ਚੰਡੀਗੜ੍ਹ :ਕੋਵਿਡ 19 ਤੋਂ ਪੀੜ੍ਹਤ ਮਰੀਜ਼ਾਂ 'ਚ ਫੰਗਲ ਇਨਫੈਕਸ਼ਨ ਪਾਇਆ ਜਾ ਰਿਹਾ ਹੈ, ਜਿਸ ਨੂੰ ਮਿਊਕੋਰਮਾਇਕੋਸਿਸ ਕਿਹਾ ਜਾ ਸਕਦਾ ਹੈ। ਇਹ ਖ਼ਾਸਕਰ ਉਨ੍ਹਾਂ ਲੋਕਾਂ 'ਚ ਜ਼ਿਆਦਾ ਦੇਖਣ ਨੂੰ ਮਿਲ ਰਹੇ ਜਿਹੜੀ ਕਿ ਡਾਇਬੀਟੀਜ਼ ਤੋਂ ਪੀੜ੍ਹਤ ਹਨ। ਹਾਲਾਂਕਿ ਇਸ ਦੇ ਜ਼ਿਆਦਾ ਮਾਮਲੇ ਹੁਣ ਤੱਕ ਸਾਹਮਣੇ ਨਹੀਂ ਆਏ, ਪਰ ਫਿਰ ਵੀ ਇਸ ਦਾ ਬਚਾਅ ਬੇਹੱਦ ਜ਼ਰੂਰੀ ਹੈ। ਕੋਰੋਨਾ ਪੀੜ੍ਹਤ ਮਰੀਜ਼ਾਂ ਨੂੰ ਜੇਕਰ ਬਲੈਕ ਫੰਗਸ ਜਾਂ ਫਿਰ ਮਿਊਕੋਰਮਾਇਕੋਸਿਸ ਹੋ ਜਾਂਦਾ ਹੈ ਤਾਂ ਇਹ ਜਾਨਲੇਵਾ ਵੀ ਸਾਬਤ ਹੋ ਸਕਦਾ ਹੈ।
ਮਿਊਕੋਰਮਾਇਕੋਸਿਸ ਕੀ ਹੈ ?
ਡਾ. ਵਿਕਰਮ ਬੇਦੀ ਨੇ ਦੱਸਿਆ ਕਿ ਅਕਸਰ ਇਹ ਫੰਗਲ ਇਨਫੈਕਸ਼ਨ ਹੁੰਦਾ ਹੈ ਪਰ ਇਸ ਦੇ ਜੁੜੇ ਲੱਛਣ ਜੋ ਕੋਰੋਨਾ ਵਾਇਰਸ ਤੋਂ ਮਿਲਦੇ ਜੁਲਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ 'ਚ ਫ਼ਰਕ ਸਿਰਫ਼ ਇੰਨਾ ਹੈ ਕਿ ਅੱਖਾਂ, ਮੂੰਹ ਤੇ ਗਲੇ 'ਤੇ ਅਸਰ ਕਰਦਾ ਹੈ। ਉਨ੍ਹਾਂ ਦੱਸਿਆ ਕਿ ਇਹ ਫੰਗਸ ਹਰ ਜਗਾ ਹੁੰਦੀ ਹੈ, ਖਾਸ ਤੌਰ ਤੇ ਮਿੱਟੀ, ਖਾਦ, ਸੜੇ ਹੋਏ ਫਲ ਤੇ ਸਬਜ਼ੀਆਂ ਵਿੱਚ ਜ਼ਿਆਦਾ ਰਹਿੰਦਾ ਹੈ। ਇਹ ਫੰਗਸ ਸਿੱਧਾ ਦਿਮਾਗ ਅਤੇ ਫੇਫੜਿਆਂ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਡਾਇਬਿਟੀਜ਼ ਦੇ ਮਰੀਜ਼ਾਂ ਨੂੰ ਜਾਂ ਬੇਹੱਦ ਕਮਜ਼ੋਰ ਇਮਿਊਨਿਟੀ ਵਾਲੇ ਲੋਕਾਂ ਨੂੰ ਜਿਵੇਂ ਕਿ ਕੈਂਸਰ ਜਾਂ ਫਿਰ ਐੱਚਆਈਵੀ ਏਡਜ਼ ਦੇ ਮਰੀਜ਼ਾਂ ਲਈ ਜਾਨਲੇਵਾ ਵੀ ਹੋ ਸਕਦਾ ਹੈ ।
ਸੈਲਫ ਮੈਡੀਕੇਸ਼ਨ ਜਾਂ ਸਟੀਰੌਇਡਸ ਦੇ ਓਵਰਡੋਜ਼ ਤੋਂ ਘੱਟ ਹੁੰਦੀ ਇਮਿਊਨਿਟੀ
ਮਿਊਕੋਰਮਾਇਕੋਸਿਸ ਵਿੱਚ ਡੈੱਥ ਰੇਟ ਪੰਜਾਹ ਪ੍ਰਤੀਸ਼ਤ ਤੱਕ ਹੁੰਦਾ ਹੈ। ਡਾ. ਵਿਕਰਮ ਬੇਦੀ ਨੇ ਦੱਸਿਆ ਕਿ ਕੋਵਿਡ 19 ਦੇ ਗੰਭੀਰ ਮਰੀਜ਼ਾਂ ਨੂੰ ਬਚਾਉਣ ਲਈ ਸਟੀਰੋਇਡਜ਼ ਦੇ ਇਸਤੇਮਾਲ ਤੋਂ ਇਹ ਸੰਕਰਮਣ ਸ਼ੁਰੂ ਹੋ ਰਿਹਾ ਹੈ। ਦਰਅਸਲ ਕੋਵਿਡ 19 ਦੇ ਦੌਰਾਨ ਇਹ ਦੇਖਿਆ ਜਾ ਰਿਹਾ ਹੈ ਕਿ ਲੋਕੀਂ ਘਰ ਤੋਂ ਹੀ ਸੈਲਫ ਮੈਡੀਕੇਸ਼ਨ ਕਰ ਰਹੇ ਹਨ। ਵਟਸਐੱਪ ਰਾਹੀ ਸੋਸ਼ਲ ਮੀਡੀਆ ਵੱਲੋਂ ਜਿਹੜੀ ਦਵਾਈਆਂ ਵਾਇਰਲ ਹੋ ਰਹੀਆਂ ਹਨ, ਉਨ੍ਹਾਂ ਦਾ ਸੇਵਨ ਸ਼ੁਰੂ ਕਰ ਦਿੰਦੇ ਹਨ। ਅਜਿਹੇ ਵਿੱਚ ਸਟੀਰਾਈਡਜ਼ ਜਿਨ੍ਹਾਂ ਨੂੰ ਕੋਵਿਡ ਦੌਰਾਨ ਫੇਫੜਿਆਂ 'ਚ ਸੋਜ ਨੂੰ ਘੱਟ ਕਰਨ ਲਈ ਇਸਤੇਮਾਲ ਕੀਤਾ ਜਾਂਦਾ ਹੈ। ਇਹ ਸਰੀਰ ਦੇ ਇਮਿਊਨਿਟੀ ਸਿਸਟਮ ਨੂੰ ਨੁਕਸਾਨ ਪਹੁੰਚਾ ਰਹੀ ਹੈ।
ਕੋਰੋਨਾ ਮਰੀਜ਼ਾਂ ਨੂੰ ਹੋ ਰਹੀ ਫੰਗਲ ਇਨਫੈਕਸ਼ਨ, ਇਲਾਜ ਨਾ ਹੋਣ 'ਤੇ ਹੋ ਸਕਦਾ ਜਾਨਲੇਵਾ ਮਿਊਕੋਰਮਾਇਕੋਸਿਸ ਦੇ ਲੱਛਣ
