ਪਿਛਲੇ 24 ਘੰਟਿਆਂ ਵਿੱਚ ਭਾਰਤ ਵਿੱਚ 62,224 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 2,542 ਮੌਤਾਂ ਹੋਈਆਂ ਹਨ। ਇਨ੍ਹਾਂ ਹੀ 24 ਘੰਟਿਆਂ ਵਿੱਚ 1,07,628 ਮਰੀਜ਼ ਸਿਹਤਯਾਬ ਹੋਏ ਹਨ। ਸਿਹਤ ਮੰਤਰਾਲੇ ਵੱਲੋਂ ਜਾਰੀ ਹੋਏ ਅੰਕੜਿਆ ਮੁਤਾਬਕ ਹੁਣ ਦੇਸ਼ ਵਿੱਚ ਕੁੱਲ ਕੋਰੋਨਾ ਮਰੀਜ਼ਾਂ ਦੀ ਗਿਣਤੀ 2,96,33,105 ਹੋ ਗਈ ਹੈ ਅਤੇ ਕੁੱਲ ਮੌਤਾਂ 3,79,573 ਹੋਈਆਂ ਹਨ। ਇਸ ਦੇ ਨਾਲ ਹੀ ਹੁਣ ਦੇਸ਼ ਵਿੱਚ ਕੁੱਲ ਸਿਹਤਯਾਬ ਮਰੀਜ਼ਾਂ ਦੀ ਗਿਣਤੀ 2,83,88,100 ਹੋ ਗਈ ਹੈ। ਦੇਸ਼ ਵਿੱਚ ਕੁੱਲ ਸਰਗਰਮ ਮਾਮਲੇ 8,65,432 ਹਨ।
CORONA UPDATE LIVE: 24 ਘੰਟਿਆਂ 'ਚ ਭਾਰਤ 'ਚ 62,224 ਨਵੇਂ ਮਾਮਲੇ, 2,542 ਮੌਤਾਂ - ਕੋਰੋਨਾ ਦੇ ਮਾਮਲੇ
India reported 60,471 new COVID-19 cases (lowest after 75 days) & 2726 deaths in last 24 hrs, as per Union Health Ministry.
12:02 June 16
24 ਘੰਟਿਆਂ 'ਚ ਭਾਰਤ 'ਚ 62,224 ਨਵੇਂ ਮਾਮਲੇ, 2,542 ਮੌਤਾਂ
07:08 June 16
ਪੰਜਾਬ 'ਚ ਕੋਰੋਨਾ ਮਾਮਲੇ
ਚੰਡੀਗੜ੍ਹ: ਪੰਜਾਬ ਵਿੱਚ ਕੋਰੋਨਾ ਦੇ ਮਾਮਲੇ ਘੱਟਣ ਲੱਗ ਗਏ ਹਨ। ਪਿਛਲੇ 24 ਘੰਟਿਆਂ ਵਿੱਚ ਪੰਜਾਬ 642 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ ਤੇ 38 ਮੌਤਾਂ ਹੋਈਆਂ ਹਨ।
ਪੰਜਾਬ ਦੇ ਸਿਹਤ ਵਿਭਾਗ ਵੱਲੋਂ ਲੰਘੇ ਦਿਨੀਂ ਜਾਰੀ ਹੋਏ ਅੰਕੜਿਆਂ ਨਾਲ ਪੰਜਾਬ ਵਿੱਚ ਕੁੱਲ ਕੋਰੋਨਾ ਕੇਸਾਂ ਦੀ ਗਿਣਤੀ 5,89,153 ਹੋ ਗਈ ਹੈ ਤੇ ਕੁੱਲ ਮੌਤਾਂ 15,650 ਹੋ ਗਈ ਹੈ ਅਤੇ ਹੁਣ ਤੱਕ 5,62,701 ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ। ਹੁਣ ਸੂਬੇ ਵਿੱਚ ਸਰਗਰਮ ਕੇਸਾਂ ਦੀ ਗਿਣਤੀ 10,802 ਹੈ।