ਭਾਰਤ 'ਚ ਪਿਛਲੇ 24 ਘੰਟਿਆ ਵਿੱਚ 1,73,790 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 3,617 ਮਰੀਜ਼ਾਂ ਦੀ ਮੌਤ ਹੋਈ ਹੈ। ਇਨ੍ਹਾਂ ਹੀ ਘੰਟਿਆ ਵਿੱਚ 2,84,601 ਮਰੀਜ਼ ਸਿਹਤਯਾਬ ਹੋਏ ਹਨ। ਅੱਜ ਦੇ ਜਾਰੀ ਹੋਏ ਅੰਕੜਿਆਂ ਨਾਲ ਦੇਸ਼ ਵਿੱਚ ਕੁੱਲ ਕੋਰੋਨਾ ਮਰੀਜ਼ਾਂ ਦੀ ਗਿਣਤੀ 2,77,29,247 ਹੋ ਗਈ ਹੈ। ਅਜ ਦੀਆਂ ਮੌਤਾਂ ਨਾਲ ਦੇਸ਼ ਵਿੱਚ ਕੁੱਲ ਮੌਤਾਂ ਦਾ ਅੰਕੜਾ 3,22,512 ਹੋ ਗਿਆ ਹੈ। ਦੇਸ਼ ਵਿੱਚ 22,28,724 ਸਰਗਰਮ ਮਰੀਜ਼ ਹਨ।
CORONA LIVE UPDATE:ਭਾਰਤ 'ਚ 24 ਘੰਟਿਆ 'ਚ ਕੋਰੋਨਾ ਦੇ 1,73,790 ਨਵੇਂ ਕੇਸ, 3,617 ਮੌਤਾਂ - ਕੋਰੋਨਾ ਕੇਸ
भारत में कोरोना की दूसरी लहर का प्रकोप धीरे-धीरे कम हो रहा है. जानकारों का कहना है कि अधिकांश राज्यों में लॉकडाउन/ कर्फ्यू के कारण कोरोना के मामलों में कमी है. चिंता की बात यह है कि एक तरफ जहां नए केस कम हो रहें तो वहीं संक्रमण से होने वाली मौतें दिन प्रतिदिन बढ़ रही हैं.
10:51 May 29
ਭਾਰਤ 'ਚ 24 ਘੰਟਿਆ 'ਚ ਕੋਰੋਨਾ ਦੇ 1,73,790 ਨਵੇਂ ਕੇਸ, 3,617 ਮੌਤਾਂ
07:51 May 29
24 ਘੰਟਿਆਂ 'ਚ ਦਿੱਲੀ 'ਚ 1,141 ਕੇਸ, 139 ਮੌਤਾਂ
ਦਿੱਲੀ ਵਿੱਚ ਦਿਨੋ ਦਿਨ ਕੋਰੋਨਾ ਕੇਸ ਘਟਦੇ ਜਾ ਰਹੇ ਹਨ। 24 ਘੰਟਿਆਂ ਵਿੱਚ ਦਿੱਲੀ ਵਿੱਚ 1,141 ਕੇਸ ਸਾਹਮਣੇ ਆਏ ਹਨ ਅਤੇ 139 ਮੌਤਾਂ ਹੋਈਆਂ ਹਨ। ਇਨ੍ਹਾਂ ਹੀ ਘੰਟਿਆਂ ਵਿੱਚ 2,799 ਮਰੀਜ਼ਾਂ ਕੋਰੋਨਾ ਨੂੰ ਮਾਤ ਦੇ ਕੇ ਸਿਹਤਯਾਬ ਹੋ ਗਏ ਹਨ। ਲੰਘੀ ਸ਼ਾਮ ਨੂੰ ਸਿਹਤ ਵਿਭਾਗ ਵੱਲੋਂ ਜਾਰੀ ਹੋਏ ਅੰਕੜਿਆਂ ਨਾਲ ਹੁਣ ਦਿੱਲੀ ਵਿੱਚ ਪੌਜ਼ੀਟਿਵਿਟੀ ਰੇਟ 1.59 ਫੀਸਦ ਹੋ ਗਿਆ ਹੈ।
07:43 May 29
ਇੱਕ ਦਿਨ 'ਚ ਪੰਜਾਬ 'ਚ ਰਿਕਾਰਡ ਹੋਏ 3,724 ਮਾਮਲੇ, 148 ਮੌਤਾਂ
ਚੰਡੀਗੜ੍ਹ: ਪੰਜਾਬ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੇ 3,724 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 148 ਮੌਤਾਂ ਦਰਜ ਕੀਤੀਆਂ ਗਈਆਂ ਹਨ। ਇਨ੍ਹਾਂ 24 ਘੰਟਿਆ ਵਿੱਚ 6,797 ਮਰੀਜ਼ ਸਿਹਤਯਾਬ ਵੀ ਹੋਏ ਹਨ। ਅੱਜ ਦੇ ਵਾਧੇ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 5,59,795 ਹੋ ਗਈ ਹੈ।
ਹੁਣ ਤੱਕ ਇਸ ਵਾਇਰਸ ਦੀ ਲਾਗ ਕਾਰਨ 14,180 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 369 ਮਰੀਜ਼ਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਰਾਹਤ ਦੀ ਗੱਲ ਹੈ ਕਿ 5,00,651 ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਪੂਰੀ ਤਰ੍ਹਾਂ ਸਿਹਤਯਾਬ ਹੋ ਚੁੱਕੇ ਹਨ ਅਤੇ ਸੂਬੇ ਵਿੱਚ ਕੋਵਿਡ-19 ਦੇ 44,964 ਐਕਟਿਵ ਮਾਮਲੇ ਹਨ।