ਪੰਜਾਬ

punjab

ETV Bharat / city

14 ਸਾਲਾ ਵਿਦਿਆਰਥੀ ਨਾਲ ਸਰੀਰਕ ਸਬੰਧ ਬਣਾਉਣ ਦਾ ਮਾਮਲਾ, ਤਿੰਨ ਸਾਲ ਬਾਅਦ ਅਦਾਲਤ ਨੇ ਸੁਣਾਈ ਸਖਤ ਸਜ਼ਾ

ਸਾਲ 2018 ’ਚ ਪੁਲਿਸ ਨੇ ਮੁਲਜ਼ਮ ਅਧਿਆਪਕ ਦੇ ਖਿਲਾਫ ਪੋਕਸੋ ਐਕਟ ਦੇ ਤਹਿਤ ਐਫਆਈਆਰ ਦਰਜ ਕੀਤੀ ਸੀ। ਜਾਂਚ ਦੌਰਾਨ ਪਤਾ ਚੱਲਿਆ ਸੀ ਕਿ ਮਹਿਲਾ ਅਧਿਆਪਕ ਨੇ ਵਿਦਿਆਰਥੀ ਦੇ ਨਾਲ ਤਕਰੀਬਨ 8 ਮਹੀਨਿਆਂ ਤੱਕ ਜ਼ਬਰਦਸਤੀ ਸਰੀਰਕ ਸਬੰਧ ਬਣਾਏ ਸੀ।

14 ਸਾਲਾ ਵਿਦਿਆਰਥੀ ਨਾਲ ਸਰੀਰਕ ਸਬੰਧ ਬਣਾਉਣ ਦਾ ਮਾਮਲਾ
14 ਸਾਲਾ ਵਿਦਿਆਰਥੀ ਨਾਲ ਸਰੀਰਕ ਸਬੰਧ ਬਣਾਉਣ ਦਾ ਮਾਮਲਾ

By

Published : Nov 2, 2021, 3:05 PM IST

Updated : Nov 2, 2021, 6:05 PM IST

ਚੰਡੀਗੜ੍ਹ: ਜ਼ਿਲ੍ਹਾ ਅਦਾਲਤ ਵੱਲੋਂ ਰਾਮਦਰਬਾਰ ਇਲਾਕੇ ਵਿੱਚ ਕਰੀਬ ਤਿੰਨ ਸਾਲ ਪਹਿਲਾਂ ਇੱਕ 14 ਸਾਲ ਦੇ ਬੱਚੇ ਨਾਲ ਅੱਠ ਮਹੀਨੇ ਤੱਕ ਸਰੀਰਕ ਸਬੰਧ ਬਣਾਉਣ ਵਾਲੀ ਇੱਕ ਮਹਿਲਾ ਟਿਊਸ਼ਨ ਟੀਚਰ ਨੂੰ ਜ਼ਿਲ੍ਹਾ ਅਦਾਲਤ ਨੇ 10 ਸਾਲ ਦੀ ਸਜ਼ਾ ਸੁਣਾਈ ਗਈ ਹੈ। ਉਸ 'ਤੇ 10,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ।

ਮਿਲੀ ਜਾਣਕਾਰੀ ਮੁਤਾਬਿਕ ਸਾਲ 2018 ’ਚ ਪੁਲਿਸ ਨੇ ਮੁਲਜ਼ਮ ਅਧਿਆਪਕ ਦੇ ਖਿਲਾਫ ਪੋਕਸੋ ਐਕਟ ਦੇ ਤਹਿਤ ਐਫਆਈਆਰ ਦਰਜ ਕੀਤੀ ਸੀ। ਜਾਂਚ ਦੌਰਾਨ ਪਤਾ ਚੱਲਿਆ ਸੀ ਕਿ ਮਹਿਲਾ ਅਧਿਆਪਕ ਨੇ ਵਿਦਿਆਰਥੀ ਦੇ ਨਾਲ ਤਕਰੀਬਨ 8 ਮਹੀਨਿਆਂ ਤੱਕ ਜ਼ਬਰਦਸਤੀ ਸਰੀਰਕ ਸਬੰਧ ਬਣਾਏ ਸੀ। ਨਾਲ ਹੀ ਵਿਦਿਆਰਥੀ ’ਤੇ ਕਈ ਤਰ੍ਹਾਂ ਦਾ ਦਬਾਅ ਵੀ ਪਾਇਆ ਗਿਆ ਸੀ।

