ਪੰਜਾਬ

punjab

By

Published : May 6, 2020, 8:32 PM IST

ETV Bharat / city

ਕੋਵਿਡ-19: ਪੰਜਾਬ 'ਚ 1,584 ਹੋਈ ਮਰੀਜ਼ਾਂ ਦੀ ਗਿਣਤੀ, 27 ਲੋਕਾਂ ਦੀ ਮੌਤ

ਪੰਜਾਬ ਵਿੱਚ ਬੁੱਧਵਾਰ ਨੂੰ ਕੋਰੋਨਾ ਵਾਇਰਸ ਦੇ 133 ਮਾਮਲੇ ਸਾਹਮਣੇ ਆਏ, ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 1584 ਹੋ ਗਈ ਹੈ। ਜਲੰਧਰ ਨਾਲ ਸਬੰਧਤ ਵਿਅਕਤੀ ਦੀ ਚੰਡੀਗੜ੍ਹ ਵਿੱਚ ਹੋਈ ਅਤੇ ਪਟਿਆਲਾ ਵਿੱਚ ਮੌਤ ਮਗਰੋਂ 45 ਸਾਲਾ ਵਿਅਕਤੀ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਉਣ ਨਾਲ ਸੂਬੇ ਵਿੱਚ 27 ਮੌਤਾ ਹੋ ਚੁੱਕੀਆਂ ਹਨ।

ਕੋਵਿਡ-19: ਪੰਜਾਬ 'ਚ 1,584 ਹੋਈ ਮਰੀਜ਼ਾਂ ਦੀ ਗਿਣਤੀ, 27 ਲੋਕਾਂ ਦੀ ਮੌਤ
ਕੋਵਿਡ-19: ਪੰਜਾਬ 'ਚ 1,584 ਹੋਈ ਮਰੀਜ਼ਾਂ ਦੀ ਗਿਣਤੀ, 27 ਲੋਕਾਂ ਦੀ ਮੌਤ

ਚੰਡੀਗੜ੍ਹ : ਪੰਜਾਬ ਵਿੱਚ ਬੁੱਧਵਾਰ ਨੂੰ ਕੋਰੋਨਾ ਵਾਇਰਸ ਦੇ 133 ਮਾਮਲੇ ਸਾਹਮਣੇ ਆਏ, ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 1584 ਹੋ ਗਈ ਹੈ। ਜਲੰਧਰ ਨਾਲ ਸਬੰਧਤ ਵਿਅਕਤੀ ਦੀ ਚੰਡੀਗੜ੍ਹ ਵਿੱਚ ਮੌਤ ਹੋਈ ਅਤੇ ਪਟਿਆਲਾ ਵਿੱਚ ਇੱਕ 45 ਸਾਲਾ ਵਿਅਕਤੀ ਦੀ ਮੌਤ ਮਗਰੋਂ ਉਸ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਉਣ ਨਾਲ ਸੂਬੇ ਵਿੱਚ ਮੌਤਾਂ ਦਾ ਅੰਕੜਾ 27 ਹੋ ਗਿਆ ਹੈ।

ਇਨ੍ਹਾਂ 72 ਨਵੇਂ ਮਾਮਲਿਆਂ ਵਿੱਚੋਂ ਲੁਧਿਆਣਾ ਵਿੱਚ ਸੰਗਰੂਰ 11 ,ਤਰਨ ਤਾਰਨ 57, ਫ਼ਤਿਗੜ੍ਹ ਸਾਹਿਬ 2, ਬਠਿੰਡਾ 1, ਹੁਸ਼ਿਆਰਪੁਰ1, ਜਲੰਧਰ1, ਪਟਿਆਲਾ 2, ਮੁਕਤਸਰ 1, ਫ਼ਿਰੋਜ਼ਪੁਰ 1, ਫ਼ਾਜ਼ਿਲਕਾ 1, ਬਰਨਾਲਾ 1, ਗੁਰਦਾਸਪੁਰ 1, ਸੰਗਰੂਰ 2, ਮੋਗਾ 28, ਅੰਮ੍ਰਿਤਸਰ 13, ਮਾਨਸਾ ਵਿੱਚ 2 ਨਵਾਂ ਮਾਮਲਾ ਸਾਹਮਣੇ ਆਇਆ ਹੈ। । ਮਰੀਜ਼ਾਂ ਵਿੱਚੋਂ 135 ਵਿਅਕਤੀ ਕੋਰੋਨਾ ਨੂੰ ਮਾਤ ਦੇ ਕੇ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਅਤੇ ਸੂਬੇ ਵਿੱਚ ਕੋਵਿਡ-19 ਦੇ 1449 ਐਕਟਿਵ ਮਾਮਲੇ ਹਨ ।

ਜ਼ਿਲ੍ਹੇ ਵਾਰ ਕੋਰੋਨਾ ਮਰੀਜ਼ਾਂ ਦੇ ਵੇਰਵੇ
ਜ਼ਿਲ੍ਹਾਕੁੱਲ ਮਰੀਜ਼ਠੀਕ ਮਰੀਜ਼ਮੌਤਾਂਜ਼ਿਲ੍ਹਾਕੁੱਲ ਮਰੀਜ਼ਠੀਕ ਮਰੀਜ਼ਮੌਤਾਂ
ਅੰਮ੍ਰਿਤਸਰ 230 8 3 ਮਾਨਸਾ 19 4 0
ਬਰਨਾਲਾ 20 1 1 ਮੋਹਾਲੀ 95 43 2
ਬਠਿੰਡਾ 37 0 0 ਮੋਗਾ 56 4 0
ਫ਼ਰੀਦਕੋਟ 45 2 0 ਮੁਕਤਸਰ 65 1 0
ਫ਼ਾਜ਼ਿਲਕਾ 39 0 0 ਪਠਾਨਕੋਟ 27 10 1
ਫ਼ਿਰੋਜ਼ਪੁਰ 43 1 1 ਪਟਿਆਲਾ 89 8 1
ਗੁਰਦਾਸਪੁਰ 85 0 1 ਰੂਪਨਗਰ 16 2 2
ਹੁਸ਼ਿਆਰਪੁਰ 89 6 2 ਸੰਗਰੂਰ 87 3 0
ਜਲੰਧਰ 135 12 5 ਸ਼ਹੀਦ ਭਗਤ ਸਿੰਘ ਨਗਰ 85 18 1
ਕਪੂਰਥਲਾ 18 2 1 ਤਰਨ ਤਾਰਨ 144 0 0
ਲੁਧਿਆਣਾ 128 8 7 ਫ਼ਤਹਿਗੜ੍ਹ ਸਾਹਿਬ 19 2 0

ABOUT THE AUTHOR

...view details