ਚੰਡੀਗੜ੍ਹ: ਦੇਸ਼ ਭਰ ਦੇ ਵਿੱਚ ਕੋਰੋਨਾ ਵਾਇਰਸ ਦੇ ਵਧ ਰਹੇ ਮਾਮਲਿਆਂ ਨੂੰ ਦੇਖਦਿਆਂ ਚੰਡੀਗੜ੍ਹ ਦੇ ਵਿਦਿਆਰਥੀਆਂ ਵੱਲੋਂ ਇੱਕ ਨਵੀਂ ਪਹਿਲਕਦਮੀ ਕੀਤੀ ਗਈ ਹੈ। ਚੰਡੀਗੜ੍ਹ ਸਥਿਤ ਧਨਾਸ ਦੀ ਰੀਹੈਵੀਲੇਟ ਕਲੋਨੀ 'ਚ ਵਿਦਿਆਰਥੀਆਂ ਵੱਲੋਂ ਕੋਰੋਨਾ ਵਾਰੀਅਰਜ਼ ਪੁਲਿਸਕਰਮੀ, ਡਾਕਟਰ, ਸਫ਼ਾਈ ਕਰਮੀਆਂ ਸਣੇ ਮੀਡੀਆ ਦੀ ਵਾਲ ਪੇਂਟਿੰਗ ਬਣਾ ਕੇ ਉਨ੍ਹਾਂ ਦਾ ਧੰਨਵਾਦ ਕੀਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਨੂੰਨ ਦੀ ਪੜ੍ਹਾਈ ਕਰਨ ਵਾਲੇ ਵਿਕਰਾਂਤ ਨੇ ਦੱਸਿਆ ਕਿ ਉਹ ਆਪਣੀ ਪੜ੍ਹਾਈ ਦੇ ਨਾਲ-ਨਾਲ ਸੁਸਾਇਟੀ ਦੇ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਲਈ ਪੇਂਟਿੰਗ ਕਰਦਾ ਹੈ।
ਇਹ ਵੀ ਪੜ੍ਹੋ: ਜਵਾਨਾਂ ਦੀ ਸ਼ਹਾਦਤ ਨੇ ਨੌਜਵਾਨਾਂ 'ਚ ਭਰਿਆ ਜੋਸ਼, ਫ਼ੌਜ 'ਚ ਭਰਤੀ ਹੋਣ ਲਈ ਕਰ ਰਹੇ 'ਸਖ਼ਤ ਮਿਹਨਤ'
ਦੀਵਾਰਾਂ 'ਤੇ ਵਾਲ ਪੇਂਟਿੰਗ ਬਣਾਉਣ ਵਾਲੇ ਫਾਈਨ ਆਰਟ ਕਾਲਜ ਦੇ ਵਿਦਿਆਰਥੀ ਸੁਨੀਲ ਕੁਮਾਰ ਨੇ ਦੱਸਿਆ ਕਿ ਲੋਕਾਂ ਨੂੰ ਘਰ ਬੈਠੇ ਬਿਠਾਏ ਹਰ ਜਾਣਕਾਰੀ ਮੀਡੀਆ ਰਾਹੀਂ ਪਹੁੰਚ ਰਹੀ ਹੈ ਤੇ ਉਨ੍ਹਾਂ ਦਾ ਧੰਨਵਾਦ ਕਰਨ ਦੇ ਲਈ ਉਹ ਇਹ ਪੇਂਟਿੰਗ ਬਣਾ ਰਹੇ ਹਨ।
ਉੱਥੇ ਹੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਐਮਏ ਇੰਗਲਿਸ਼ ਦੀ ਵਿਦਿਆਰਥਣ ਸ਼ਿਪਰਾ ਨੇ ਦੱਸਿਆ ਕਿ ਇਨ੍ਹਾਂ ਦੀ ਪਰਵਾਸ ਫਾਊਂਡੇਸ਼ਨ ਦੇ ਵਿੱਚ ਸਾਰੇ ਵਿਦਿਆਰਥੀ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਫਾਊਂਡੇਸ਼ਨ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਪੇਂਟਿੰਗ ਬਣਾਈਆਂ ਜਾਂਦੀਆਂ ਹਨ।