ਪੰਜਾਬ

punjab

ETV Bharat / city

ਕੋਵਿਡ-19 : ਮੁਹਾਲੀ 'ਚ 2 ਤੇ ਅੰਮ੍ਰਿਤਸਰ 'ਚ 1 ਕੋਰੋਨਾ ਪੌਜ਼ੀਟਿਵ ਮਰੀਜ਼ ਦੀ ਹੋਈ ਪੁਸ਼ਟੀ - ਭਾਈ ਨਿਰਮਲ ਸਿੰਘ ਖ਼ਾਲਸਾ

ਕੋਰੋਨਾ ਵਾਇਰਸ ਦਾ ਪ੍ਰਕੋਪ ਪੰਜਾਬ ਵਿੱਚ ਵੱਧ ਦਾ ਹੀ ਜਾ ਰਿਹਾ ਹੈ। ਹੁਣ ਮੁਹਾਲੀ ਵਿੱਚ 2 ਅਤੇ ਅੰਮ੍ਰਿਤਸਰ 'ਚ 1 ਕੋਰੋਨਾ ਤੋਂ ਪੀੜਤ ਮਰੀਜ਼ ਦੀ ਪੁਸ਼ਟੀ ਹੋਈ ਹੈ।

ਕੋਵਿਡ-19 : ਮੁਹਾਲੀ 'ਚ 2 ਤੇ ਅੰਮ੍ਰਿਤਸਰ 'ਚ 1 ਕੋਰੋਨਾ ਪੌਜ਼ੀਟਿਵ ਮਰੀਜ਼ ਦੀ ਹੋਈ ਪੁਸ਼ਟੀ, ਪੰਜਾਬ ਦਾ ਅੰਕੜਾ ਪਹੁੰਚਿਆ 51 'ਤੇ
ਕੋਵਿਡ-19 : ਮੁਹਾਲੀ 'ਚ 2 ਤੇ ਅੰਮ੍ਰਿਤਸਰ 'ਚ 1 ਕੋਰੋਨਾ ਪੌਜ਼ੀਟਿਵ ਮਰੀਜ਼ ਦੀ ਹੋਈ ਪੁਸ਼ਟੀ, ਪੰਜਾਬ ਦਾ ਅੰਕੜਾ ਪਹੁੰਚਿਆ 51 'ਤੇ

By

Published : Apr 3, 2020, 7:53 PM IST

ਚੰਡੀਗੜ੍ਹ: ਕੋਰੋਨਾ ਵਾਇਰਸ ਦਾ ਪ੍ਰਕੋਪ ਪੰਜਾਬ ਵਿੱਚ ਵੱਧ ਦਾ ਹੀ ਜਾ ਰਿਹਾ ਹੈ। ਹੁਣ ਮੁਹਾਲੀ ਵਿੱਚ 2 ਅਤੇ ਅੰਮ੍ਰਿਤਸਰ 'ਚ 1 ਕੋਰੋਨਾ ਤੋਂ ਪੀੜਤ ਮਰੀਜ਼ ਦੀ ਪੁਸ਼ਟੀ ਹੋਈ ਹੈ।

ਜ਼ਿਲ੍ਹਾ ਐੱਸ.ਏ.ਐੱਸ ਨਗਰ (ਮੁਹਾਲੀ) ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਇਹ ਦੋਵੇਂ ਮਰੀਜ਼ ਨਿਜਾਮੂਦੀਨ ਮਰਕਜ਼ ਤੋਂ ਵਾਪਸ ਪਰਤੇ ਸਨ। ਇਸ ਨਾਲ ਜ਼ਿਲ੍ਹੇ ਵਿੱਚ ਕੋਰੋਨਾ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ 12 ਹੋ ਗਈ ਹੈ।

ਇਸੇ ਤਰ੍ਹਾਂ ਅੰਮ੍ਰਿਤਸਰ ਵਿੱਚ ਕੋੋਰੋਨਾ ਤੋਂ ਪੀੜਤ ਪਾਇਆ ਗਿਆ 60 ਸਾਲਾਂ ਮਰੀਜ਼ ਇੱਕ ਦੁਕਾਨਦਾਰ ਹੈ। ਸਿਵਲ ਸਰਜਨ ਡਾਕਟਰ ਪ੍ਰਭਦੀਪ ਕੌਰ ਜੌਹਲ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਮਰੀਜ਼ ਦੀ ਕੋਈ ਯਾਤਰਾ ਹਿਸਟਰੀ ਨਹੀਂ ਹੈ।

ਇਨ੍ਹਾਂ ਮਰੀਜ਼ਾਂ ਦੇ ਸਾਹਮਣੇ ਆਉਣ ਨਾਲ ਪੰਜਾਬ ਵਿੱਚ ਕੋਰੋਨਾ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ 51 ਹੋ ਗਈ ਹੇ ਅਤੇ ਪ੍ਰਸਿੱਧ ਰਾਗੀ ਭਾਈ ਨਿਰਮਲ ਸਿੰਘ ਖ਼ਾਲਸਾ ਸਮੇਤ ਪੰਜ ਲੋਕਾਂ ਦੀ ਮੌਤ ਹੋ ਚੁੱਕੀ ਹੈ।

ABOUT THE AUTHOR

...view details