ਕੋਰੋਨਾ ਦੇ ਮੱਦੇਨਜ਼ਰ, ਹੁਣ ਦਿੱਲੀ ਦੀ ਸਥਿਤੀ ਮੁੜ ਲੀਹ 'ਤੇ ਆਉਂਦੀ ਦਿਖ ਰਹੀ ਹੈ। ਕੋਰੋਨਾ ਦੀ ਲਾਗ ਦਰ ਵਿੱਚ ਇੱਕ ਵੱਡੀ ਗਿਰਾਵਟ ਆਈ ਹੈ। ਸ਼ਨੀਵਾਰ ਨੂੰ, ਇਹ ਦਰ 11.32 ਪ੍ਰਤੀਸ਼ਤ ਤੱਕ ਹੇਠਾਂ ਆ ਗਈ ਹੈ, ਜੋ ਕਿ 11 ਅਪ੍ਰੈਲ ਤੋਂ ਸਭ ਤੋਂ ਘੱਟ ਹੈ। 11 ਅਪ੍ਰੈਲ ਨੂੰ ਇਹ ਦਰ 9.43 ਪ੍ਰਤੀਸ਼ਤ ਸੀ। ਸਰਗਰਮ ਮਰੀਜ਼ਾਂ ਦੀ ਦਰ ਵੀ ਅੱਜ 4.77 ਪ੍ਰਤੀਸ਼ਤ ਤੱਕ ਹੇਠਾਂ ਆ ਗਈ ਹੈ। 12 ਅਪ੍ਰੈਲ ਤੋਂ ਬਾਅਦ ਇਹ ਸਭ ਤੋਂ ਘੱਟ ਹੈ। 12 ਅਪ੍ਰੈਲ ਨੂੰ ਇਹ ਦਰ 5.17 ਪ੍ਰਤੀਸ਼ਤ ਸੀ। ਹਾਲਾਂਕਿ, ਇਹ ਚਿੰਤਾ ਦਾ ਵਿਸ਼ਾ ਹੈ ਕਿ ਕੋਰੋਨਾ ਤੋਂ ਮਰਨ ਵਾਲਿਆਂ ਦੀ ਗਿਣਤੀ 300 ਤੋਂ ਪਾਰ ਹੋ ਗਈ ਹੈ। ਪਿਛਲੇ 24 ਘੰਟਿਆਂ ਵਿੱਚ, 337 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਪੰਜਾਬ 'ਚ ਇੱਕ ਦਿਨ 'ਚ ਦਰਜ ਹੋਏ 6,867 ਕੋਰੋਨਾ ਕੇਸ, 217 ਦੀ ਮੌਤ
07:17 May 16
ਦਿੱਲੀ 'ਚ 24 ਘੰਟਿਆਂ ਵਿੱਚ, 337 ਮਰੀਜ਼ਾਂ ਦੀ ਮੌਤ
07:06 May 16
ਪੰਜਾਬ 'ਚ ਇੱਕ ਦਿਨ 'ਚ ਦਰਜ ਹੋਏ 6,867 ਕੋਰੋਨਾ ਕੇਸ, 217 ਦੀ ਮੌਤ
ਚੰਡੀਗੜ੍ਹ: ਪੰਜਾਬ ਵਿੱਚ ਬੀਤੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੇ 6,867 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 217 ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਨ੍ਹਾਂ 24 ਘੰਟਿਆਂ ਵਿੱਚ 8,125 ਮਰੀਜ਼ਾਂ ਕੋਰੋਨਾ ਨੂੰ ਮਾਤ ਦੇ ਕੇ ਸਿਹਤਯਾਬ ਹੋਏ ਹਨ।
ਪੰਜਾਬ ਦੇ ਸਿਹਤ ਵਿਭਾਗ ਵੱਲੋਂ ਸ਼ਨਿਚਰਵਾਰ ਨੂੰ ਜਾਰੀ ਕੀਤੇ ਗਏ ਮੀਡੀਆ ਬੁਲੇਟਿਨ ਮੁਤਾਬਕ ਸੂਬੇ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਕੁੱਲ ਗਿਣਤੀ 4,90,755 ਹੋ ਗਈ ਹੈ। ਹੁਣ ਤੱਕ ਇਸ ਵਾਇਰਸ ਦੀ ਲਾਗ ਕਾਰਨ 11,693 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਕੁੱਝ ਰਾਹਤ ਦੀ ਗੱਲ ਇਹ ਹੈ ਕਿ ਕੁੱਲ 4,01,273 ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਪੂਰੀ ਤਰ੍ਹਾਂ ਸਿਹਤਯਾਬ ਹੋ ਚੁੱਕੇ ਹਨ ਅਤੇ ਸੂਬੇ ਵਿੱਚ ਕੋਵਿਡ-19 ਦੇ 77,789 ਐਕਟਿਵ ਮਾਮਲੇ ਹਨ।