ਪੰਜਾਬ

punjab

ETV Bharat / city

ਸੂਬੇ 'ਚ 24 ਨਵੇਂ ਕੋਵਿਡ-19 ਪੌਜ਼ੀਟਿਵ ਮਾਮਲੇ, ਕੁੱਲ ਗਿਣਤੀ 280 ਹੋਈ - ਕੋਵਿਡ-19 ਪੰਜਾਬ

ਬੁੱਧਵਾਰ ਨੂੰ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 24 ਮਾਮਲੇ ਸਾਹਮਣੇ ਆਏ ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 280 ਹੋ ਗਈ ਹੈ। ਇਨ੍ਹਾਂ 24 ਨਵੇਂ ਮਾਮਲਿਆਂ ਵਿੱਚੋਂ ਇੱਕ ਮਾਮਲਾ ਕਪੂਰਥਲਾ, 5 ਜਲੰਧਰ ਅਤੇ 18 ਜ਼ਿਲ੍ਹਾ ਪਟਿਆਲਾ ਤੋਂ ਸਾਹਮਣੇ ਆਏ ਹਨ।

ਕੋਵਿਡ-19
ਕੋਵਿਡ-19

By

Published : Apr 22, 2020, 8:01 PM IST

Updated : Apr 22, 2020, 8:37 PM IST

ਚੰਡੀਗੜ੍ਹ: ਬੁੱਧਵਾਰ ਨੂੰ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 24 ਮਾਮਲੇ ਸਾਹਮਣੇ ਆਏ ਜਿਸ ਨਾਲ ਸੂਬੇ ਵਿੱਚ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 280 ਹੋ ਗਈ ਹੈ। ਇਨ੍ਹਾਂ 24 ਨਵੇਂ ਮਾਮਲਿਆਂ ਵਿੱਚੋਂ ਇੱਕ ਮਾਮਲਾ ਕਪੂਰਥਲਾ, 5 ਜਲੰਧਰ ਅਤੇ 18 ਜ਼ਿਲ੍ਹਾ ਪਟਿਆਲਾ ਤੋਂ ਸਾਹਮਣੇ ਆਏ ਹਨ। ਕੋਰੋਨਾ ਵਾਇਰਸ ਕਾਰਨ ਸੂਬੇ ਵਿੱਚ ਹੁਣ ਤੱਕ 16 ਲੋਕਾਂ ਦੀ ਮੌਤ ਹੋਈ ਹੈ।

ਕੁੱਝ ਰਾਹਤ ਦੀ ਖ਼ਬਰ ਇਹ ਹੈ ਕਿ ਇਨ੍ਹਾਂ 280 ਮਰੀਜ਼ਾਂ ਵਿੱਚੋਂ 53 ਵਿਅਕਤੀ ਕੋਰੋਨਾ ਨੂੰ ਮਾਤ ਦੇ ਕੇ ਪੂਰੀ ਤਰ੍ਹਾਂ ਠੀਕ ਵੀ ਹੋ ਚੁੱਕੇ ਹਨ। ਨਵਾਂਸ਼ਹਿਰ ਜ਼ਿਲ੍ਹੇ ਦੇ 19 ਮਰੀਜ਼ਾਂ ਵਿੱਚੋਂ 18 ਦੀ ਰਿਪੋਰਟ ਨੈਗੇਟਿਵ ਆਈ ਹੈ ਜਦਕਿ ਇੱਕ ਦੀ ਪਹਿਲਾਂ ਮੌਤ ਹੋ ਗਈ ਸੀ।

ਕੋਵਿਡ-19 ਸਬੰਧੀ ਪੰਜਾਬ ਦੇ ਸਿਹਤ ਵਿਭਾਗ ਵੱਲੋਂ ਬੁੱਧਵਾਰ ਨੂੰ ਜਾਰੀ ਕੀਤੇ ਮੀਡੀਆ ਬੁਲੇਟਿਨ ਮੁਤਾਬਕ ਸੂਬੇ ਵਿੱਚ ਹੁਣ ਤੱਕ ਸ਼ੱਕੀ ਮਰੀਜ਼ਾਂ ਗਿਣਤੀ 7887 ਹੈ, ਜਿਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ। ਇਨ੍ਹਾਂ ਵਿਚੋਂ 7100 ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਈ ਹੈ। 530 ਲੋਕਾਂ ਦੇ ਨਤੀਜੇ ਆਉਣੇ ਅਜੇ ਬਾਕੀ ਹਨ।

ਮੀਡੀਆ ਬੁਲੇਟਿਨ
ਮੀਡੀਆ ਬੁਲੇਟਿਨ

ਪੰਜਾਬ ਦੇ 22 ਜ਼ਿਲ੍ਹਿਆਂ ਵਿੱਚੋਂ 19 ਜ਼ਿਲ੍ਹੇ ਕੋਰੋਨਾ ਦੀ ਮਾਰ ਹੇਠ ਹਨ। ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਵਿੱਚ ਕੋਰੋਨਾ ਦੇ ਮਰੀਜ਼ਾਂ ਦੇ ਹੁਣ ਤੱਕ ਆਏ ਮਾਮਲਿਆਂ ਦੀ ਗਿਣਤੀ ਇਸ ਤਰ੍ਹਾਂ ਹੈ। ਮੋਹਾਲੀ ਵਿੱਚ 62, ਜਲੰਧਰ ਵਿੱਚ 53, ਪਟਿਆਲਾ ਵਿੱਚ 49, ਪਠਾਨਕੋਟ ਵਿੱਚ 24, ਨਵਾਂਸ਼ਹਿਰ ਵਿੱਚ 19, ਲੁਧਿਆਣਾ ਵਿੱਚ 16, ਅੰਮ੍ਰਿਤਸਰ ਵਿੱਚ 11, ਮਾਨਸਾ ਵਿੱਚ 11, ਹੁਸ਼ਿਆਰਪੁਰ ਵਿੱਚ 7, ਮੋਗਾ ਵਿੱਚ 4, ਰੋਪੜ ਵਿੱਚ 3, ਫ਼ਤਿਹਗੜ੍ਹ ਸਾਹਿਬ ਵਿੱਚ 2, ਫ਼ਰੀਦਕੋਟ ਵਿੱਚ 3, ਬਰਨਾਲਾ ਵਿੱਚ 2, ਕਪੂਰਥਲਾ ਵਿੱਚ 2, ਮੁਕਤਸਰ ਸਾਹਿਬ ਵਿੱਚ 1, ਸੰਗਰੂਰ ਵਿੱਚ 3, ਗੁਰਦਾਸਪੁਰ ਵਿੱਚ 1 ਅਤੇ ਫ਼ਿਰੋਜ਼ਪੁਰ ਵਿੱਚ 1 ਕੋਰੋਨਾ ਪੌਜ਼ੀਟਿਵ ਕੇਸ ਹੈ।

Last Updated : Apr 22, 2020, 8:37 PM IST

ABOUT THE AUTHOR

...view details