ਪੰਜਾਬ

punjab

ETV Bharat / city

ਕਰਫਿਊ ਦੌਰਾਨ ਲੋਕਾਂ 'ਤੇ ਨਜ਼ਰ ਰੱਖਣ ਲਈ ਚੰਡੀਗੜ੍ਹ ਪੁਲਿਸ ਨੇ ਲਿਆ ਡਰੋਨ ਦਾ ਸਹਾਰਾ - ਚੰਡੀਗੜ੍ਹ ਪੁਲਿਸ

ਕੋਰੋਨਾ ਦੇ ਮੱਦਨਜ਼ਰ ਲੱਗੇ ਕਰਫਿਊ ਨੂੰ ਪੂਰੀ ਸਖ਼ਤੀ ਨਾਲ ਲਾਗੂ ਕਰਨ ਲਈ ਚੰਡੀਗੜ੍ਹ ਟ੍ਰੈਫਿਕ ਪੁਲਿਸ ਪੂਰੀ ਤਰ੍ਹਾਂ ਮੁਸਤੈਦੀ ਦਿਖਾ ਰਹੀ ਹੈ। ਪੁਲਿਸ ਵੱਲੋਂ ਹੁਣ ਡਰੋਨ ਫੋਟੋਗ੍ਰਾਫੀ ਦੇ ਜ਼ਰੀਏ ਜਿਹੜੇ ਵੀ ਲੋਕੀ ਕਰਫਿਊ ਦੇ ਦੌਰਾਨ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ, ਉਨ੍ਹਾਂ ਦੇ ਖ਼ਿਲਾਫ ਕਾਰਵਾਈ ਕਰ ਰਹੀ ਹੈ।

ਚੰਡੀਗੜ੍ਹ ਪੁਲਿਸ
ਚੰਡੀਗੜ੍ਹ ਪੁਲਿਸ

By

Published : Mar 31, 2020, 7:41 PM IST

ਚੰਡੀਗੜ੍ਹ: ਕੋਰੋਨਾ ਦੇ ਮੱਦਨਜ਼ਰ ਲੱਗੇ ਕਰਫਿਊ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਚੰਡੀਗੜ੍ਹ ਟ੍ਰੈਫਿਕ ਪੁਲਿਸ ਪੂਰੀ ਤਰ੍ਹਾਂ ਮੁਸਤੈਦੀ ਦਿਖਾ ਰਹੀ ਹੈ। ਚੰਡੀਗੜ੍ਹ ਪੁਲਿਸ ਵੱਲੋਂ ਹੁਣ ਡਰੋਨ ਫੋਟੋਗ੍ਰਾਫੀ ਦੇ ਜ਼ਰੀਏ ਜਿਹੜੇ ਵੀ ਲੋਕੀ ਕਰਫਿਊ ਦੇ ਦੌਰਾਨ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ, ਉਨ੍ਹਾਂ ਦੇ ਖ਼ਿਲਾਫ਼ ਕਾਰਵਾਈ ਕਰ ਰਹੀ ਹੈ।

ਵੇਖੋ ਵੀਡੀਓ

ਚੰਡੀਗੜ੍ਹ ਟਰੈਫਿਕ ਪੁਲਿਸ ਦੇ ਐਸਐਸਪੀ ਸ਼ਸ਼ਾਂਕ ਆਨੰਦ ਨੇ ਦੱਸਿਆ ਕਿ ਚੰਡੀਗੜ੍ਹ ਪ੍ਰਸ਼ਾਸਨ ਦੇ ਨਾਲ ਮਿਲ ਕੇ ਸ਼ਹਿਰ ਦੇ ਵਿੱਚ ਕਰਫਿਊ ਨੂੰ ਲੈ ਕੇ ਜਿੰਨੀਆਂ ਵੀ ਗਾਈਡ ਲਾਈਨਜ਼ ਤੇ ਹਦਾਇਤਾਂ ਦਿੱਤੀਆਂ ਗਈਆਂ ਹਨ, ਉਨ੍ਹਾਂ ਦੀ ਸਖ਼ਤੀ ਨਾਲ ਪਾਲਣਾ ਕਰਾਉਣ ਦੇ ਲਈ ਸ਼ਹਿਰ ਭਰ ਵਿੱਚ ਪੁਲਿਸ ਕਰਮੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਚੰਡੀਗੜ੍ਹ ਦੇ ਸਾਰੇ ਪੁਆਇੰਟ ਵੀ ਸੀਲ ਕਰ ਦਿੱਤੇ ਗਏ ਹਨ ਤੇ ਜਿੰਨੇ ਵੀ ਲੋਕ ਐਂਟਰੀ ਪੁਆਇੰਟ ਉੱਤੇ ਮਿਲ ਰਹੇ ਹਨ, ਉਨ੍ਹਾਂ ਨੂੰ ਹੋਮ ਸ਼ੈਲਟਰ ਵਿੱਚ ਰੱਖਿਆ ਜਾ ਰਿਹਾ ਹੈ।

ਇਹ ਵੀ ਪੜੋ: COVID-19: ਪੰਜਾਬ ਵਿੱਚ 41 ਹੋਈ ਪੀੜਤਾਂ ਦੀ ਗਿਣਤੀ, 4 ਦੀ ਮੌਤ

ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਕਰਫਿਊ ਦੇ ਵਿੱਚ ਢਿੱਲ ਦੌਰਾਨ ਲੋਕਾਂ ਨੂੰ ਬਾਈਕ ਅਤੇ ਗੱਡੀਆਂ ਲੈ ਕੇ ਜਾਣ ਤੋਂ ਵੀ ਮਨਾਹੀ ਕੀਤੀ ਗਈ ਹੈ ਜੇਕਰ ਉਸ ਦੇ ਬਾਵਜੂਦ ਵੀ ਲੋਕੀ ਗੱਡੀਆਂ ਲੈ ਕੇ ਜਾ ਰਹੇ ਹਨ ਤਾਂ ਉਨ੍ਹਾਂ ਦੇ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਚੰਡੀਗੜ੍ਹ ਪ੍ਰਸ਼ਾਸਨ ਦੇ ਨਾਲ ਮਿਲ ਕੇ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਪ੍ਰਤੀ ਜਾਗਰੂਕ ਵੀ ਕੀਤਾ ਜਾ ਰਿਹਾ ਹੈ।

ABOUT THE AUTHOR

...view details