ਰੂਪਨਗਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਜਨ-ਔਸ਼ਦੀ ਦੀ ਦੁਕਾਨ 'ਤੇ ਮਰੀਜ਼ਾਂ ਨੂੰ ਪੂਰੀਆਂ ਦਵਾਈਆਂ ਨਹੀਂ ਮਿਲ ਰਹੀਆਂ। ਇਸ ਮੌਕੇ ਕਈ ਮਰੀਜ਼ਾਂ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜੋ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਦਵਾਈਆਂ ਲਿਖੀਆਂ ਜਾ ਰਹੀਆਂ ਹਨ ਉਹ ਨਾ ਤਾਂ ਜਨ-ਔਸ਼ਦੀ ਦੀ ਦੁਕਾਨ 'ਤੇ ਮਿਲ ਰਹੀਆਂ ਹਨ ਅਤੇ ਬਾਹਰ ਮੈਡੀਕਲ ਸਟੋਰ ਬੰਦ ਹਨ।
ਕਰਫ਼ਿਊ ਦੌਰਾਨ ਪੁਲਿਸ ਪ੍ਰਸ਼ਾਸਨ ਦੀ ਸਖ਼ਤੀ ਜਾਰੀ
15:05 March 25
ਰੂਪਨਗਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਜਨ-ਔਸ਼ਦੀ ਦੀ ਦੁਕਾਨ 'ਤੇ ਮਰੀਜ਼ਾਂ ਨੂੰ ਪੂਰੀਆਂ ਦਵਾਈਆਂ ਨਹੀਂ ਮਿਲ ਰਹੀਆਂ।
12:27 March 25
ਪੰਜਾਬ ਯੂਨੀਵਰਸਿਟੀ ਸਟੂਡੈਂਟ ਕਾਉਂਸਲ ਦੇ ਉਪ-ਪ੍ਰਧਾਨ ਨੇ ਡੀਨ ਵੈਲਫੇਅਰ ਅਤੇ ਵਾਈਸ ਚਾਂਸਲਰ ਨੂੰ ਈ-ਮੇਲ ਲਿਖ ਸਟੂਡੈਂਟ ਕਾਉਂਸਲ ਦੇ ਬਚੇ ਹੋਏ ਫੰਡ ਨੂੰ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਰਿਲੀਫ਼ ਫੰਡ ਵਿੱਚ ਦੇਣ ਦੀ ਮੰਗ ਕੀਤੀ।
ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਸਟੂਡੈਂਟ ਕਾਉਂਸਲ ਦੇ ਉਪ-ਪ੍ਰਧਾਨ ਰਾਹੁਲ ਕੁਮਾਰ ਨੇ ਡੀਨ ਵੈਲਫੇਅਰ ਅਤੇ ਵਾਈਸ ਚਾਂਸਲਰ ਨੂੰ ਈ-ਮੇਲ ਲਿਖੀ ਜਿਸ ਵਿੱਚ ਉਸ ਨੇ ਲਿਖਿਆ ਕਿ ਸਟੂਡੈਂਟ ਕਾਉਂਸਲ ਦੇ ਬਚੇ ਹੋਏ ਫੰਡ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਰਿਲੀਫ਼ ਫੰਡ ਵਿੱਚ ਦੇ ਦਿੱਤੇ ਜਾਣ। ਸਟੂਡੈਂਟ ਕਾਉਂਸਲ ਦੇ ਖਾਤੇ ਵਿੱਚ ਤਕਰੀਬਨ 10 ਲੱਖ ਰੁਪਏ ਹਨ।
11:59 March 25
ਚੰਡੀਗੜ੍ਹ ਦੀਆਂ ਸੜਕਾਂ 'ਤੇ ਫਾਲਤੂ ਘੁੰਮ ਕਰਫ਼ਿਊ ਦਾ ਉਲੰਘਣ ਕਰਨ ਵਾਲਿਆਂ ਦੇ ਚਲਾਨ ਕੱਟੇ ਜਾ ਰਹੇ ਹਨ।
ਚੰਡੀਗੜ੍ਹ ਦੀਆਂ ਸੜਕਾਂ 'ਤੇ ਫਾਲਤੂ ਘੁੰਮ ਕਰਫ਼ਿਊ ਦਾ ਉਲੰਘਣ ਕਰਨ ਵਾਲਿਆਂ ਦੇ ਚਲਾਨ ਕੱਟੇ ਜਾ ਰਹੇ ਹਨ। ਇਸ ਦੇ ਨਾਲ ਹੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ ਦੇ ਵੀ ਚਲਾਨ ਕੱਟੇ ਜਾ ਰਹੇ ਹਨ।
