ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਚੱਲਦੇ ਪੂਰੇ ਦੇਸ਼ ਦੇ ਵਿੱਚ ਲੌਕਡਾਊਨ ਚੱਲ ਰਿਹਾ ਹੈ। ਚੰਡੀਗੜ੍ਹ ਵਿੱਚ ਪ੍ਰਸ਼ਾਸਨ ਵੱਲੋਂ ਸੀਟੀਯੂ ਦੀ ਬੱਸਾਂ ਦੇ ਰਾਹੀਂ ਲੋਕਾਂ ਤੱਕ ਸਬਜ਼ੀ, ਫਲ ਅਤੇ ਹੋਰ ਜ਼ਰੂਰਤ ਦੀਆਂ ਵਸਤੂਆਂ ਪਹੁੰਚਾਈਆਂ ਜਾ ਰਹੀਆਂ ਹਨ। ਹੁਣ ਸੀਟੀਯੂ ਦੀ ਬੱਸਾਂ ਰਾਹੀਂ ਹੀ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਸੈਕਟਰਾਂ ਤੋਂ ਲੈ ਕੇ ਸੈਕਟਰ-43 ਆਈਐੱਸਬੀਟੀ ਤੋਂ ਮੈਡੀਕਲ ਕਰਵਾਉਣ ਤੋਂ ਬਾਅਦ ਉਨ੍ਹਾਂ ਨੂੰ ਰੇਲਵੇ ਸਟੇਸ਼ਨ ਛੱਡਿਆ ਜਾ ਰਿਹਾ ਹੈ।
ਵੱਖ-ਵੱਖ ਸਰਕਾਰਾਂ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਜਿਹੜੇ ਵੀ ਕੋਰੋਨਾ ਯੋਧੇ ਹਨ। ਉਨ੍ਹਾਂ ਦਾ ਸੂਬੇ ਦੀ ਸਰਕਾਰਾਂ 50 ਲੱਖ ਰੁਪਏ ਦਾ ਬੀਮਾ ਕਰਨ। ਇਸ ਦੇ ਉਲਟ ਚੰਡੀਗੜ੍ਹ ਪ੍ਰਸ਼ਾਸਨ ਨੇ ਅਜੇ ਤੱਕ ਸੀਟੀਯੂ ਦੇ ਕੰਡਕਟਰ ਅਤੇ ਬੱਸ ਡਰਾਈਵਰਾਂ ਦਾ ਕੋਈ ਬੀਮਾ ਨਹੀਂ ਕਰਵਾਇਆ ਹੈ, ਸੀਟੀਯੂ ਵਰਕਰ ਯੂਨੀਅਨ ਦੇ ਮੈਂਬਰਾਂ ਨੇ ਅੱਜ ਸੀਟੀਯੂ ਦੀ ਬੱਸਾਂ ਦੇ ਵਿੱਚ ਡਿਊਟੀ ਕਰ ਰਹੇ ਕੰਡਕਟਰ ਅਤੇ ਡਰਾਈਵਰਾਂ ਨੂੰ ਕਰੋਨਾ ਯੋਧੇ ਦੀ ਉਪਾਧੀ ਦਿੱਤੀ ਜਾਣ ਦੀ ਮੰਗ ਕੀਤੀ ਹੈ।