ਪੰਜਾਬ

punjab

ETV Bharat / city

ਕੋਵਿਡ-19: ਮੋਹਾਲੀ 'ਚ ਕੋਰੋਨਾ ਦੇ 6 ਮਾਮਲੇ ਆਏ ਸਾਹਮਣੇ, ਮਰੀਜ਼ਾਂ ਦੀ ਗਿਣਤੀ ਵਧ ਕੇ ਹੋਈ 119 - corona case in dera bassi

ਕੋਰੋਨਾ ਵਾਇਰਸ ਤੋਂ ਪੀੜਤ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਮਾਮਲੇ ਸਾਹਮਣੇ ਆ ਰਹੇ ਹਨ। ਹੁਣ ਤੱਕ ਪੰਜਾਬ ਵਿੱਚ ਕੋਰੋਨਾ ਵਾਇਰਸ ਤੋਂ ਪੀੜਤ ਵਿਅਕਤੀ ਦੀਆਂ ਗਿਣਤੀ 119 'ਤੇ ਪਹੁੰਚ ਚੁੱਕੀ ਹੈ ਅਤੇ 10 ਲੋਕ ਆਪਣੀ ਜਾਨ ਗੁਆ ਚੁੱਕੇ ਹਨ।

ਕੋਵਿਡ-19: ਮੋਹਾਲੀ 'ਚ ਕੋਰੋਨਾ ਦੇ 22 ਮਾਮਲੇ ਆਏ ਸਾਹਮਣੇ , ਪੰਜਾਬ ਦੀ ਗਿਣਤੀ 119 'ਤੇ ਅੱਪੜੀ
ਕੋਵਿਡ-19: ਮੋਹਾਲੀ 'ਚ ਕੋਰੋਨਾ ਦੇ 22 ਮਾਮਲੇ ਆਏ ਸਾਹਮਣੇ , ਪੰਜਾਬ ਦੀ ਗਿਣਤੀ 119 'ਤੇ ਅੱਪੜੀ

By

Published : Apr 9, 2020, 2:11 PM IST

ਚੰਡੀਗੜ੍ਹ: ਕੋਰੋਨਾ ਵਾਇਰਸ ਤੋਂ ਪੀੜਤ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਮਾਮਲੇ ਸਾਹਮਣੇ ਆ ਰਹੇ ਹਨ। ਹੁਣ ਤੱਕ ਪੰਜਾਬ ਵਿੱਚ ਕੋਰੋਨਾ ਵਾਇਰਸ ਤੋਂ ਪੀੜਤ ਵਿਅਕਤੀ ਦੀਆਂ ਗਿਣਤੀ 119 'ਤੇ ਪਹੁੰਚ ਚੁੱਕੀ ਹੈ ਅਤੇ 10 ਲੋਕ ਆਪਣੀ ਜਾਨ ਗੁਆ ਚੁੱਕੇ ਹਨ।

ਜੇਕਰ ਗੱਲ ਪੰਜਾਬ 'ਚ ਕੋਰੋਨਾ ਪੀੜਤਾਂ ਦੇ ਆਏ ਨਵੇਂ ਮਾਮਲਿਆਂ ਦੀ ਤਾਂ ਸਭ ਤੋਂ ਵੱਧ ਮਾਮਲੇ ਮੋਹਾਲੀ ਜ਼ਿਲ੍ਹੇ 'ਚੋਂ ਸਾਹਮਣੇ ਆਏ ਹਨ। ਮੋਹਾਲੀ ਜ਼ਿਲ੍ਹੇ ਦੇ ਪਿੰਡ ਜਵਾਹਰਪੁਰ 'ਚ ਹੁਣ ਤੱਕ 22 ਕੋੋਰੋਨਾ ਦੇ ਮਾਮਲੇ ਸਾਹਣਮੇ ਆ ਚੁੱਕੇ ਹਨ। ਲੁਧਿਆਣਾ ਜ਼ਿਲ੍ਹੇ ਵਿੱਚ 15 ਸਾਲਾਂ ਦੇ ਕਿਸ਼ੌਰ ਨਾਮ ਦੇ ਵਿਅਕਤੀ ਦੀ ਰਿਪੋਰਟ ਪੌਜ਼ੀਟਿਵ ਆਈ ਹੈ। ਇਸੇ ਨਾਲ ਲੁੀਧਆਣਾ ਵਿੱਚ ਦੋ ਹੋਰ ਸੱਜਰੇ ਕੋਰੋਨਾ ਪੌਜ਼ੀਟਿਵ ਕੇਸ ਆਏ ਹਨ। ਇਨ੍ਹਾਂ ਕੇਸਾਂ ਦੇ ਆਉਣ ਨਾਲ ਜ਼ਿਲ੍ਹੇ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ 9 ਹੋ ਚੁੱਕੀ ਹੈ।

ਸ੍ਰੀ ਮੁਕਸਤਰ ਜ਼ਿਲ੍ਹੇ ਵਿੱਚ ਪਹਿਲਾ ਕੇਸ ਵੀ ਕੋਰੋਨਾ ਦਾ ਸਾਹਣਮੇ ਆਇਆ ਹੈ, ਜ਼ਿਲ੍ਹੇ ਵਿੱਚ 18 ਵਰ੍ਹਿਆਂ ਦੇ ਮੁਹੰਮਦ ਸਮਸਾ ਨਾਂ ਦੇ ਨੌਜਵਾਨ ਦੀ ਕੋਰੋਨਾ ਰਿਪੋਟਰ ਪੌਜ਼ੀਟਿਵ ਆਈ ਹੈ। ਉੱਧਰ ਜਲੰਧਰ ‘ਚ ਵੀ 4 ਹੋ ਨਵੇਂ ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਮਾਮਲਿਆਂ ਦੇ ਆਉਣ ਨਾਲ ਕੋਰੋਨਾ ਪੀੜਤਾਂ ਦੀ ਗਿਣਤੀ ਪੰਜਾਬ ਵਿੱਚ 119 'ਤੇ ਅੱਪੜ ਚੁੱਕੀ ਹੈ। ਜਿਨ੍ਹਾਂ ਵਿੱਚੋਂ ਪ੍ਰਸਿੱਧ ਰਾਗੀ ਭਾਈ ਨਿਰਮਲ ਸਿੰਘ ਖ਼ਾਸਸਾ ਸਮੇਤ 10 ਲੋਕਾਂ ਦੀ ਮੌਤ ਹੋ ਚੁੱਕੀ ਹੈ।

ABOUT THE AUTHOR

...view details