11:00 March 25
ਜਲੰਧਰ 'ਚ ਪੁਲਿਸ ਵੱਲੋਂ ਕਰਫਿਊ ਵਿੱਚ ਢਿੱਲ ਵਰਤੀ ਜਾ ਰਹੀ ਹੈ ਅਤੇ ਲੋਕ ਵੀ ਕਰਫ਼ਿਊ ਦੀ ਉਲੰਘਣਾ ਕਰ ਬਾਹਰ ਸੜਕਾਂ 'ਤੇ ਘੁੰਮਦੇ ਦਿਖਾਈ ਦੇ ਰਹੇ ਹਨ।
ਜਲੰਧਰ: ਕਰਫ਼ਿਊ ਦੌਰਾਨ ਜਿੱਥੇ ਇੱਕ ਪਾਸੇ ਸੂਬੇ ਭਰ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਸਖ਼ਤੀ ਕੀਤੀ ਗਈ ਹੈ ਉਥੇ ਹੀ ਜਲੰਧਰ ਦੇ ਲੰਬਾ ਪਿੰਡ ਚੌਂਕ ਵਿੱਚ ਕੋਈ ਵੀ ਪੁਲਿਸ ਮੁਲਾਜ਼ਮ ਨਜ਼ਰ ਨਹੀਂ ਆ ਰਹੇ ਅਤੇ ਲੋਕ ਬਾਹਰ ਸੜਕਾਂ 'ਤੇ ਘੁੰਮਦੇ ਦਿਖਾਈ ਦੇ ਰਹੇ ਹਨ।
10:47 March 25
ਮਾਨਸਾ: ਕਰਫਿਊ ਦੇ ਬਾਵਜੂਦ ਅੱਜ ਮਾਨਸਾ ਦੇ ਪਿੰਡ ਨੰਗਲ ਕਲਾਂ ਤੋਂ ਪ੍ਰਸ਼ਾਸਨ ਦੀ ਮਨਜ਼ੂਰੀ ਨਾਲ ਬਰਾਤ ਰਵਾਨਾ ਹੋਈ।
ਮਾਨਸਾ: ਕਰਫਿਊ ਦੇ ਬਾਵਜੂਦ ਅੱਜ ਮਾਨਸਾ ਦੇ ਪਿੰਡ ਨੰਗਲ ਕਲਾਂ ਤੋਂ ਪ੍ਰਸ਼ਾਸਨ ਦੀ ਮਨਜ਼ੂਰੀ ਨਾਲ ਬਰਾਤ ਰਵਾਨਾ ਹੋਈ। ਪ੍ਰਸ਼ਾਸਨ ਵੱਲੋਂ 5 ਲੋਕਾਂ ਨੂੰ ਬਰਾਤ ਵਿੱਚ ਜਾਣ ਦੀ ਮਨਜ਼ੂਰੀ ਦਿੱਤੀ ਗਈ ਸੀ ਪਰ ਕੋਰੋਨਾ ਦੇ ਮੱਦੇਨਜ਼ਰ ਪਰਿਵਾਰ ਵੱਲੋਂ 3 ਲੋਕਾਂ ਨੂੰ ਲਿਜਾ ਕੇ ਵਿਆਹ ਕੀਤਾ ਗਿਆ।
10:30 March 25
ਮੋਹਾਲੀ ਜ਼ਿਲ੍ਹਾ ਪ੍ਰਸ਼ਾਸਨ ਨੇ ਕਰਫਿਊ ਵਿੱਚ ਢਿੱਲ ਦੇਣ ਦਾ ਐਲਾਨ ਕੀਤਾ ਹੈ ਜਿਸ ਵਿੱਚ ਹਰ ਨਾਗਰਿਕ ਨੂੰ ਘਰ ਦੇ ਬੂਹੇ 'ਤੇ ਜ਼ਰੂਰਤ ਦਾ ਸਾਮਾਨ ਮਿਲੇਗਾ।
ਮੋਹਾਲੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਫਿਊ ਵਿੱਚ ਢਿੱਲ ਦੇਣ ਦਾ ਐਲਾਨ ਕੀਤਾ ਗਿਆ ਹੈ। ਹਰ ਨਾਗਰਿਕ ਨੂੰ ਘਰ ਦੇ ਬੂਹੇ 'ਤੇ ਜ਼ਰੂਰਤ ਦਾ ਸਾਮਾਨ ਮਿਲੇਗਾ। ਫੈਸਲੇ ਮੁਤਾਬਕ ਸਵੇਰੇ 6 ਤੋਂ 9 ਵਜੇ ਤੱਕ ਦੁੱਧ ਅਤੇ ਸਬਜ਼ੀਆਂ ਲਈ ਅਤੇ ਸਵੇਰੇ 8 ਤੋਂ 11 ਵਜੇ ਤੱਕ ਕਰਿਆਨੇ ਅਤੇ ਦਵਾਈਆਂ ਲਈ ਸਮਾਂ ਦਿੱਤਾ ਗਿਆ।
10:29 March 25
ਕਰਫ਼ਿਊ ਦੌਰਾਨ ਜ਼ਰੂਰੀ ਵਸਤਾਂ ਦੀ ਸਪਲਾਈ ਘਰ-ਘਰ ਵਿੱਚ ਜਾ ਕੇ ਦਿੱਤੀ ਜਾ ਰਹੀ ਹੈ।
ਕਰਫ਼ਿਊ ਦੌਰਾਨ ਜ਼ਰੂਰੀ ਵਸਤਾਂ ਦੀ ਸਪਲਾਈ ਘਰ-ਘਰ ਵਿੱਚ ਜਾ ਕੇ ਦਿੱਤੀ ਜਾ ਰਹੀ ਹੈ। ਅੰਮ੍ਰਿਤਸਰ ਵਿਖੇ ਦੁੱਧ ਅਤੇ ਹੋਰ ਜ਼ਰੂਰੀ ਵਸਤਾਂ ਨੂੰ ਸਵੇਰੇ 6 ਤੋਂ 8 ਵਜੇ ਤੱਕ ਲੋਕਾਂ ਦੇ ਘਰਾਂ ਵਿੱਚ ਜਾ ਕੇ ਮੁਹੱਈਆ ਕਰਵਾਇਆ ਜਾ ਰਿਹਾ ਹੈ।
