ਕੇਂਦਰ ਸਰਕਾਰ ਨੇ ਬਕਾਇਆ ਆਕਸੀਜਨ ਕਾਨਸਰਟ੍ਰੇਟਰ ਕਸਟਮ ਅਧਿਕਾਰੀਆਂ ਨੂੰ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਦੂਜੇ ਦੇਸ਼ਾਂ ਤੋਂ ਸਹਾਇਤਾ ਵਜੋਂ ਭੇਜੇ ਜਾਣ ਦੇ ਮਾਮਲੇ ਵਿਚ ਸਪਸ਼ਟੀਕਰਨ ਦਿੱਤਾ ਹੈ। ਕੇਂਦਰੀ ਵਿੱਤ ਮੰਤਰਾਲੇ ਨੇ ਕਿਹਾ ਹੈ ਕਿ ਕਸਟਮ ਅਥਾਰਟੀਆਂ ਕੋਲ 3,000 ਆਕਸੀਜਨ ਕਾਨਸਰਟ੍ਰੇਟਰ ਕਰਨ ਵਾਲਿਆਂ ਦੀ ਕੋਈ ਖੇਪ ਬਕਾਇਆ ਨਹੀਂ ਹੈ
ਦੇਸ਼ 'ਚ ਬੇਲਗਾਮ ਕੋਰੋਨਾ, ਪਿਛਲੇ 24 ਘੰਟਿਆ 'ਚ 4,12,262 ਸਾਹਮਣੇ ਆਏ ਮਾਮਲੇ, 3,980 ਮੌਤਾਂ - coronaviruas update
10:36 May 06
ਕਸਟਮ ਦੇ ਕੋਲ ਆਕਸੀਜਨ ਕਾਨਸਰਟ੍ਰੇਟਰ ਦੀ ਕੋਈ ਖੇਪ ਬਕਾਇਆ ਨਹੀਂ: ਵਿੱਤ ਮੰਤਰਾਲਾ
10:07 May 06
ਦੇਸ਼ 'ਚ ਪਿਛਲੇ 24 ਘੰਟਿਆਂ 'ਚ 4,12,262 ਨਵੇਂ ਮਾਮਲੇ, 3,980 ਮੌਤਾਂ
ਕੋਰੋਨਾ ਦਾ ਦੂਜੀ ਲਹਿਰ ਦਾ ਪ੍ਰਕੋਪ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਰੋਜ਼ਾਨਾਂ ਹੀ ਦੇਸ਼ ਵਿੱਚ ਲੱਖਾਂ ਦੀ ਗਿਣਤੀ ਵਿੱਚ ਲੋਕ ਕੋਰੋਨਾ ਦੇ ਸ਼ਿਕਾਰ ਹੋ ਰਹੇ ਹਨ। ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 4,12,262 ਮਾਮਲੇ ਸਾਹਮਣੇ ਆਏ ਹਨ ਤੇ 3,980 ਮਰੀਜ਼ਾਂ ਦੀ ਮੌਤ ਹੋਈ ਹੈ।
09:42 May 06
ਵਿਦੇਸ਼ਾਂ ਤੋਂ ਆਕਸੀਜਨ ਲਿਆਉਣ ਲਈ ਇੰਡੀਅਨ ਨੇਵੀ ਨੇ 9 ਜੰਗੀ ਜਹਾਜ਼ ਕੀਤੇ ਤਾਇਨਾਤ
ਰੱਖਿਆ ਮੰਤਰਾਲੇ ਨੇ ਬੁੱਧਵਾਰ ਨੂੰ ਜਾਣਕਾਰੀ ਦਿੱਤੀ ਕਿ ਭਾਰਤੀ ਜਲ ਸੈਨਾ ਨੇ ਵਿਦੇਸ਼ ਤੋਂ ਆਕਸੀਜਨ ਅਤੇ ਹੋਰ ਡਾਕਟਰੀ ਉਪਕਰਣਾਂ ਦੀ ਢੋਆ ਢੁਆਈ ਕਰਨ ਲਈ ਆਪਣੀ COVID ਰਾਹਤ ‘ਆਪ੍ਰੇਸ਼ਨ ਸਮੁੰਦਰ ਸੇਤੂ II’ ਦੇ ਹਿੱਸੇ ਵਜੋਂ ਨੌ ਜੰਗੀ ਜਹਾਜ਼ ਤਾਇਨਾਤ ਕੀਤੇ ਹਨ।
09:38 May 06
