ਚੰਡੀਗੜ੍ਹ:ਕੋਰੋਨਾ ਦੀ ਦੂਜੀ ਲਹਿਰ (coronavirus second wave) ਦਾ ਪ੍ਰਭਾਵ ਹੁਣ ਘਟਣਾ ਸ਼ੁਰੂ ਹੋ ਗਿਆ ਹੈ। ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੀ ਤੇਜ਼ੀ ਨਾਲ ਘਟ ਰਹੀ ਹੈ। ਪਰ ਵਿਗਿਆਨੀਆਂ ਨੇ ਕੋਰੋਨਾ ਦੀ ਤੀਜੀ ਲਹਿਰ (coronavirus third wave) ਦੇ ਆਉਣ ਦੀ ਚਿਤਾਵਨੀ ਵੀ ਦਿੱਤੀ ਹੈ। ਵਿਗਿਆਨੀਆਂ ਨੇ ਕਿਹਾ ਹੈ ਕਿ ਕੋਰੋਨਾ ਦੀ ਤੀਜੀ ਲਹਿਰ ਸਤੰਬਰ ਅਤੇ ਅਕਤੂਬਰ ਦੇ ਮਹੀਨਿਆਂ ਵਿੱਚ ਆ ਸਕਦੀ ਹੈ। ਉੱਥੇ ਹੀ ਹੁਣ ਸਵਾਲ ਇਹ ਹੈ ਕਿ ਜਦੋਂ ਕੋਰੋਨਾ ਦੀ ਦੂਜੀ ਲਹਿਰ ਆਈ ਸੀ, ਸਿਹਤ ਸੇਵਾਵਾਂ ਵਿੱਚ ਬਹੁਤ ਸਾਰੀਆਂ ਕਮੀਆਂ ਦੇਖਣ ਨੂੰ ਮਿਲੀਆ ਸੀ, ਅਜਿਹੇ ’ਚ ਤੀਜੀ ਲਹਿਰ ਲਈ ਸਿਹਤ ਵਿਭਾਗ ਕਿੰਨਾ ਤਿਆਰ ਹੈ. ਇਸੇ ਨੂੰ ਲੈ ਕੇ ਸਾਡੀ ਟੀਮ ਨੇ ਚੰਡੀਗੜ੍ਹ ਸਿਹਤ ਵਿਭਾਗ ਦੇ ਡਾਇਰੈਕਟਰ ਨਾਲ ਗੱਲਬਾਤ ਕੀਤੀ।
ਚੰਡੀਗੜ੍ਹ ਸਿਹਤ ਵਿਭਾਗ ਦੇ ਸੰਯੁਕਤ ਨਿਦੇਸ਼ਕ ਡਾ. ਵੀਕੇ ਨਾਗਪਾਲ ਨੇ ਦੱਸਿਆ ਕਿ ਕੋਰੋਨਾ ਦੇ ਕੇਸ ਘੱਟ ਜਰੂਰ ਹੋ ਰਹੇ ਹਨ, ਪਰ ਕੋਰੋਨਾ ਵਾਇਰਸ ਅਜੇ ਖਤਮ ਨਹੀਂ ਹੋਇਆ ਹੈ। ਇਸ ਲਈ ਸਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਉੱਥੇ ਹੀ ਤੀਜ਼ੀ ਲਹਿਰ ਦਾ ਖਤਰਾ ਵੀ ਬਣਾ ਹੋਇਆ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਤੀਜੀ ਲਹਿਰ ਦਾ ਅਸਰ ਬੱਚਿਆ ਤੇ ਜਿਆਦਾ ਵਧ ਸਕਦਾ ਹੈ। ਇਸ ਲਈ ਚੰਡੀਗੜ੍ਹ ਸਿਹਤ ਵਿਭਾਗ ਇਸ ਹੋਰ ਵੀ ਧਿਆਨ ਦੇ ਰਿਹਾ ਹੈ। ਜਿਸਦੇ ਤਹਿਤ ਹਸਪਤਾਲਾਂ ਚ ਬੱਚਿਆ ਦੇ ਲਈ ਵਾਰਡ ਦੀ ਗਿਣਤੀ ਵੀ ਵਧਾ ਦਿੱਤੀ ਗਈ ਹੈ। ਇੱਕ ਨਵਜਾਤ ਹਸਪਤਾਲ ਤੈਆਰ ਕੀਤਾ ਗਿਆ ਹੈ। ਸੈਕਟਰ-48 ਹਸਪਤਾਲ ਨੂੰ ਵੀ ਬੱਚਿਆਂ ਦਾ ਹਸਪਤਾਲ ਬਣਾ ਦਿੱਤਾ ਗਿਆ ਹੈ। ਸਾਰੇ ਸਰਕਾਰੀ ਹਸਪਤਾਲਾਂ ਚ ਆਈਸੀਯੂ ਦੀ ਗਿਣਤੀ ਵੀ ਵਧਾ ਦਿੱਤੀ ਗਈ ਹੈ।
ਮੈਡੀਕਲ ਸਟਾਫ ਨੂੰ ਦਿੱਤੀ ਜਾ ਰਹੀ ਹੈ ਸਪੈਸ਼ਲ ਟ੍ਰੇਨਿੰਗ
ਡਾ. ਵੀਕੇ ਨਾਗਪਾਲ ਨੇ ਦੱਸਿਆ ਕਿ ਚੰਡੀਗੜ੍ਹ ਚ ਮੈਡੀਕਲ ਸਟਾਫ (chandigarh health department) ਨੂੰ ਵੀ ਬੱਚਿਆਂ ਦਾ ਇਲਾਜ ਕਰਨ ਦੀ ਵੱਖ ਤੋਂ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਕਿਉਂਕਿ ਬੱਚਿਆਂ ਦੇ ਇਲਾਜ ਚ ਖਾਸ ਸਾਵਧਾਨੀਆਂ ਵਰਤਣੀ ਪੈਂਦੀ ਹੈ। ਬੱਚਿਆਂ ਨੂੰ ਕਿਹੜੀ ਦਵਾਈ ਦੇਣੀ ਹੈ, ਉਸਦੀ ਡੋਜ ਕਿੰਨੀ ਦੇਣੀ ਹੈ, ਇਨ੍ਹਾਂ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ। ਇਸ ਤੋਂ ਇਲਾਵਾ ਸਟਾਫ ਨੂੰ ਇਹ ਵੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਕਿ ਜੇਕਰ ਮਾਤਾ ਪਿਤਾ ਹੈਲਪਲਾਈਨ ਨੰਬਰ ਤੇ ਫੋਨ ਕਰੇ ਅਤੇ ਆਪਣੇ ਬੱਚਿਆਂ ’ਚ ਦਿਖਾਈ ਦੇ ਰਹੇ ਲੱਛਣਾਂ ਦੇ ਬਾਰੇ ਦੱਸਣ ਤਾਂ ਅਜਿਹੇ ਸਮੇਂ ’ਚ ਕਿਸ ਤਰ੍ਹਾਂ ਨਾਲ ਸੇਵਾਵਾਂ ਮੁਹੱਈਆ ਕਰਵਾਈ ਜਾਣੀ ਚਾਹੀਦੀ ਹੈ।