ਪੰਜਾਬ

punjab

ETV Bharat / city

ਕੋਵਿਡ-19: ਕੋਰੋਨਾ ਵਾਇਰਸ ਦੇ ਟੈਸਟ ਲਈ ਪੰਜਾਬ ਤੇ ਚੰਡੀਗੜ੍ਹ 'ਚ ਨਵੀਆਂ ਲੈਬਸ ਸਥਾਪਿਤ - new test lab in indian for corona virus

ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਵੱਧ ਰਹੇ ਖ਼ਤਰੇ ਨੂੰ ਵੇਖਦੇ ਹੋਏ ਸਰਕਾਰ ਨੇ ਇਸ ਟੈਸਟ ਲਈ ਨਵੀਂ ਲੈਬਸ ਸਥਾਪਿਤ ਕੀਤੀਆਂ ਹਨ। ਸਰਕਾਰ ਨੇ ਦੇ ਦੇਸ਼ ਭਰ ਵਿੱਚ ਕੁੱਲ 106 ਨਵੀਆਂ ਲੈਬਸ ਸਥਾਪਤ ਕੀਤੀਆਂ ਹਨ। ਚੰਡੀਗੜ੍ਹ ਤੇ ਪੰਜਾਬ ਵਿੱਚ ਦੋ-ਦੋ ਲੈਬਸ ਦੀ ਸਥਾਪਨਾ ਕੀਤੀ ਗਈ ਹੈ।

ਕੋਵਿਡ-19: ਕੋਰੋਨਾ ਵਾਇਰਸ ਦੇ ਟੈਸਟ ਲਈ ਪੰਜਾਬ ਤੇ ਚੰਡੀਗੜ੍ਹ 2-2 ਨਵੀਂਆਂ ਲੈਬਾਂ ਦੀ ਹੋਈ ਸਥਾਪਨਾ
ਕੋਵਿਡ-19: ਕੋਰੋਨਾ ਵਾਇਰਸ ਦੇ ਟੈਸਟ ਲਈ ਪੰਜਾਬ ਤੇ ਚੰਡੀਗੜ੍ਹ 2-2 ਨਵੀਂਆਂ ਲੈਬਾਂ ਦੀ ਹੋਈ ਸਥਾਪਨਾ

By

Published : Mar 19, 2020, 6:44 AM IST

Updated : Mar 19, 2020, 12:26 PM IST

ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਵੱਧ ਰਹੇ ਖ਼ਤਰੇ ਨੂੰ ਵੇਖਦੇ ਹੋਏ ਸਰਕਾਰ ਨੇ ਇਸ ਦੇ ਟੈਸਟ ਲਈ ਨਵੀਆਂ ਲੈਬਸ ਸਥਾਪਿਤ ਕੀਤੀਆਂ ਹਨ। ਸਰਕਾਰ ਨੇ ਦੇਸ਼ ਭਰ ਵਿੱਚ ਕੁੱਲ 106 ਨਵੀਆਂ ਲੈਬਸ ਸਥਾਪਿਤ ਕੀਤੀਆਂ ਹਨ।

ਕੋਵਿਡ-19: ਕੋਰੋਨਾ ਵਾਇਰਸ ਦੇ ਟੈਸਟ ਲਈ ਪੰਜਾਬ ਤੇ ਚੰਡੀਗੜ੍ਹ 'ਚ ਨਵੀਆਂ ਲੈਬਸ ਸਥਾਪਿਤ

ਸਰਕਾਰ ਨੇ ਸਾਰੇ ਰਾਜਾਂ ਅਤੇ ਕੇਂਦਰ ਸਾਸ਼ਤ ਪ੍ਰੇਦਸ਼ਾਂ ਵਿੱਚ ਕੋਰੋਨਾ ਦੇ ਟੈਸਟ ਲਈ ਨਵੀਆਂ ਲੈਬਸ ਨੂੰ ਸਥਾਪਿਤ ਕੀਤਾ ਹੈ। ਸਰਕਾਰ ਨੇ ਪੰਜਾਬ ਅਤੇ ਚੰਡੀਗੜ੍ਹ ਵਿੱਚ ਕੁੱਲ 4 ਨਵੀਆਂ ਲੈਬਸ ਦੀ ਸਥਾਪਨਾ ਕੀਤੀ ਹੈ। ਚੰਡੀਗੜ੍ਹ ਵਿੱਚ ਖੇਤਰੀ ਪੱਧਰ 'ਤੇ ਪੀਜੀਆਈ ਵਿੱਚ ਲੈਬ ਬਣਾਈ ਹੈ ਅਤੇ ਮੈਡੀਕਲ ਪੱਧਰ ਦੀ ਲੈਬ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਚੰਡੀਗੜ੍ਹ ਵਿੱਚ ਬਣਾਈ ਗਈ ਹੈ।

ਕੋਵਿਡ-19: ਕੋਰੋਨਾ ਵਾਇਰਸ ਦੇ ਟੈਸਟ ਲਈ ਪੰਜਾਬ ਤੇ ਚੰਡੀਗੜ੍ਹ 'ਚ ਨਵੀਆਂ ਲੈਬਸ ਸਥਾਪਿਤ

ਇਸੇ ਤਰ੍ਹਾਂ ਹੀ ਪੰਜਾਬ ਵਿੱਚ ਵੀ ਖੇਤਰੀ ਪੱਧਰ ਦੀ ਲੈਬ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਵਿੱਚ ਬਣਾਈ ਗਈ ਹੈ। ਇੱਕ ਮੈਡੀਕਲ ਪੱਧਰ ਦੀ ਲੈਬ ਨੂੰ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿੱਚ ਸਥਾਪਤ ਕੀਤਾ ਗਿਆ ਹੈ।

ਬਾਕੀ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ: ਅਸਮ-6, ਪੱਛਮੀ ਬੰਗਾਲ-7, ਉੱਤਰਾਖੰਡ-3, ਉੱਤਰ ਪ੍ਰਦੇਸ਼- 4, ਤੇਲੰਗਾਨਾ-3, ਤ੍ਰਿਪੁਰਾ-1, ਤਾਮਿਲਨਾਡੂ- 9, ਰਾਜਸਥਾਨ- 6, ਪੁੱਡੂਚੇਰੀ-2, ਓਡੀਸ਼ਾ- 2, ਮੇਘਾਆ-1, ਮਨੀਪੁਰ- 2, ਮਹਾਂਰਾਸ਼ਟਰਾ- 9, ਮੱਧ ਪ੍ਰਦੇਸ਼- 6, ਕੇਰਲਾ-4, ਕਰਨਾਟਕਾ - 6, ਝਾਰਖੰਡ- 2, ਜੰਮੂ ਅਤੇ ਕਸ਼ਮੀਰ-3, ਹਿਮਾਚਲ ਪ੍ਰਦੇਸ਼- 2, ਹਰਿਆਣਾ- 2, ਗੁਜਰਾਤ- 6, ਦਿੱਲੀ- 2, ਬਿਹਾਰ- 4

Last Updated : Mar 19, 2020, 12:26 PM IST

ABOUT THE AUTHOR

...view details