ਆਰਐਲਡੀ ਚੀਫ ਚੌਧਰੀ ਅਜੀਤ ਸਿੰਘ ਦਾ ਦੇਹਾਂਤ, ਕੋਰੋਨਾ ਤੋਂ ਸੀ ਸੰਕਰਮਿਤ
ਰਾਸ਼ਟਰੀ ਲੋਕ ਦਲ (ਆਰਐਲਡੀ) ਦੇ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਚੌਧਰੀ ਅਜੀਤ ਸਿੰਘ ਦਾ ਦੇਹਾਂਤ ਹੋ ਗਿਆ ਹੈ। ਉਹ ਕੋਰੋਨਾ ਲਾਗ ਤੋ ਪੀੜਤ ਸੀ। 86 ਸਾਲਾ ਅਜੀਤ ਸਿੰਘ ਦੀ ਸਿਹਤ ਮੰਗਲਵਾਰ ਰਾਤ ਨੂੰ ਵਿਗੜ ਗਈ। ਉਸ ਨੂੰ ਗੁਰੂਗਰਾਮ ਦੇ ਮੇਦਾਂਤਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਦੱਸਿਆ ਜਾ ਰਿਹਾ ਸੀ ਕਿ ਫੇਫੜਿਆਂ ਦੇ ਵੱਧ ਰਹੇ ਲਾਗ ਕਾਰਨ ਉਸ ਦੀ ਹਾਲਤ ਨਾਜ਼ੁਕ ਹੋ ਗਈ ਸੀ।
09:34 May 06
ਸ਼ਮਸ਼ਾਨ ਘਾਟ ਦਾ ਰਾਹ ਦਿਖਾਉਂਦੇ ਪੋਸਟਰ 'ਚ ਪੀਐਮ ਮੋਦੀ ਦੀ ਫੋਟੋ
ਕੋਰੋਨਾ ਵਾਇਰਸ ਤੋਂ ਸੰਕਰਮਿਤ ਲੋਕਾਂ ਨੂੰ ਮੁਫਤ ਅੰਤਮ ਸਸਕਾਰ ਦੇ ਮਕਸਦ ਤੋਂ ਕਰਨਾਟਕ ਦੇ ਗੁਡੇਲਾਹਲੀ ਵਿੱਚ ਇੱਕ ਸ਼ਮਸ਼ਾਨਘਾਟ ਸਥਾਪਿਤ ਕੀਤਾ ਗਿਆ ਹੈ। ਇੱਥੇ ਤੱਕ ਪਹੁੰਚਣ ਲਈ ਜੋ ਪੋਸਟਰ ਲਗਾਇਆ ਗਿਆ ਹੈ ਉਸ ਉੱਤੇ ਪੀਐਮ ਮੋਦੀ ਅਤੇ ਸੂਬੇ ਦੇ ਮੁੱਖ ਮੰਤਰੀ ਬੀਐਸ ਯੇਦੀਯੁਰਪਾ ਦੀ ਫੋਟੋ ਵੀ ਲਗਾਈ ਗਈ ਹੈ। ਇਸ ਪੋਸਟਰ ਵਿੱਚ ਕਨਡ ਭਾਸ਼ਾ ਵਿੱਚ ਇਹ ਲਿਖਿਆ ਗਿਆ ਹੈ ਕਿ ਪਰਿਵਾਰਕ ਮੈਂਬਰਾਂ, ਐਬੂਲੈਸ ਚਾਲਕਾਂ ਅਤੇ ਕੋਰੋਨਾ ਸੰਕਰਮਿਤ ਮ੍ਰਿਤਕ ਦੇ ਅੰਤਮ ਸਸਕਾਰ ਵਿੱਚ ਸ਼ਾਮਲ ਹੋਣ ਵਾਲਿਆਂ ਨੂੰ ਮੁਫਤ ਭੋਜਨ ਉਪਲਬੱਧ ਕਰਵਾਇਆ ਜਾਵੇਗਾ। ਸਥਾਨਕ ਵਾਸੀਆਂ ਨੇ ਇਸ ਪੋਸਟਰ ਨੂੰ ਸੋਸ਼ਲ ਮੀਡੀਆ ਉੱਤੇ ਸਾਂਝਾ ਕਰ ਇਸ ਦੀ ਨਿੰਦਾ ਕੀਤੀ।
09:16 May 06
ਕੈਪਟਨ ਵੱਲੋਂ ਸਿਹਤ ਵਿਭਾਗ ਨੂੰ ਟੀਕਾਕਰਨ ਦੀਆਂ ਸੰਭਾਵਨਾਵਾਂ ਤਲਾਸ਼ਣ ਦੇ ਆਦੇਸ਼
