ਚੰਡੀਗੜ੍ਹ: ਦੁਨੀਆ ਵਿੱਚ ਪਸਰੀ ਕੋਰੋਨਾ ਵਾਇਰਸ ਦੀ ਮਹਾਂਮਾਰੀ ਨਾਲ ਨਜਿੱਠਣ ਲਈ ਪੂਰੀ ਦੁਨੀਆ ਲੜਾਈ ਲੜ ਰਹੀ ਹੈ। ਇਸੇ ਦੌਰਾਨ ਭਾਰਤ ਤੇ ਸੂਬਾ ਸਰਕਾਰਾਂ ਵੀ ਇਸ ਵਿਰੁੱਧ ਲੜ ਰਹੀਆਂ ਹਨ। ਇਸ ਲੜਾਈ ਵਿੱਚ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਗੈਰ ਭਾਜਪਾਈ ਸੂਬਾ ਸਰਕਾਰਾਂ ਨਾਲ ਵਿਤਕਰੇ ਦੇ ਇਲਜ਼ਾਮ ਲਗਾਉਂਦੇ ਹੋਏ ਪੰਜਾਬ ਕਾਂਗਰਸ ਨੇ 1 ਮਈ ਨੂੰ ਕੇਂਦਰ ਸਰਕਾਰ ਵਿਰੁੱਧ ਪ੍ਰਦਰਸ਼ਨ ਕਰਨ ਦਾ ਫੈਸਲਾ ਲਿਆ ਹੈ।
ਕੋਵਿਡ-19: ਭਾਜਪਾ ਸਰਕਾਰ ਖਿਲਾਫ਼ 1 ਮਈ ਨੂੰ ਪ੍ਰਦਰਸ਼ਨ ਕਰੇਗੀ ਪੰਜਾਬ ਕਾਂਗਰਸ - Punjab Congress to stage protest on May 1 against BJP govt,
ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਗੈਰ ਭਾਜਪਾਈ ਸੂਬਾ ਸਰਕਾਰਾਂ ਨਾਲ ਵਿਤਕਰੇ ਕਰਨ ਦੇ ਇਲਜ਼ਾਮ ਲਗਾਉਂਦੇ ਹੋਏ ਪੰਜਾਬ ਕਾਂਗਰਸ ਨੇ 1 ਮਈ ਨੂੰ ਕੇਂਦਰ ਸਰਕਾਰ ਵਿਰੁੱਧ ਪ੍ਰਦਰਸ਼ਨ ਕਰਨ ਦਾ ਫੈਸਲਾ ਲਿਆ ਹੈ।
ਕੋਵਿਡ-19: ਭਾਜਪਾ ਸਰਕਾਰ ਵਿਰੁੱਧ 1 ਮਈ ਨੂੰ ਪੰਜਾਬ ਕਾਂਗਰਸ ਕਰੇਗੀ ਵਿਰੋਧ ਪ੍ਰਦਰਸ਼ਨ, ਘਰਾਂ ਦੀਆਂ ਛੱਤਾਂ 'ਤੇ ਤਰੰਗਾ ਲਹਿਰਾਉਣ ਦਾ ਕੀਤਾ ਐਲਾਨ
ਪੰਜਾਬ ਕਾਂਗਰਸ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ 1 ਮਈ ਆਪਣੇ ਘਰਾਂ ਦੀਆਂ ਛੱਤਾਂ 'ਤੇ ਤਰੰਗਾਂ ਲਹਿਰਾਉਣ। ਕਾਂਗਰਸ ਨੇ ਕਿਹਾ ਕਿ ਕੇਂਦਰ ਸਰਕਾਰ ਕੋਰੋਨਾ ਵਿਰੁੱਧ ਜੰਗ ਵਿੱਚ ਮਦਦ ਪੱਖੋਂ ਪੰਜਾਬ ਨਾਲ ਵਿਤਕਰਾ ਕਰ ਰਹੀ ਹੈ, ਜਿਸ ਕਾਰਨ ਹੀ ਉਨ੍ਹਾਂ ਕੇਂਦਰ ਸਰਕਾਰ ਵਿਰੁੱਧ ਇਹ ਪ੍ਰਦਰਸ਼ਨ ਕਰਨ ਦਾ ਫੈਸਲਾ ਲਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਦੇ ਵਿਧਾਇਕਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਬੈਠਕ ਤੋਂ ਬਾਅਦ ਇਹ ਫੈਸਲਾ ਲਿਆ ਹੈ।