ਚੰਡੀਗੜ੍ਹ : 1 ਮਾਰਚ ਤੋਂ ਚੰਡੀਗੜ੍ਹ ਦੇ 14 ਕੋਵਿਡ ਵੈਕਸੀਨੇਸ਼ਨ ਸੈਂਟਰਾਂ 'ਤੇ 60 ਸਾਲ ਦੀ ਉਮਰ ਤੋਂ ਵੱਧ ਉਮਰ ਦੇ ਲੋਕਾਂ ਦਾ ਮੁਫ਼ਤ ਟੀਕਾਕਰਨ ਕੀਤਾ ਜਾਵੇਗਾ।
ਸੀਨੀਅਰ ਸੀਟੀਜ਼ਨਸ ਦੇ ਟੀਕਾਕਰਨ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਸਿਹਤ ਵਿਭਾਗ ਨੂੰ ਗਾਈਡਲਾਈਨਸ ਜਾਰੀ ਕੀਤੀ ਗਈ ਹੈ। ਇਸ ਤੋਂ ਇਲਾਵਾ 45 ਸਾਲ ਤੋਂ ਵੱਧ ਉਮਰ ਦੇ ਲੋਕ (ਜਿਨ੍ਹਾਂ ਨੂੰ ਕੋਈ ਗੰਭੀਰ ਬਿਮਾਰੀ ਨਹੀਂ ਹੈ) ਉਹ ਆਪਣਾ ਟੀਕਾਕਰਨ ਕਰਵਾ ਸਕਦੇ ਹਨ।
ਆਖ਼ਰੀ ਦਿਨ ਚੰਡੀਗੜ੍ਹ 'ਚ ਸਿਹਤ ਸੰਭਾਲ ਕਰਮਚਾਰੀਆਂ ਵਿਚਾਲੇ ਟੀਕਾਕਰਨ ਦਾ ਖ਼ਾਸ ਪ੍ਰਭਾਵ ਵੇਖਣ ਨੂੰ ਨਹੀਂ ਮਿਲਿਆ। ਹੁਣ ਤੱਕ, ਸਿਰਫ 43.09 ਫੀਸਦੀ ਹੈਲਥ ਕੇਅਰ ਵਰਕਰਸ ਨੇ ਹੀ ਟੀਕਾ ਲਗਵਾਇਆ ਹੈ। ਕੋਰੋਨਾ ਵੈਕਸੀਨੇਸ਼ਨ ਲਈ, ਸਿਹਤ ਵਿਭਾਗ ਕੋਲ 46,378 ਹੈਲਥ ਕੇਅਰ ਵਰਕਰਸ ਦਾ ਰਜਿਸਟ੍ਰੇਸ਼ਨ ਕੀਤਾ ਗਿਆ ਸੀ। ਇਨ੍ਹਾਂ ਚੋਂ ਮਹਿਜ਼ 12,132 ਨੇ ਹੀ ਟੀਕਾਕਰਨ ਕਰਵਾਇਆ ਹੈ।
ਵੀਰਵਾਰ ਨੂੰ, 4,172 ਹੈਲਥ ਕੇਅਰ ਵਰਕਰਜ਼ ਨੂੰ ਟੀਕਾਕਰਨ ਲਈ ਬੁਲਾਇਆ ਗਿਆ ਸੀ। ਇਨ੍ਹਾਂ ਚੋਂ ਮਹਿਜ਼ 961 ਟੀਕਾਕਰਨ ਲਈ ਪਹੁੰਚੇ ਸਨ। ਹੁਣ ਤੱਕ, 1,900 ਸਿਹਤ ਕਰਮਚਾਰੀ ਕੋਵਿਸ਼ਿਲਡ ਟੀਕੇ ਦੀ ਦੂਜੀ ਡੋਜ਼ ਲਗਵਾ ਚੁੱਕੇ ਹਨ।
ਇਹ ਵੀ ਪੜ੍ਹੋ: 250 ਰੁਪਏ 'ਚ ਮਿਲੇਗੀ ਨਿਜੀ ਹਸਪਤਾਲਾਂ ਵਿੱਚ ਕੋਰੋਨਾ ਟੀਕੇ ਦੀ ਇੱਕ ਡੋਜ