ਚੰਡੀਗੜ੍ਹ: ਦੇਸ਼ 'ਚ ਹੁਣ ਕੋਰੋਨਾ ਵਾਇਰਸ ਦੇ ਪੌਜ਼ੀਟਿਵ ਮਾਮਲੇ ਘੱਟ ਰਹੇ ਹਨ, ਪਰ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਕਾਰਨ ਲੋਕਾਂ 'ਚ ਦਹਿਸ਼ਤ ਹੈ। ਸਭ ਤੋਂ ਪਹਿਲਾਂ ਬ੍ਰਿਟੇਨ 'ਚ ਕੋੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਦਾ ਲਗਾਇਆ ਗਿਆ। ਉਥੇ ਹੀ ਹੁਣ ਬ੍ਰਿਟੇਨ ਤੋਂ ਭਾਰਤ ਪਰਤੇ ਕੁੱਝ ਯਾਤਰੀਆਂ 'ਚ ਨਵੇਂ ਸਟ੍ਰੇਨ ਦੇ ਲੱਛਣ ਮਿਲੇ ਹਨ। ਜਿਸ ਤੋਂ ਬਾਅਦ ਲੋਕਾਂ 'ਚ ਮੁੜ ਡਰ ਦਾ ਮਾਹੌਲ ਬਣ ਰਿਹਾ ਹੈ। ਇਸ ਨੂੰ ਲੈ ਕੇ ਚੰਡੀਗੜ੍ਹ ਪੀਜੀਆਈ ਦੇ ਡਾਇਰੈਕਟਰ ਪ੍ਰੋ. ਜਗਤਰਾਮ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ।
ਨਵੇਂ ਸਟ੍ਰੇਨ 'ਤੇ ਅਸਰਦਾਰ ਹੋਵੇਗੀ ਕੋਰੋਨਾ ਵੈਕਸੀਨ
ਪ੍ਰੋ. ਜਗਤਾਰਮ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਦਾ ਪਤਾ ਲੱਗ ਚੁੱਕਾ ਹੈ। ਬਹੁਤ ਸਾਰੇ ਲੋਕ ਇਸ ਨਾਲ ਸੰਕਰਮਿਤ ਵੀ ਪਾਏ ਗਏ ਹਨ, ਪਰ ਅਜੇ ਡਰਨ ਵਾਲੀ ਕੋਈ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰ ਦੇ ਲਈ ਜੋ ਵੈਕਸੀਨ ਤਿਆਰ ਕੀਤੀ ਗਈ ਹੈ ਤੇ ਜਿਸ 'ਤੇ ਅਜੇ ਵੀ ਕੰਮ ਜਾਰੀ ਹੈ, ਉਹ ਨਵੇਂ ਸਟ੍ਰੇਨ ਲਈ ਪ੍ਰਭਾਵਸ਼ਾਲੀ ਸਾਬਿਤ ਹੋਵੇਗੀ। ਨਵੇਂ ਸਟ੍ਰੇਨ ਤੋਂ ਘਬਰਾਉਣ ਦੀ ਕੋਈ ਲੋੜ ਨਹੀ ਹੈ। ਕੋਰੋਨਾ ਵੈਕਸੀਨ ਇਸ 'ਤੇ ਵੀ ਅਸਰਦਾਰ ਰਹੇਗੀ।
ਪ੍ਰੋ. ਨੇ ਦੱਸਿਆ ਕਿ ਸਤੰਬਰ ਮਹੀਨੇ 'ਚ ਹਰ ਰੋਜ਼ ਲਗਭਗ 95,000 ਮਰੀਜ਼ ਆ ਸਾਹਮਣੇ ਆ ਰਹੇ ਸਨ। ਜਿਨ੍ਹਾਂ ਦੀ ਗਿਣਤੀ ਹੁਣ 20 ਤੋਂ 25 ਹਜ਼ਾਰ ਰਹਿ ਗਈ ਹੈ। ਇਹ ਚੰਗੇ ਸੰਕੇਤ ਹਨ। ਉਨ੍ਹਾਂ ਦੱਸਿਆ ਕਿ ਇਸ ਦਾ ਮੁੱਖ ਕਾਰਨ ਇਹ ਹੈ ਕਿ ਜ਼ਿਆਦਾਤਰ ਲੋਕ ਕੋਰੋਨਾ ਸੰਕਰਮਿਤ ਹੋ ਚੁੱਕੇ ਹਨ ਤੇ ਉਨ੍ਹਾਂ ਚੋਂ ਵੱਧ ਲੋਕ ਠੀਕ ਹੋ ਗਏ ਹਨ। ਅਜਿਹੇ 'ਚ ਬਹੁਤੇ ਲੋਕ ਅਜਿਹੇ ਵੀ ਸਨ ਜੋ ਸੰਕਰਮਿਤ ਸਨ ਤੇ ਉਨ੍ਹਾਂ ਲੱਛਣ ਨਹੀਂ ਮਿਲੇ। ਉਹ ਬਿਨਾਂ ਇਲਾਜ ਦੇ ਹੀ ਠੀਕ ਹੋ ਗਏ।