ਚੰਡੀਗੜ੍ਹ: ਪਿਛਲੇ ਸਾਲ ਜਦੋਂ ਕੋਰੋਨਾ ਪੀਕ ਉੱਤੇ ਸੀ ਉਸ ਵੇਲੇ ਬਹੁਤ ਸਾਰੀਆਂ ਸੰਸਥਾਵਾਂ ਨੇ ਅੱਗੇ ਆ ਕੇ ਲੋਕਾਂ ਦੀ ਸੇਵਾ ਕਰਨ ਦਾ ਜਿੰਮਾ ਉਠਾਇਆ ਸੀ। ਇਨ੍ਹਾਂ ਸੰਸਥਾਵਾਂ ਨੇ ਵੀ ਬਹੁਤ ਮਰੀਜ਼ਾਂ ਦੀ ਸੇਵਾ ਕੀਤੀ ਸੀ। ਇਸ ਸਾਲ ਫਿਰ ਤੋਂ ਕੋਰੋਨਾ ਦੇ ਕੇਸ ਲਗਾਤਾਰ ਵਧ ਰਹੇ ਹਨ। ਕੋਰੋਨਾ ਦੇ ਮਾਮਲਿਆਂ ਦੇ ਵਧਣ ਦੀ ਰਫ਼ਤਾਰ ਪਿਛਲੇ ਸਾਲ ਤੋਂ ਵੀ ਕਈ ਗੁਣਾ ਜਿਆਦਾ ਹੈ। ਅਜਿਹੇ ਵਿੱਚ ਫਿਰ ਤੋਂ ਕਈ ਸੰਸਥਾਵਾਂ ਲੋਕਾਂ ਦੀ ਮਦਦ ਲਈ ਅੱਗੇ ਆ ਰਹੀ ਹੈ।
ਚੰਡੀਗੜ੍ਹ ਦੀ ਅਜਿਹੀ ਹੀ ਇੱਕ ਸੰਸਥਾ ਹੈ ਰੈਜ਼ੀਡੈਂਟਸ ਐਸੋਸੀਏਸ਼ਨ ਵੈੱਲਫੇਅਰ ਫੈਡਰੇਸ਼ਨ (ਕ੍ਰਾਫੇਡ) ਜਿਸ ਨੇ ਹੈਲਪਲਾਈਨ ਸੇਵਾ ਜਾਰੀ ਕੀਤੀ ਹੈ ਤਾਂ ਕੋਰੋਨਾ ਦੇ ਮਰੀਜ਼ਾਂ ਦੀ ਸਹਾਇਤਾ ਕੀਤੀ ਜਾ ਸਕੇ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਮੈਂਬਰ ਡਾ. ਹਰਦੀਪ ਖਰਬੰਦਾ ਨੇ ਕਿਹਾ ਕਿ ਕ੍ਰਾਫੇਡ ਦੇ ਅੰਤਰਗਤ ਸ਼ਹਿਰ ਦੀ 94 ਰੈਜ਼ੀਡੈਂਟਸ ਵੈੱਲਫੇਅਰ ਐਸੋਸੀਏਸ਼ਨ ਆਉਂਦੀ ਹੈ। ਜਿਸ ਤਰ੍ਹਾਂ ਤੋਂ ਕੋਰੋਨਾ ਦੇ ਕੇਸ ਲਗਾਤਾਰ ਵਧ ਰਹੇ ਹਨ ਅਜਿਹੇ ਵਿੱਚ ਲੋਕਾਂ ਨੂੰ ਕਈ ਤਰ੍ਹਾਂ ਦੀ ਪਰੇਸ਼ਾਨੀਆਂ ਦਾ ਸਾਹਮਣਾ ਕਰਨ ਪੈ ਰਿਹਾ ਹੈ। ਸਰਕਾਰ ਦੇ ਵੱਲੋਂ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ ਪਰ ਉਨ੍ਹਾਂ ਲਾਈਨਾਂ ਉੱਤੇ ਫੋਨ ਕਾਲ ਦਾ ਕਾਫੀ ਬੋਝ ਹੈ। ਅਜਿਹੇ ਵਿੱਚ ਉਨ੍ਹਾਂ ਦੀ ਸੰਸਥਾ ਨੇ ਵੀ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਨੰਬਰਾਂ ਦੇ ਜਰੀਏ ਲੋਕਾਂ ਤੱਕ ਜ਼ਰੂਰਤ ਦਾ ਸਮਾਨ ਜਿਵੇਂ ਖਾਣਾ ਦਵਾਈਆਂ ਅਤੇ ਆਕਸੀਜਨ ਦੀ ਸਪਲਾਈ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਡਾ. ਖਰਬੰਦਾ ਨੇ ਕਿਹਾ ਕਿ ਹੈਲਪਲਾਈਨ ਨੰਬਰ ਉੱਤੇ ਲੋਕ ਵਟਸਐਪ ਵੀ ਕਰ ਸਕਦੇ ਹਨ ਅਤੇ ਫੋਨ ਵੀ। ਉਨ੍ਹਾਂ ਨੂੰ ਜਿਸ ਤਰ੍ਹਾਂ ਦੀ ਜ਼ਰੂਰਤ ਹੋਵੇਗੀ ਸੰਸਥਾ ਅੱਗੇ ਆ ਕੇ ਕੰਮ ਕਰੇਗੀ।
ਡਾ. ਖਰਬੰਦਾ ਨੇ ਕਿਹਾ ਕਿ ਲੋਕਾਂ ਨੂੰ ਕਈ ਤਰ੍ਹਾਂ ਦੀ ਮਦਦ ਚਾਹੀਦੀ ਹੁੰਦੀ ਹੈ ਕਈ ਲੋਕ ਆਕਸੀਜਨ ਸਿਲੰਡਰ ਦੀ ਮੰਗ ਕਰ ਰਹੇ ਹੈ ਕਈ ਲੋਕਾਂ ਨੂੰ ਘਰ ਉੱਤੇ ਖਾਣਾ ਅਤੇ ਦਵਾਈਆਂ ਚਾਹੀਦੀਆਂ ਅਤੇ ਹੁਣ ਤਾਂ ਲੋਕਾਂ ਨੂੰ ਬ੍ਰੈਡ ਮਿਲਣ ਵਿੱਚ ਵੀ ਦਿਕੱਤ ਆ ਰਹੀ ਹੈ। ਅਜਿਹੇ ਵਿੱਚ ਲੋਕ ਜ਼ਰੂਰਤ ਪੂਰੀ ਕਰਨ ਦੇ ਲਈ 9781999550, 7009262024 ਉੱਤੇ ਕਾਲ ਜਾ ਮੈਸੇਜ ਕਰ ਸਕਦੇ ਹੈ।