗੀ। ਨੌਦੀਪ ਕੌਰ ਨੂੰ ਪੁਲਿਸ ਨੇ 12 ਜਨਵਰੀ ਨੂੰ ਸੋਨੀਪਤ ਤੋਂ ਗ੍ਰਿਫ਼ਤਾਰ ਕੀਤਾ ਸੀ।

ਦਲਿਤ ਲੇਬਰ ਐਕਟੀਵਿਸਟ ਨੌਦੀਪ ਕੌਰ ਨੂੰ ਮਿਲੀ ਜ਼ਮਾਨਤ

ਇਸ ਤੋਂ ਪਹਿਲਾਂ ਬੁੱਧਵਾਰ ਨੂੰ ਮਾਮਲੇ ਦੀ ਸੁਣਵਾਈ ਦੌਰਾਨ ਸਰਕਾਰ ਵੱਲੋਂ ਕੋਰਟ ਵਿੱਚ ਸਟੇਟਸ ਰਿਪੋਰਟ ਦਿੱਤੀ ਗਈ ਸੀ। ਸੁਣਵਾਈ ਦੌਰਾਨ ਹਾਈਕੋਰਟ ਦੇ ਜਸਟਿਸ ਅਵਨੀਸ਼ ਝਿੰਗਣ ਨੇ ਕਿਹਾ ਕਿ ਸੀਜੀਐਮ ਸੋਨੀਪਤ ਨੇ ਵੀ 18 ਜਨਵਰੀ ਨੂੰ ਨੌਦੀਪ ਕੌਰ ਦਾ ਮੈਡੀਕਲ ਕਰਵਾਏ ਜਾਣ ਦੇ ਆਦੇਸ਼ ਦਿੱਤੇ ਸੀ।

ਨੌਦੀਪ ਕੌਰ ਨੇ ਪਿਛਲੇ ਸਾਲ 13 ਅਕਤੂਬਰ ਤੋਂ 13 ਨਵੰਬਰ ਤੱਕ ਸੋਨੀਪਤ ਦੀ ਇੱਕ ਨਿੱਜੀ ਕੈਟਰਿੰਗ ਹਾਊਸਕੀਪਿੰਗ ਕੰਪਨੀ ਵਿੱਚ ਬਤੌਰ ਹੈਲਪਰ ਦੇ ਤੌਰ ਤੇ ਕੰਮ ਕਰ ਰਹੀ ਸੀ। ਨੌਕਰੀ ਛੱਡਣ ਤੋਂ ਬਾਅਦ ਮਜ਼ਦੂਰ ਅਧਿਕਾਰ ਸੰਗਠਨ ਨਾਮ ਤੋਂ ਇੱਕ ਸੰਸਥਾ ਖੜ੍ਹੀ ਕੀਤੀ ਜੋ ਫ਼ਿਲਹਾਲ ਰਜਿਸਟਰ ਵੀ ਨਹੀਂ ਹੈ। 28 ਦਸੰਬਰ ਤੇ 12 ਨੌਦੀਪ ਕੌਰ ਨੇ ਅਧਿਕਾਰੀਆਂ ਨਾਲ ਹੱਥੋਪਾਈ ਕੀਤੀ ਤੇ ਭੜਕਾਊ ਭਾਸ਼ਣ ਦਿੱਤਾ ਜਿਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ।

ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਮੋਦੀ ਨੇ ‘ਖੇਲੋ ਇੰਡੀਆ ਵਿੰਟਰ ਗੇਮਜ਼’ ਦਾ ਕੀਤਾ ਉਦਘਾਟਨ

Last Updated : Feb 26, 2021, 6:44 PM IST

ABOUT THE AUTHOR

...view details