ਭਾਰਤ ਵਿਚ ਕੋਰੋਨਾ ਦੇ 2,22,315 ਨਵੇਂ ਕੇਸਾਂ ਦੀ ਆਮਦ ਤੋਂ ਬਾਅਦ, ਸਕਾਰਾਤਮਕ ਮਾਮਲਿਆਂ ਦੀ ਕੁੱਲ ਸੰਖਿਆ 2,67,52,447 ਹੋਈ। 4,454 ਨਵੀਂਆਂ ਮੌਤਾਂ ਤੋਂ ਬਾਅਦ, ਮੌਤਾਂ ਦੀ ਕੁੱਲ ਸੰਖਿਆ 3,03,720 ਹੋ ਗਈ ਹੈ। 3,02,544 ਨਵੇਂ ਡਿਸਚਾਰਜਾਂ ਤੋਂ ਬਾਅਦ, ਡਿਸਚਾਰਜਾਂ ਦੀ ਕੁੱਲ ਸੰਖਿਆ 2,37,28,011 ਸੀ। ਦੇਸ਼ ਵਿੱਚ ਸਰਗਰਮ ਮਾਮਲਿਆਂ ਦੀ ਕੁੱਲ ਸੰਖਿਆ 27,20,716 ਹੈ।
LIVE: ਭਾਰਤ 'ਚ 24 ਘੰਟਿਆਂ 'ਚ ਦਰਜ ਹੋਏ 2,22,315 ਮਾਮਲੇ, 4,454 ਮੌਤਾਂ - covid-19
11:22 May 24
ਭਾਰਤ 'ਚ 24 ਘੰਟਿਆਂ 'ਚ ਦਰਜ ਹੋਏ 2,22,315 ਮਾਮਲੇ, 4,454 ਮੌਤਾਂ
07:15 May 24
ਇੱਕ ਦਿਨ 'ਚ ਦਿੱਲੀ 'ਚ ਰਿਕਾਰਡ ਹੋਏ 1,649 ਮਾਮਲੇ, 189 ਮੌਤਾਂ
ਦਿੱਲੀ ਵਿੱਚ ਕੋਰੋਨਾ ਦੀ ਲਾਗ ਦਰ ਢਾਈ ਪ੍ਰਤੀਸ਼ਤ ਘੱਟ ਗਈ ਹੈ, ਜਦੋਂਕਿ ਰਿਕਵਰੀ ਦੀ ਦਰ ਲਗਾਤਾਰ ਦੂਜੇ ਦਿਨ 96 ਪ੍ਰਤੀਸ਼ਤ ਤੋਂ ਵੱਧ ਹੈ। 24 ਘੰਟਿਆਂ ਦੌਰਾਨ ਸਾਹਮਣੇ ਆਏ ਅੰਕੜੇ ਅੱਜ 30 ਮਾਰਚ ਤੋਂ ਸਭ ਤੋਂ ਘੱਟ ਹਨ। ਦਿੱਲੀ ਵਿੱਚ ਪਿਛਲੇ 24 ਘੰਟਿਆਂ ਵਿੱਚ 1,649 ਨਵੇਂ ਕੋਰੋਨਾ ਮਾਮਲਿਆਂ ਦੀ ਹੋਈ ਪੁਸ਼ਟੀ ਅਤੇ 189 ਮੌਤਾਂ। ਇਨ੍ਹਾਂ ਹੀ ਘੰਟਿਆਂ ਵਿੱਚ 5,158 ਮਰੀਜ਼ ਸਿਹਤਯਾਬ ਹੋਏ ਹਨ।
07:05 May 24
24 ਘੰਟਿਆ 'ਚ ਪੰਜਾਬ 'ਚ ਰਿਕਾਰਡ ਹੋਏ 5,094 ਮਾਮਲੇ, 172 ਮੌਤਾਂ
ਚੰਡੀਗੜ੍ਹ: ਪੰਜਾਬ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੇ 5,094 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 172 ਮੌਤਾਂ ਦਰਜ ਕੀਤੀਆਂ ਗਈਆਂ ਹਨ। ਇਨ੍ਹਾਂ 24 ਘੰਟਿਆ ਵਿੱਚ 8,527 ਮਰੀਜ਼ ਸਿਹਤਯਾਬ ਵੀ ਹੋਏ ਹਨ। ਅੱਜ ਦੇ ਵਾਧੇ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 5,38,994 ਹੋ ਗਈ ਹੈ।
ਹੁਣ ਤੱਕ ਇਸ ਵਾਇਰਸ ਦੀ ਲਾਗ ਕਾਰਨ 13,281 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 386 ਮਰੀਜ਼ਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਰਾਹਤ ਦੀ ਗੱਲ ਹੈ ਕਿ 4,68,208 ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਪੂਰੀ ਤਰ੍ਹਾਂ ਸਿਹਤਯਾਬ ਹੋ ਚੁੱਕੇ ਹਨ ਅਤੇ ਸੂਬੇ ਵਿੱਚ ਕੋਵਿਡ-19 ਦੇ 57,505 ਐਕਟਿਵ ਮਾਮਲੇ ਹਨ।