09:58 March 25
ਐਸਜੀਪੀਸੀ ਵੱਲੋਂ ਹਸਪਤਾਲ ਅਤੇ ਸਰਾਵਾਂ ਦੀ ਸੇਵਾ ਦੇਣ 'ਤੇ ਕੈਪਟਨ ਨੇ ਐਸਜੀਪੀਸੀ ਦਾ ਕੀਤਾ ਧੰਨਵਾਦ
ਪੰਜਾਬ ਵਿੱਚ ਕੋਵਿਡ-19 ਸਥਿਤੀ ਦੇ ਮੱਦੇਨਜ਼ਰ ਐਸਜੀਪੀਸੀ ਵੱਲੋਂ ਹਸਪਤਾਲ ਅਤੇ ਸਰਾਵਾਂ ਦੀ ਮਦਦ ਦਿੱਤੇ ਜਾਣ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਧੰਨਵਾਦ ਕੀਤਾ ਅਤੇ ਇਸ ਮੁਸ਼ਕਿਲ ਘੜੀ ਨਾਲ ਮਿਲ ਕੇ ਨਜਿੱਠਣ ਦੀ ਆਖੀ ਗੱਲ।
09:49 March 25
ਪੰਜਾਬ ਸਰਕਾਰ ਨੇ ਜ਼ਿਲਾਵਾਰ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ।
ਪੰਜਾਬ ਸਰਕਾਰ ਨੇ ਜ਼ਿਲਾਵਾਰ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ।
09:28 March 25
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਮੁੱਖ ਮੰਤਰੀ ਰੀਲੀਫ਼ ਫੰਡ ਦਾ ਅਕਾਊਂਟ ਨੰਬਰ ਸਾਂਝਾ ਕੀਤਾ ਹੈ ਅਤੇ ਪੰਜਾਬ ਦੇ ਲੋਕਾਂ ਨੂੰ ਇਸ ਸਥਿਤੀ ਨਾਲ ਨਜਿੱਠਣ ਲਈ ਸਾਥ ਦੇਣ ਦੀ ਅਪੀਲ ਕੀਤੀ ਹੈ।
ਚੰਡੀਗੜ੍ਹ: ਪੰਜਾਬ 'ਚ ਕੋਰੋਨਾ ਵਾਇਰਸ ਦੇ 29 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿੱਚੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ 'ਚ ਇੱਕ 70 ਸਾਲਾਂ ਬਜ਼ੁਰਗ ਦੀ ਮੌਤ ਹੋ ਚੁੱਕੀ ਹੈ।
ਬੁੱਧਵਾਰ ਨੂੰ ਮੁਕੰਮਲ ਕਰਫ਼ਿਊ ਦੇ ਤੀਜੇ ਦਿਨ ਜ਼ਿਲ੍ਹਾ ਪ੍ਰਸ਼ਾਸਨ ਘਰੋ-ਘਰੀ ਜਾ ਕੇ ਲੋਕਾਂ ਨੂੰ ਦੁੱਧ ਤੇ ਹੋਰ ਜ਼ਰੂਰੀ ਵਸਤਾਂ ਦੀ ਸਪਲਾਈ ਦੇ ਰਹੇ ਹਨ। ਇਸ ਦੇ ਨਾਲ ਹੀ ਇਹ ਵੀ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਕਿਤੇ ਵੀ ਜਨਤਾ ਦਾ ਇਕੱਠ ਜਮਾਂ ਨਾ ਹੋਵੇ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਮੁੱਖ ਮੰਤਰੀ ਰੀਲੀਫ਼ ਫੰਡ ਦਾ ਅਕਾਊਂਟ ਨੰਬਰ ਸਾਂਝਾ ਕੀਤਾ ਹੈ ਅਤੇ ਪੰਜਾਬ ਦੇ ਲੋਕਾਂ ਨੂੰ ਇਸ ਸਥਿਤੀ ਨਾਲ ਨਜਿੱਠਣ ਲਈ ਸਾਥ ਦੇਣ ਦੀ ਅਪੀਲ ਕੀਤੀ ਹੈ।