ਪੰਜਾਬ

punjab

ETV Bharat / city

ਕੋਵਿਡ-19: ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਹੋਵੇਗੀ ਸਿਰਫ਼ ਜ਼ਰੂਰੀ ਮਾਮਲਿਆਂ 'ਤੇ ਸੁਣਵਾਈ - Punjab and Haryana High Cour

ਪੰਜਾਬ ਅਤੇ ਹਰਿਆਣਾ ਉੱਚ ਅਦਾਲਤ 'ਚ ਵੀ ਕੋਰੋਨਾ ਵਾਇਰਸ ਦੇ ਕਰਕੇ 31 ਮਾਰਚ ਤੱਕ ਛੁੱਟੀਆਂ ਕੀਤੀਆਂ ਗਈਆਂ ਹਨ। ਹਾਈ ਕੋਰਟ ਵਿੱਚ ਛੁੱਟੀਆਂ ਦੌਰਾਨ ਸਿਰਫ ਜ਼ਰੂਰੀ ਕੇਸਾਂ ਦੀ ਹੀ ਸੁਣਵਾਈ ਕੀਤੀ ਜਾਵੇਗੀ।

ਕੋਵਿਡ-19 : ਪੰਜਾਬ ਤੇ ਹਰਿਆਣਾ ਹਾਈ ਕੋਰਟ 31 ਮਾਰਚ ਤੱਕ ਬੰਦ
ਕੋਵਿਡ-19 : ਪੰਜਾਬ ਤੇ ਹਰਿਆਣਾ ਹਾਈ ਕੋਰਟ 31 ਮਾਰਚ ਤੱਕ ਬੰਦ

By

Published : Mar 16, 2020, 11:27 PM IST

Updated : Mar 17, 2020, 7:39 AM IST

ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਖ਼ਤਰੇ ਨੂੰ ਲੈ ਕੇ ਕੇਂਦਰ ਸਰਕਾਰ ਤੇ ਸੂਬਾ ਸਰਕਾਰਾਂ ਨੇ ਵੱਖ-ਵੱਖ ਤਰ੍ਹਾਂ ਦੇ ਪ੍ਰਬੰਧ ਕਰ ਰਹੀਆਂ ਹਨ। ਪੰਜਾਬ ਅਤੇ ਹਰਿਆਣਾ ਉੱਚ ਅਦਾਲਤ 'ਚ ਵੀ ਕੋਰੋਨਾ ਵਾਇਰਸ ਦੇ ਕਰਕੇ 31 ਮਾਰਚ ਤੱਕ ਛੁੱਟੀਆਂ ਕੀਤੀਆਂ ਜਾ ਰਹੀਆਂ ਹਨ।

ਵੀਡੀਓ

ਹਾਈ ਕੋਰਟ ਦੇ ਮੁੱਖ ਜੱਜ, ਪੰਜਾਬ ਅਤੇ ਹਰਿਆਣਾ ਦੇ ਮੁੱਖ ਸਕੱਤਰ ਅਤੇ ਪੀਜੀਆਈ ਦੇ ਨਿਰਦੇਸ਼ਕ ਨਾਲ ਸਥਿਤੀ ਦਾ ਜਾਇਜ਼ਾ ਲੈਣ ਲਈ ਮੀਟਿੰਗ ਕੀਤੀ ਗਈ। ਇਸ ਮੀਟਿੰਗ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ 31 ਮਾਰਚ ਤੱਕ ਛੁੱਟੀਆਂ ਕਰਨ ਦਾ ਐਲਾਨ ਕੀਤਾ ਗਿਆ।

ਹਾਈ ਕੋਰਟ ਵਿੱਚ ਛੁੱਟੀਆਂ ਦੌਰਾਨ ਸਿਰਫ ਜ਼ਰੂਰੀ ਕੇਸਾਂ ਦੀ ਹੀ ਸੁਣਵਾਈ ਕੀਤੀ ਜਾਵੇਗੀ। ਐਂਟੀਸਪੇਟਰੀ ਬੇਲ ,ਪ੍ਰੋਟੈਕਸ਼ਨ ਮੈਟਰ ਅਤੇ ਅਤਿ ਜ਼ਰੂਰੀ ਕੇਸਾਂ ਨੂੰ ਹੀ ਅਦਾਲਤ ਵਿੱਚ ਲਿਆ ਜਾਵੇਗਾ।

ਇਸ ਦੌਰਾਨ ਅਦਾਲਤ ਦੇ ਗੇਟ ਨੰਬਰ 1 ਅਤੇ 2 ਹੀ ਖੁੱਲ੍ਹੇ ਰਹਿਣਗੇ ਅਤੇ ਬਾਕੀ ਗੇਟਾਂ ਨੂੰ ਬੰਦ ਰੱਖਿਆ ਜਾਵੇਗਾ। ਹਾਈ ਕੋਰਟ ਵਿਚਲੀ ਕੰਟੀਨ ਵੀ ਇਸ ਦੌਰਾਨ ਬੰਦ ਰਹੇਗੀ ।

ਇਸ ਨਾਲ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚਲੀਆਂ ਅਦਾਲਤਾਂ ਵਿੱਚ ਵੀ ਛੁੱਟੀ ਰਹੇਗੀ।

ਇਸ ਤੋਂ ਇਲਾਵਾ ਬਾਰ ਕੌਂਸਲ ਵੱਲੋਂ ਪੰਜਾਬ ਹਰਿਆਣਾ ਚੰਡੀਗੜ੍ਹ ਦੀ ਜ਼ਿਲ੍ਹਾ ਪੱਧਰੀ ਕੋਰਟਾਂ ਵਿੱਚ ਹੋਣ ਵਾਲੀਆਂ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਨੂੰ ਲੈ ਕੇ ਵੀ ਵੱਡਾ ਫੈਸਲਾ ਦਿੱਤਾ ਹੈ। ਇਸ ਵਿੱਚ ਚੋਣਾਂ ਦੀ ਤਾਰੀਕ ਅੱਗੇ ਕਰ ਦਿੱਤੀ ਗਈ ਹੈ। ਇਹ ਚੋਣਾਂ ਪਹਿਲਾਂ 3 ਅਪ੍ਰੈਲ ਨੂੰ ਹੋਣੀਆਂ ਸਨ ਪਰ ਹੁਣ ਇਸ ਦੀ ਤਾਰੀਕ ਬਦਲ ਕੇ 17 ਅਪ੍ਰੈਲ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਕੋਵਿਡ-19: ਚੰਡੀਗੜ੍ਹ ਵਿੱਚ ਜਾਰੀ ਕੀਤੀ ਗਈ ਐਡਵਾਈਜ਼ਰੀ

Last Updated : Mar 17, 2020, 7:39 AM IST

ABOUT THE AUTHOR

...view details