ਚੰਡੀਗੜ੍ਹ: ਸੈਕਟਰ-39 ਥਾਣਾ ਪੁਲਿਸ ਨੇ ਇਕ ਸਾਈਕਲ ਚੋਰ ਨੂੰ ਗ੍ਰਿਫਤਾਰ ਕਰਕੇ ਸਲਾਖਾਂ ਪਿੱਛੇ ਭੇਜਿਆ ਸੀ। ਅਜਿਹੇ 'ਚ ਚੰਡੀਗੜ੍ਹ ਪੁਲਿਸ ਨੂੰ ਉਸ ਸਮੇਂ ਹੱਥਾਂ-ਪੈਰਾਂ ਦੀ ਪੈ ਗਈ ਜਦੋਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਸਾਇਕਲ ਚੋਰ ਚੰਡੀਗੜ੍ਹ 'ਚ ਸਲਾਖਾਂ ਨੂੰ ਲੱਗੇ ਜਿੰਦਰੇ ਤੋੜ ਕੇ ਫਰਾਰ (cycle thief escaped in Chandigarh) ਹੋ ਗਿਆ ਹੈ। ਮਾਮਲੇ ਦੀ ਸੂਚਨਾ ਮਿਲਦੇ ਹੀ ਥਾਣੇ 'ਚ ਮੌਜੂਦ ਪੁਲਿਸ ਮੁਲਾਜ਼ਮਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਦੱਸ ਦੇਈਏ ਕਿ ਚੋਰ ਮੋਹਾਲੀ ਦੇ ਬਲੌਂਗੀ ਦਾ ਰਹਿਣ ਵਾਲਾ ਸੀ। ਚੋਰ ਦਾ ਨਾਂ ਦਿਵੇਸ਼ ਸ਼ਰਮਾ ਦੱਸਿਆ ਜਾ ਰਿਹਾ ਹੈ। ਜਿਸ ਨੂੰ ਥਾਣਾ 39 ਦੀ ਪੁਲਿਸ ਨੇ ਸਾਇਕਲ ਚੋਰੀ ਕਰਨ ਦੇ ਇਲਜ਼ਾਮ ਹੇਠ ਗ੍ਰਿਫਤਾਰ ਕੀਤਾ ਸੀ ਅਤੇ ਮੁਲਜ਼ਮ ਪੁਲਿਸ ਰਿਮਾਂਡ ਉੱਤੇ ਚੱਲ ਰਿਹਾ ਸੀ।
ਮੰਗਲਵਾਰ ਦੇਰ ਰਾਤ ਦਿਵੇਸ਼ ਥਾਣੇ ਦੀਆਂ ਸਲਾਖਾਂ ਤੋੜ ਕੇ ਫਰਾਰ ਹੋ ਗਿਆ। ਹੈਰਾਨੀ ਦੀ ਗੱਲ ਹੈ ਕਿ ਜਿਸ ਤਰੀਕੇ ਨਾਲ ਦਿਵੇਸ਼ ਥਾਣੇ ਦੀਆਂ ਸਲਾਖਾਂ ਤੋੜ ਕੇ ਫਰਾਰ ਹੋਇਆ ਹੈ। ਇਸ ਤੋਂ ਸਾਫ ਹੁੰਦਾ ਹੈ ਕਿ ਮੰਗਲਵਾਰ ਰਾਤ ਨੂੰ ਥਾਣੇ ਦੀ ਪੁਲਿਸ ਕਿੰਨੀ ਕੁ ਮੁਸਤੈਦ ਸੀ ਅਤੇ ਥਾਣੇ ਦੇ ਬਾਹਰ ਖੜ੍ਹੇ ਸੰਤਰੀ ਅਤੇ ਰਾਤ ਦੀ ਡਿਊਟੀ 'ਤੇ ਤਾਇਨਾਤ ਪੁਲਿਸ ਕਰਮਚਾਰੀ ਕੀ ਕਰ ਰਹੇ ਸਨ। ਸਲਾਖਾਂ ਦੀ ਭੰਨ-ਤੋੜ ਕਰਕੇ ਕੈਦੀ ਮੌਕੇ ਤੋਂ ਭੱਜ ਗਿਆ ਅਤੇ ਥਾਣੇ ਵਿਚ ਕਿਸੇ ਨੂੰ ਇਸ ਭਿਨਕ ਤੱਕ ਨਹੀਂ ਲੱਗੀ।