ਨੱਕ ਬੰਦ ਹੋ ਜਾਣਾ ,ਨੱਕ ਤੋਂ ਖੂਨ ਆਉਣਾ ਜਾਂ ਕਾਲਾ ਪਦਾਰਥ ਨਿਕਲਣਾ, ਅੱਖਾਂ 'ਚ ਸੋਜਸ ਅਤੇ ਦਰਦ, ਪਲਕਾਂ ਦਾ ਗਿਰਨਾ, ਧੁੰਦਲਾ ਦਿਖਣਾ ਅਤੇ ਅਖ਼ੀਰ 'ਚ ਅੰਨ੍ਹਾ ਹੋ ਜਾਣਾ, ਮਰੀਜ਼ ਦੇ ਨੱਕ ਦੇ ਕੋਲ ਕਾਲੇ ਧੱਬੇ ਵੀ ਹੋ ਜਾਂਦੇ ਹਨ। ਇਹ ਸੰਕਰਮਣ ਦਿਮਾਗ ਵਿਚ ਤੇ ਫੇਫੜਿਆਂ ਵਿਚ ਵੀ ਪਹੁੰਚ ਜਾਂਦਾ ਹੈ, ਅਜਿਹੇ 'ਚ ਕਈ ਵਾਰ ਸਰਜਰੀ ਤੱਕ ਕਰਨੀ ਪੈਂਦੀ ਹੈ ਅਤੇ ਕਈ ਵਾਰ ਦਿਮਾਗ ਤੱਕ ਪਹੁੰਚਣ ਤੋਂ ਰੋਕਣ ਲਈ ਮਰੀਜ਼ਾਂ ਦੀ ਅੱਖਾਂ ਕੱਢਣੀਆਂ ਪੈਂਦੀਆਂ ਹਨ।
ਡਾ ਵਿਕਰਮ ਬੇਦੀ ਨੇ ਦੱਸਿਆ ਕਿ ਹਾਲ ਫਿਲਹਾਲ 'ਚ ਦੇਖਿਆ ਗਿਆ ਕਿ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਕਾਰਨ ਹਸਪਤਾਲਾਂ 'ਚ ਮਰੀਜ਼ ਆ ਰਹੇ ਹਨ। ਅਜਿਹੇ ਵਿੱਚ ਭਾਰਤ ਦਾ ਸਿਹਤ ਢਾਂਚਾ ਇਨ੍ਹਾਂ ਚੀਜ਼ਾਂ ਨੂੰ ਸੰਭਾਲਣ 'ਚ ਹਾਲੇ ਇਨ੍ਹਾਂ ਸਮਰੱਥ ਨਹੀਂ ਹੈ। ਜਿਸ ਕਾਰਨ ਮਰੀਜ਼ਾਂ ਦੀ ਭੀੜ ਵੱਧਦੀ ਗਈ ਤੇ ਹਸਪਤਾਲ 'ਚ ਸਾਫ਼ ਸਫ਼ਾਈ ਦੀ ਜ਼ਿਆਦਾ ਵਿਵਸਥਾ ਨਹੀਂ ਹੋ ਪਾਈ। ਇਸ ਕਰਕੇ ਪਹਿਲਾਂ ਮਰੀਜ਼ ਕੋਰੋਨਾ ਵਾਇਰਸ ਦੇ ਸੰਕਰਮਣ ਦੇ ਸ਼ਿਕਾਰ ਸੀ, ਹੁਣ ਉਨ੍ਹਾਂ ਨੂੰ ਫੰਗਲ ਵਾਇਰਸ ਵੀ ਆਪਣਾ ਨਿਸ਼ਾਨਾ ਬਣਾ ਰਿਹਾ ਹੈ।
