ਪੰਜਾਬ

punjab

ETV Bharat / city

ਕੋਰੋਨਾ ਵੈਕਸੀਨ: 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਮੈਡੀਕਲ ਸਰਟੀਫ਼ਿਕੇਟ ਅਪਲੋਡ ਕਰਨਾ ਹੋਵੇਗਾ ਲਾਜ਼ਮੀ - ਕੋਰੋਨਾ ਵੈਕਸੀਨੇਸ਼ਨ ਪ੍ਰੋਗਰਾਮ ਸ਼ੁਰੂ

1 ਮਾਰਚ ਤੋਂ ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲਾਂ ਵਿੱਚ ਆਮ ਲੋਕਾਂ ਦੇ ਲਈ ਕੋਰੋਨਾ ਵੈਕਸੀਨੇਸ਼ਨ ਪ੍ਰੋਗਰਾਮ ਸ਼ੁਰੂ ਹੋ ਜਾਵੇਗਾ।

ਤਸਵੀਰ
ਤਸਵੀਰ

By

Published : Feb 27, 2021, 8:27 PM IST

ਚੰਡੀਗੜ੍ਹ: 1 ਮਾਰਚ ਤੋਂ ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲਾਂ ਵਿੱਚ ਆਮ ਲੋਕਾਂ ਦੇ ਲਈ ਕੋਰੋਨਾ ਵੈਕਸੀਨੇਸ਼ਨ ਪ੍ਰੋਗਰਾਮ ਸ਼ੁਰੂ ਹੋ ਜਾਵੇਗਾ। ਕੋਵਿੰਨ ਐਪ ਪੋਰਟਲ ’ਤੇ ਰਜਿਸਟ੍ਰੇਸ਼ਨ ਦਾ ਆਪਸ਼ਨ ਅਤੇ ਪ੍ਰਾਈਵੇਟ ਹਸਪਤਾਲਾਂ ਦੇ ਨਾਮ ਅਪਡੇਟ ਹੋਣ ਦੇ ਚੱਲਦਿਆਂ ਅਗਲੇ ਦੋ ਦਿਨ ਵੈਕਸੀਨੇਸ਼ਨ ਪ੍ਰੋਗਰਾਮ ਨਹੀਂ ਹੋਵੇਗਾ।

ਕੋਰੋਨਾ ਵੈਕਸੀਨੇਸ਼ਨ ਪ੍ਰੋਗਰਾਮ ਸ਼ੁਰੂ
45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਲੱਗੇਗੀ ਵੈਕਸੀਨ


ਪਹਿਲੀ ਮਾਰਚ ਤੋਂ 45 ਸਾਲ ਤੋਂ ਵੱਧ ਉਮਰ ਦੇ ਰੋਗੀ ਤੇ 60 ਸਾਲ ਦੇ ਬਜ਼ੁਰਗਾਂ ਨੂੰ ਵੈਕਸੀਨ ਲੱਗਣੀ ਸ਼ੁਰੂ ਹੋ ਜਾਵੇਗੀ। ਸਰਕਾਰੀ ਹਸਪਤਾਲਾਂ ਵਿਚ ਵੈਕਸੀਨ ਮੁਫ਼ਤ ਲੱਗੇਗੀ ਅਤੇ ਪ੍ਰਾਈਵੇਟ ਹਸਪਤਾਲਾਂ ਵਿਚ ਵੈਕਸੀਨ ਦੀ ਕੀਮਤ ਅਦਾ ਕਰਨੀ ਹੋਵੇਗੀ। ਹਾਲਾਂਕਿ ਕਿੰਨੇ ਪੈਸੇ ਲੱਗਣਗੇ ਇਹ ਹਾਲੇ ਤਕ ਤੈਅ ਨਹੀਂ ਹੋਇਆ ਹੈ, ਪਰ ਜਿਹੜੇ ਵੀ ਰੇਟ ਹੋਣਗੇ ਉਨ੍ਹਾਂ ਵਿੱਚੋਂ 100 ਰੁਪਏ ਪ੍ਰਾਈਵੇਟ ਹਸਪਤਾਲਾਂ ਦੇ ਹੋਣਗੇ ਬਾਕੀ ਰਕਮ ਸਰਕਾਰੀ ਖਾਤੇ ਵਿੱਚ ਜਮ੍ਹਾ ਹੋਵੇਗੀ ।

