ਪੰਜਾਬ

punjab

ETV Bharat / city

ਸੂਬੇ 'ਚ ਕੋਰੋਨਾ ਦਾ ਕਹਿਰ ਜਾਰੀ, ਮਰੀਜ਼ਾਂ ਦੀ ਗਿਣਤੀ ਹੋਈ 206, 15 ਮੌਤਾਂ

ਸ਼ੁੱਕਰਵਾਰ ਨੂੰ ਜਲੰਧਰ ਵਿੱਚ ਕੋਰੋਨਾ ਦੇ 4 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸੂਬੇ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ 206 ਹੋ ਗਈ ਹੈ ਜਦਕਿ ਲੁਧਿਆਣਾ ਵਿੱਚ ਇੱਕ ਕੋਰੋਨਾ ਪੀੜਤ ਦੀ ਮੌਤ ਹੋਣ ਕਾਰਨ ਮਰਨ ਵਾਲਿਆਂ ਦੀ ਗਿਣਤੀ 15 ਹੋ ਗਈ ਹੈ।

ਸੂਬੇ 'ਚ ਕੋਰੋਨਾ ਦਾ ਕਹਿਰ ਜਾਰੀ
ਸੂਬੇ 'ਚ ਕੋਰੋਨਾ ਦਾ ਕਹਿਰ ਜਾਰੀ

By

Published : Apr 17, 2020, 6:05 PM IST

ਚੰਡੀਗੜ੍ਹ: ਸੂਬੇ ਵਿੱਚ ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਸ਼ੁੱਕਰਵਾਰ ਨੂੰ ਕੋਰੋਨਾ ਦੇ 9 ਨਵੇਂ ਮਾਮਲੇ ਸਾਮਣੇ ਆਉਣ ਤੋਂ ਬਾਅਦ ਸੂਬੇ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ 206 ਹੋ ਗਈ ਹੈ ਅਤੇ ਇਸ ਘਾਤਕ ਵਾਇਰਸ ਕਾਰਨ ਹੁਣ ਤੱਕ 15 ਲੋਕਾਂ ਦੀ ਮੌਤ ਹੋਈ ਹੈ।

ਲੁਧਿਆਣਾ 'ਚ ਇੱਕ ਹੋਰ ਮੌਤ

ਲੁਧਿਆਣਾ 'ਚ ਕੋਰੋਨਾ ਵਾਇਰਸ ਨਾਲ ਇੱਕ 58 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ। ਵੀਰਵਾਰ ਨੂੰ ਪੌਜ਼ੀਟਿਵ ਪਾਏ ਗਏ ਕਾਨੂੰਨਗੋ ਦੀ ਡੀਐਮਸੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹਈ ਹੈ।

ਦੂਜੇ ਪਾਸੇ ਲੁਧਿਆਣਾ ਦੇ DMO ਜਸਬੀਰ ਕੌਰ ਦੀ ਕੋਰੋਨਾ ਵਾਇਰਸ ਦੀ ਰਿਪੋਰਟ ਪੌਜ਼ੀਟਿਵ ਆਈ ਹੈ। ਪਿਛਲੇ 24 ਘੰਟਿਆਂ 'ਚ 3 ਸਰਕਾਰੀ ਮੁਲਾਜ਼ਮਾਂ ਨੂੰ ਕੋਰੋਨਾ ਵਾਇਰਸ ਹੋਇਆ ਹੈ। ਕੋਰੋਨਾ ਪੌਜ਼ੀਟਿਵ ACP ਦੇ ਸੰਪਰਕ 'ਚ ਆਉਣ ਕਾਰਨ 3 ਹੋਰ ਲੋਕਾਂ ਨੂੰ ਕੋਰੋਨਾ ਵਾਇਰਸ ਹੋ ਗਿਆ ਹੈ। ACP ਦੀ ਪਤਨੀ, ਐਸਐਚਓ ਅਤੇ ਕਾਂਸਟੇਬਲ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ। ਲੁਧਿਆਣਾ 'ਚ ਕੋਰੋਨਾ ਪੀੜ੍ਹਤਾਂ ਦੀ ਗਿਣਤੀ 14 ਹੋਈ।

ਜਲੰਧਰ 'ਚ 4 ਨਵੇਂ ਮਾਮਲੇ

ਜਲੰਧਰ 'ਚ 2 ਬੱਚਿਆਂ ਸਣੇ 4 ਲੋਕਾਂ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਹੈ। ਜਲੰਧਰ 'ਚ ਹੁਣ ਤੱਕ ਕੋਰੋਨਾ ਦੇ 35 ਮਾਮਲੇ ਸਾਹਮਣੇ ਆ ਚੁੱਕੇ ਹਨ। ਦੱਸਣਯੋਗ ਹੈ ਕਿ ਬੀਤੇ ਦਿਨੀਂ ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਮੀਡੀਆ ਬੁਲੇਟਿਨ ਮੁਤਾਬਕ ਸੂਬੇ ਵਿੱਚ ਕੋਰੋਨਾ ਦੇ ਕੁੱਲ 197 ਮਾਮਲੇ ਸਨ।

ABOUT THE AUTHOR

...view details