ਕੋਰੋਨਾ ਮਰੀਜ਼ਾਂ ਨੂੰ ਹੋ ਰਹੀ ਫੰਗਲ ਇਨਫੈਕਸ਼ਨ, ਇਲਾਜ ਨਾ ਹੋਣ 'ਤੇ ਹੋ ਸਕਦਾ ਜਾਨਲੇਵਾ ਸਰਕਾਰ ਨੂੰ ਦਵਾਈ ਦੀ ਸਪਲਾਈ ਵੀ ਵਧਾਉਣੀ ਚਾਹੀਦੀ
ਡਾ. ਵਿਕਰਮ ਬੇਦੀ ਨੇ ਕਿਹਾ ਕਿ ਹਾਲੇ ਤੱਕ ਇਸ ਦੀ ਇੱਕ ਦਵਾ ਉਪਲੱਬਧ ਹੈ ।ਪਰ ਸਰਕਾਰ ਨੂੰ ਇਸ ਦੀ ਡਿਮਾਂਡ ਤੋਂ ਪਹਿਲਾਂ ਸਪਲਾਈ ਸ਼ੁਰੂ ਕਰ ਦੇਣੀ ਚਾਹੀਦੀ ਹੈ। ਦੇਖਣ ਨੂੰ ਮਿਲਿਆ ਕਿ ਕਿਸ ਤਰ੍ਹਾਂ ਲੋਕੀ ਆਕਸੀਜਨ ਤੇ ਰੈਮਡਿਸੀਵਰ ਦਵਾਈਆਂ ਦੀ ਕਾਲਾਬਾਜ਼ਾਰੀ ਤੇ ਜਮ੍ਹਾਂਖੋਰੀ ਕਰਦੇ ਹੋਏ ਨਜ਼ਰ ਆਏ ਹਨ, ਅਜਿਹੇ ਵਿੱਚ ਸਰਕਾਰ ਨੂੰ ਕੋਈ ਠੋਸ ਕਦਮ ਚੁਕਣੇ ਚਾਹੀਦੇ ਹਨ ।
ਕੀ ਹੈ ਇਸ ਦਾ ਇਲਾਜ ?
ਇਸ ਦੇ ਇਲਾਜ ਲਈ ਐਂਟੀ ਫੰਗਲ ਇੰਜੈਕਸ਼ਨ ਦੀ ਲੋੜ ਹੁੰਦੀ ਹੈ। ਜਿਸ ਖੁਰਾਕ ਦੀ ਕੀਮਤ ਪੈਂਤੀ ਸੌ ਰੁਪਏ ਇੰਜੈਕਸ਼ਨ ਹੈ ਅਤੇ ਅੱਠ ਹਫ਼ਤਿਆਂ ਤੱਕ ਹਰ ਰੋਜ਼ ਦੇਣਾ ਪੈਂਦਾ ਹੈ। ਇਹ ਟੀਕਾ ਹੀ ਇਸ ਬਿਮਾਰੀ ਦੀ ਦਵਾਈ ਹੈ।ਉਨ੍ਹਾਂ ਦੱਸਿਆ ਕਿ ਆਈਸੀਐਮਆਰ ਨੇ ਮਿਊਕੋਰਮਾਇਕੋਸਿਸ ਦੀ ਟੈਸਟਿੰਗ ਅਤੇ ਇਲਾਜ ਲਈ ਐਡਵਾਇਜ਼ਰੀ ਜਾਰੀ ਕੀਤੀ ਹੈ ਕਿ ਹੈ ਕਿ ਜੇਕਰ ਇਸ ਨੂੰ ਨਜ਼ਰਅੰਦਾਜ਼ ਕੀਤਾ ਗਿਆ ਤਾਂ ਇਹ ਜਾਨਲੇਵਾ ਹੋ ਸਕਦਾ ਹੈ ।
ਇਹ ਵੀ ਪੜ੍ਹੋ:ਹੜਤਾਲ 'ਤੇ ਗਏ ਹੈਲਥ ਵਰਕਰ ਨੂੰ ਸਿਹਤ ਮੰਤਰੀ ਦੀ ਚਿਤਾਵਨੀ