ਰਜਿਸਟਰਡ ਡਾਕਟਰ ਤੋਂ ਮੈਡੀਕਲ ਸਰਟੀਫਿਕੇਟ ਪ੍ਰਾਪਤ ਕਰਨਾ ਹੈ ਜ਼ਰੂਰੀ

ਡਾਇਰੈਕਟਰ ਹੈਲਥ ਸਰਵਿਸਿਜ਼ ਅਤੇ ਯੂਟੀ ਵੈਕਸੀਨੇਸ਼ਨ ਪ੍ਰੋਗਰਾਮ ਦੇ ਨੋਡਲ ਅਫ਼ਸਰ ਡਾ. ਅਮਨਦੀਪ ਕੰਗ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਕੇਂਦਰ ਸਰਕਾਰ ਨੇ ਹੈਲਥ ਕੇਅਰ ਵਰਕਰਜ਼ ਅਤੇ ਫ੍ਰੰਟਲਾਈਨ ਵਰਕਜ਼ ਲਈ ਰਜਿਸਟ੍ਰੇਸ਼ਨ ਹਾਲੇ ਤਕ ਰੱਖਣ ਦਾ ਫ਼ੈਸਲਾ ਲਿਆ ਹੈ। 45 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਗੰਭੀਰ ਮਰੀਜ਼ਾਂ ਨੂੰ ਵੈਕਸੀਨੇਸ਼ਨ ਦੇ ਲਈ ਰਜਿਸਟਰੇਸ਼ਨ ਕਰਵਾਉਂਦੇ ਸਮੇਂ ਕਿਸੇ ਵੀ ਸਰਕਾਰੀ ਚ ਮੈਡੀਕਲ ਰਜਿਸਟਰਡ ਡਾਕਟਰ ਤੋਂ ਮੈਡੀਕਲ ਸਰਟੀਫਿਕੇਟ ਬਣਾ ਕੇ ਪੋਰਟਲ ਵਿਚ ਅਪਲੋਡ ਕਰਨਾ ਹੋਵੇਗਾ। ਇਸ ਸਰਟੀਫ਼ਿਕੇਟ ਰਾਹੀਂ ਮਰੀਜ਼ ਨੂੰ ਦੱਸਣਾ ਲਾਜ਼ਮੀ ਹੋਵੇਗਾ ਕਿ ਉਸ ਨੂੰ ਕੀ ਬਿਮਾਰੀ ਹੈ? ਗ਼ਲਤ ਸਰਟੀਫਿਕੇਟ ਅਪਲੋਡ ਕਰਨ ਤੇ ਸਰਟੀਫਿਕੇਟ ਜਾਰੀ ਕਰਨ ਵਾਲੇ ਡਾਕਟਰ ਦੇ ਖਿਲਾਫ ਕਾਰਵਾਈ ਦਾ ਕਾਨੂੰਨ ਵੀ ਹੈ। ਇਸ ਦੌਰਾਨ 60 ਸਾਲ ਦੇ ਬਜ਼ੁਰਗ ਵੀ ਰਜਿਸਟ੍ਰੇਸ਼ਨ ਕਰਵਾ ਸਕਣਗੇ, ਇਸ ਦੇ ਲਈ ਉਨਾਂ ਨੂੰ ਆਪਣਾ ਪਹਿਚਾਣ-ਪੱਤਰ ਅਤੇ ਫੋਟੋਗ੍ਰਾਫ਼ ਅਪਲੋਡ ਕਰਨੀ ਹੋਵੇਗਾ।

ABOUT THE AUTHOR

...view details