ਪੰਜਾਬ

punjab

ETV Bharat / city

ਕਾਰੀਗਰ ਤੇ ਘੁਮਿਆਰ ਝੱਲ ਰਹੇ ਕੋਰੋਨਾ ਵਾਇਰਸ ਦੀ ਮਾਰ

ਛੋਟੇ ਮਿੱਟੀ ਦੇ ਭਾਂਡੇ, ਗਮਲੇ ਤੇ ਹੋਰ ਚੀਜ਼ਾਂ ਬਣਾਉਣ ਵਾਲੇ ਕਾਰੀਗਰਾਂ ਤੇ ਘੁਮਿਆਰਾਂ ਉੱਤੇ ਕੋਰੋਨਾ ਦੀ ਮਾਰ ਪੈ ਗਈ ਹੈ ਜਿਸ ਕਾਰਨ ਉਨ੍ਹਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

By

Published : Jul 18, 2020, 2:16 PM IST

ਚੰਡੀਗੜ੍ਹ
ਫ਼ੋਟੋ।

ਚੰਡੀਗੜ੍ਹ: ਸਾਲ 2016 ਦੇ ਵਿੱਚ ਸਰਕਾਰ ਵੱਲੋਂ ਪਲਾਸਟਿਕ ਦੇ ਲਿਫਾਫਿਆਂ ਦੀ ਵਿਕਰੀ ਤੇ ਵਰਤੋਂ ਉੱਤੇ ਰੋਕ ਲਗਾਉਣ ਤੋਂ ਬਾਅਦ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਘੁਮਿਆਰਾਂ ਦੇ ਚੰਗੇ ਦਿਨ ਜ਼ਰੂਰ ਆਉਣਗੇ। ਛੋਟੇ ਮਿੱਟੀ ਦੇ ਭਾਂਡੇ, ਗਮਲੇ ਤੇ ਹੋਰ ਚੀਜ਼ਾਂ ਬਣਾਉਣ ਵਾਲੇ ਕਾਰੀਗਰਾਂ ਦਾ ਰੁਜ਼ਗਾਰ ਵਧੇਗਾ ਪਰ ਗਰੀਬੀ ਦੀ ਮਾਰ ਝੱਲ ਰਹੇ ਇਨ੍ਹਾਂ ਕਾਰੀਗਰਾਂ ਅਤੇ ਘੁਮਿਆਰਾਂ ਉੱਤੇ ਕੋਰੋਨਾ ਵਾਇਰਸ ਦੀ ਮਾਰ ਪੈ ਗਈ ਜਿਸ ਕਾਰਨ ਉਨ੍ਹਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਵੀਡੀਓ

ਇਸ ਸਬੰਧੀ ਈਟੀਵੀ ਭਾਰਤ ਦੀ ਟੀਮ ਵੱਲੋਂ ਚੰਡੀਗੜ੍ਹ ਦੇ ਕੁਝ ਕਾਰੀਗਰਾਂ ਤੇ ਘੁਮਿਆਰਾਂ ਨਾਲ ਖਾਸ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਕੋਰੋਨਾ ਵਾਇਰਸ ਨੇ ਉਨ੍ਹਾਂ ਦਾ ਗਰਮੀਆਂ ਦਾ ਸੀਜ਼ਨ ਖ਼ਤਮ ਕਰ ਦਿੱਤਾ ਹੈ। ਲੋਕ ਵੀ ਹੁਣ ਡਰ ਕਾਰਨ ਜ਼ਿਆਦਾ ਬਾਹਰ ਨਹੀਂ ਨਿਕਲ ਰਹੇ ਜਿਸ ਕਾਰਨ ਉਨ੍ਹਾਂ ਦਾ ਪੂਰਾ ਕੰਮ ਠੱਪ ਹੋ ਚੁੱਕਿਆ ਹੈ।

ਪਿਛਲੇ 60 ਸਾਲ ਤੋਂ ਚੱਲ ਰਹੇ ਆਪਣੇ ਮਾਪਿਆਂ ਦੇ ਕੰਮ ਨੂੰ ਅੱਗੇ ਤੋਰ ਰਹੇ ਨੌਜਵਾਨ ਨੇ ਦੱਸਿਆ ਕਿ ਉਨ੍ਹਾਂ ਦਾ ਮਾਲ ਪੰਜਾਬ, ਗੁਜਰਾਤ ਅਤੇ ਰਾਜਸਥਾਨ ਤੋਂ ਆਉਂਦਾ ਹੈ ਪਰ ਇਸ ਵਾਰ ਕੋਰੋਨਾ ਵਾਇਰਸ ਕਾਰਨ ਉਹ ਨੁਕਸਾਨ ਝੱਲਣ ਨੂੰ ਮਜਬੂਰ ਹਨ। ਉਨ੍ਹਾਂ ਨੂੰ ਆਪਣੇ ਖ਼ਰਾਬ ਹੋ ਰਹੇ ਮਾਲ ਦੇ ਦੀਵਾਲੀ ਮੌਕੇ ਵਿਕਣ ਦੀ ਆਸ ਹੈ।

ਇੱਕ ਹੋਰ ਦੁਕਾਨਦਾਰ ਮਹਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀਆਂ ਚੰਡੀਗੜ੍ਹ ਦੇ ਵਿੱਚ 12 ਦੁਕਾਨਾਂ ਹਨ। ਲੌਕਡਾਊਨ ਕਾਰਨ ਉਨ੍ਹਾਂ ਦਾ ਸਮਾਨ ਨਹੀਂ ਵਿਕ ਰਿਹਾ ਜਿਸ ਕਾਰਨ ਉਨ੍ਹਾਂ ਲਈ ਘਰ ਦਾ ਗੁਜ਼ਾਰਾ ਕਰਨਾ ਔਖਾ ਹੋਇਆ ਪਿਆ ਹੈ।

ABOUT THE AUTHOR

...view details