ਪੰਜਾਬ

punjab

ETV Bharat / city

ਪੰਜਾਬ 'ਚ ਅੱਜ 402 ਨਵੇਂ ਕੋਰੋਨਾ ਮਾਮਲੇ, ਅੰਕੜਾ 1 ਲੱਖ 34 ਹਜ਼ਾਰ ਤੋਂ ਟੱਪਿਆ

ਸੂਬੇ ਵਿੱਚ 402 ਨਵੇਂ ਕੋਰੋਨਾ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 16 ਮੌਤਾਂ ਦਰਜ ਕੀਤੀਆਂ ਗਈਆਂ ਹਨ। ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 1 ਲੱਖ 34 ਹਜ਼ਾਰ ਤੋਂ ਪਾਰ ਹੋ ਗਈ ਹੈ ਅਤੇ ਮਰਨ ਵਾਲਿਆਂ ਦਾ ਅੰਕੜਾ 4227 ਤੱਕ ਪਹੁੰਚ ਗਿਆ ਹੈ।

ਪੰਜਾਬ 'ਚ ਅੱਜ 402 ਨਵੇਂ ਕੋਰੋਨਾ ਮਾਮਲੇ, ਅੰਕੜਾ 1 ਲੱਖ 34 ਹਜ਼ਾਰ ਤੋਂ ਟੱਪਿਆ
ਪੰਜਾਬ 'ਚ ਅੱਜ 402 ਨਵੇਂ ਕੋਰੋਨਾ ਮਾਮਲੇ, ਅੰਕੜਾ 1 ਲੱਖ 34 ਹਜ਼ਾਰ ਤੋਂ ਟੱਪਿਆ

By

Published : Nov 2, 2020, 7:54 PM IST

ਚੰਡੀਗੜ੍ਹ: ਪੰਜਾਬ ਵਿੱਚ ਬੀਤੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੇ 402 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 16 ਮੌਤਾਂ ਦਰਜ ਕੀਤੀਆਂ ਗਈਆਂ ਹਨ। ਅੱਜ ਦੇ ਵਾਧੇ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 1 ਲੱਖ 34 ਹਜ਼ਾਰ ਤੋਂ ਪਾਰ ਹੋ ਗਈ ਹੈ।

ਪੰਜਾਬ 'ਚ ਅੱਜ 402 ਨਵੇਂ ਕੋਰੋਨਾ ਮਾਮਲੇ, ਅੰਕੜਾ 1 ਲੱਖ 34 ਹਜ਼ਾਰ ਤੋਂ ਟੱਪਿਆ

ਪੰਜਾਬ ਦੇ ਸਿਹਤ ਵਿਭਾਗ ਵੱਲੋਂ ਐਤਵਾਰ ਨੂੰ ਜਾਰੀ ਕੀਤੇ ਗਏ ਮੀਡੀਆ ਬੁਲੇਟਿਨ ਮੁਤਾਬਕ ਸੂਬੇ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਕੁੱਲ ਗਿਣਤੀ 1,34,371 ਹੋ ਗਈ ਹੈ। ਹੁਣ ਤੱਕ ਇਸ ਵਾਇਰਸ ਦੀ ਲਾਗ ਕਾਰਨ 4227 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਪੰਜਾਬ 'ਚ ਅੱਜ 402 ਨਵੇਂ ਕੋਰੋਨਾ ਮਾਮਲੇ, ਅੰਕੜਾ 1 ਲੱਖ 34 ਹਜ਼ਾਰ ਤੋਂ ਟੱਪਿਆ
ਪੰਜਾਬ 'ਚ ਅੱਜ 402 ਨਵੇਂ ਕੋਰੋਨਾ ਮਾਮਲੇ, ਅੰਕੜਾ 1 ਲੱਖ 34 ਹਜ਼ਾਰ ਤੋਂ ਟੱਪਿਆ

ਕੁੱਝ ਰਾਹਤ ਦੀ ਗੱਲ ਇਹ ਹੈ ਕਿ ਕੁੱਲ 1,34,371 ਮਰੀਜ਼ਾਂ ਵਿੱਚੋਂ 1,25,961 ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਪੂਰੀ ਤਰ੍ਹਾਂ ਸਿਹਤਯਾਬ ਹੋ ਚੁੱਕੇ ਹਨ ਅਤੇ ਸੂਬੇ ਵਿੱਚ ਕੋਵਿਡ-19 ਦੇ 4183 ਐਕਟਿਵ ਮਾਮਲੇ ਹਨ।

ABOUT THE AUTHOR

...view details