ਇਹ ਸੀ ਮਾਮਲਾ

ਕਾਬਿਲੇਗੌਰ ਹੈ ਕਿ ਪੀੜਤ ਵਿਦਿਆਰਥੀ ਆਪਣੀ ਛੋਟੀ ਬੈਣ ਦੇ ਨਾਲ ਟਿਊਸ਼ਨ ਲਈ 34 ਸਾਲਾ ਮਹਿਲਾ ਅਧਿਆਪਕ ਕੋਲ ਜਾਂਦ ਸੀ। ਮਹਿਲਾ ਅਧਿਆਪਕ ਨੇ ਪੀੜਤ ਵਿਦਿਆਰਥੀ ਦੀ ਭੈਣ ਨੂੰ ਇਹ ਕਹਿ ਕੇ ਟਿਉਸ਼ਨ ਤੋਂ ਹਟਾ ਦਿੱਤਾ ਕਿ ਉਹ ਵਿਦਿਆਰਥੀ ਦੀ ਪੜਾਈ ਚ ਵਿਘਨ ਪਾ ਰਹੀ ਹੈ। ਇਸ ਤੋਂ ਬਾਅਦ ਮਹਿਲਾ ਅਧਿਆਪਕ ਵਿਦਿਆਰਥੀ ਦੇ ਨਾਲ ਸਰੀਰਕ ਸਬੰਧ ਬਣਾਉਣੇ ਸ਼ੁਰੂ ਕਰ ਦਿੱਤੇ, ਜਿਸ ਕਾਰਨ ਵਿਦਿਆਰਥੀ ਮਹਿਲਾ ਅਧਿਆਪਕ ਕੋਲ ਟਿਉਸ਼ਨ ਜਾਣ ਤੋਂ ਝਿਜਕਣ ਲੱਗਾ।

ਇਹ ਵੀ ਪੜੋ:ਮਹਿਲਾ ਦੇ ਕਤਲ ਤੋਂ ਬਾਅਦ ਮੁਲਜ਼ਮ ਨੇ ਕੀਤੀ ਖੁਦਕੁਸ਼ੀ

ਮਾਪਿਆਂ ਨੇ ਕੀਤੀ ਪੁਲਿਸ ਨੂੰ ਸ਼ਿਕਾਇਤ

ਪੀੜਤ ਵਿਦਿਆਰਥੀ ਦੇ ਮਾਪਿਆਂ ਨੇ ਇਲਜਾਮ ਲਗਾਇਆ ਸੀ ਕਿ ਮਹਿਲਾ ਅਧਿਆਪਕ ਉਨ੍ਹਾਂ ਦੇ ਬੇਟੇ ਦੇ ਨਾਲ ਪੜਾਉਣ ਦੇ ਬਹਾਨੇ ਅਸ਼ਲੀਲ ਹਰਕਤਾਂ ਕਰਦੀ ਸੀ। ਮਾਪਿਆ ਨੇ ਇਹ ਵੀ ਦੱਸਿਆ ਸੀ ਕਿ ਅਧਿਆਪਕ ਫੋਨ ’ਚ ਅਸ਼ਲੀਲ ਮੈਸੇਜ ਵੀ ਕਰਦੀ ਸੀ। ਉਨ੍ਹਾਂ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਕੀਤੀ ਜਿਸ ਤੋਂ ਬਾਅਦ ਪੁਲਿਸ ਨੇ ਉਸ ਦੇ ਖਿਲਾਫ ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰ ਲਿਆ।

ਇਹ ਵੀ ਪੜ੍ਹੋ-ਮੋਗਾ ਤੋਂ 18 ਕੁਇੰਟਲ ਚੂਰਾ ਪੋਸਤ ਬਰਾਮਦ; 11 ਵਿਅਕਤੀ ਨਾਮਜ਼ਦ

Last Updated : Nov 2, 2021, 6:05 PM IST

ABOUT THE AUTHOR

...view details