ਚੰਡੀਗੜ੍ਹ: ਮੰਗਲਵਾਰ ਨੂੰ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 104 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 3371 ਹੋ ਗਈ ਹੈ। ਸੂਬੇ ਵਿੱਚ ਕੋਰੋਨਾ ਦੇ 838 ਐਕਟਿਵ ਮਾਮਲੇ ਹਨ ਅਤੇ ਹੁਣ ਤੱਕ 76 ਲੋਕਾਂ ਦੀ ਮੌਤ ਹੋਈ ਹੈ। ਮੰਗਲਵਾਰ ਨੂੰ ਸੂਬੇ ਵਿੱਚ 5 ਮੌਤਾਂ ਹੋਣ ਦੀ ਪੁਸ਼ਟੀ ਹੋਈ ਹੈ। ਇਨ੍ਹਾਂ 5 ਮੌਤਾਂ ਵਿੱਚੋਂ 3 ਇਕੱਲੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਹੋਈਆਂ ਹਨ ਤੇ ਇੱਕ ਮੌਤ ਜਲੰਧਰ ਤੇ ਇੱਕ ਲੁਧਿਆਣਾ ਤੋਂ ਹੋਈ ਹੈ। ਦੱਸਣਯੋਗ ਹੈ ਕਿ ਇਨ੍ਹਾਂ 5 ਮੌਤਾਂ ਵਿੱਚੋਂ ਪੰਜਾਬ ਸਰਕਾਰ ਵੱਲੋਂ ਜਾਰੀ ਮੀਡੀਆ ਬੁਲੇਟਿਨ ਵਿੱਚ ਮਹਿਜ਼ ਇੱਕ ਨਵੀਂ ਮੌਤ ਦੀ ਪੁਸ਼ਟੀ ਕੀਤੀ ਗਈ ਹੈ।
ਇਨ੍ਹਾਂ 104 ਨਵੇਂ ਮਾਮਲਿਆਂ ਵਿੱਚੋਂ 22 ਲੁਧਿਆਣਾ, 09 ਅੰਮ੍ਰਿਤਸਰ, 09 ਪਟਿਆਲਾ, 1 ਫ਼ਤਿਹਗੜ੍ਹ ਸਾਹਿਬ, 31 ਜਲੰਧਰ, 04 ਸੰਗਰੂਰ, 06 ਪਠਾਨਕੋਟ, 02 ਗੁਰਦਾਸਪੁਰ, 03 ਹੁਸ਼ਿਆਰਪੁਰ, 02 ਰੋਪੜ, 01 ਤਰਨ ਤਾਰਨ, 01 ਫਿਰੋਜ਼ਪੁਰ 04 ਕਪੂਰਥਲਾ, 1 ਐਸਬੀਐਸ ਨਗਰ, 1 ਫ਼ਰੀਦਕੋਟ ਅਤੇ 04 ਮਾਮਲੇ ਮੋਹਾਲੀ ਤੋਂ ਸਾਹਮਣੇ ਆਏ ਹਨ।