ਕੋਵਿਡ ਵੈਕਸੀਨ ਦੀਆਂ ਖੁਰਾਕਾਂ ਦੀ ਗੈਰ-ਉਪਲੱਬਧਤਾ ਦੇ ਕਾਰਨ ਸਰਕਾਰੀ ਹਸਪਤਾਲਾਂ ਵਿੱਚ 18-44 ਸਾਲ ਉਮਰ ਵਰਗ ਦੇ ਲੋਕਾਂ ਦੇ ਟੀਕਾਕਰਨ ਦੀ ਪ੍ਰਕਿਰਿਆ ਸ਼ੁਰੂ ਨਾ ਹੋ ਸਕਣ ਕਰਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੰਘੇ ਦਿਨੀਂ ਸਿਹਤ ਵਿਭਾਗ ਨੂੰ ਟੀਕਾਕਰਨ ਦੀ ਸਪਲਾਈ ਲਈ ਸਾਰੀਆਂ ਸੰਭਾਵਨਾਵਾਂ ਤਲਾਸ਼ਣ ਦੇ ਆਦੇਸ਼ ਦਿੱਤੇ। ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲੀ ਦੀ ਵਰਚੁਅਲ ਮੀਟਿੰਗ ਦੌਰਾਨ ਸਿਹਤ ਸਕੱਤਰ ਹੁਸਨ ਲਾਲ ਨੇ ਜਾਣਕਾਰੀ ਦਿੱਤੀ ਕਿ ਭਾਵੇਂ ਕਿ ਸੂਬਾ ਸਰਕਾਰ ਵੱਲੋਂ 30 ਲੱਖ ਦੇ ਕਰੀਬ ਖੁਰਾਕਾਂ ਖਰੀਦਣ ਲਈ ਸੀਰਮ ਇੰਸਟੀਚਿਊਟ ਆਫ ਇੰਡੀਆ (ਐਸ.ਆਈ.ਆਈ.) ਨੂੰ 26 ਅਪਰੈਲ ਨੂੰ 10.37 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ ਪਰ ਇੰਸਟਿਚਿਊਟ ਪਾਸੋਂ ਅਜੇ ਤੱਕ ਸਪਲਾਈ ਲਈ ਕੋਈ ਵੇਰਵਾ ਪ੍ਰਾਪਤ ਨਹੀਂ ਹੋਇਆ।
09:15 May 06
ਆਕਸੀਜਨ ਮੁੱਕਣ ਨਾਲ ਦੋ ਸੂਬਿਆਂ 'ਚ 18 ਮੌਤਾਂ
ਲੰਘੇ ਦਿਨੀਂ ਆਕਸੀਜਨ ਦੀ ਕਿਲੱਤ ਕਾਰਨ ਤਾਮਿਲ ਨਾਡੂ ਦੇ ਚੇਂਗਲਪੱਟੂ ਸਰਕਾਰੀ ਹਸਪਤਾਲ ਵਿੱਚ 13 ਅਤੇ ਉਤਰਾਖੰਡ ਦੇ ਰੁੜਕੀ ਸਥਿਤ ਨਿੱਜੀ ਹਸਪਤਾਲ ਵਿ4ਚ ਦਾਖ਼ਲ 5 ਮਰੀਜ਼ਾਂ ਦੀ ਮੌਤ ਹੋ ਗਈ ਹੈ।
09:05 May 06
ਦਿੱਲੀ ‘ਚ ਮਰੀਜ਼ਾਂ ਨੂੰ ਜਲਦ ਮਿਲੇਗੀ ਆਕਸੀਜਨ : ਡਾ. ਹਰਸ਼ ਵਰਧਨ
ਰਾਜਧਾਨੀ ਦਿੱਲੀ ਵਿੱਚ ਕੋਰੋਨਾ ਕਾਰਨ ਆਈ ਆਕਸੀਜਨ ਦੀ ਘਾਟ ਨੂੰ ਦੂਰ ਕਰਨ ਲਈ ਸਰਕਾਰਾਂ ਲਗਾਤਾਰ ਯਤਨ ਕਰ ਰਹੀਆਂ ਹਨ ਜਦੋਂ ਕਿ ਵੱਖ-ਵੱਖ ਥਾਵਾਂ 'ਤੇ ਆਕਸੀਜਨ ਪਲਾਂਟ ਲਗਾਉਣ ਦਾ ਕੰਮ ਚੱਲ ਰਿਹਾ ਹੈ, ਉਥੇ ਹੀ ਰਾਮ ਮਨੋਹਰ ਲੋਹੀਆ ਅਤੇ ਦਿੱਲੀ ਦੇ ਏਮਜ਼ ਹਸਪਤਾਲ ਵਿਖੇ ਪ੍ਰਧਾਨ ਮੰਤਰੀ ਕੇਅਰਜ਼ ਫੰਡ ਦੀ ਮਦਦ ਨਾਲ ਦੋ ਆਕਸੀਜਨ ਪਲਾਂਟ ਤਿਆਰ ਕੀਤੇ ਗਏ ਹਨ। ਅੱਜ ਤੋਂ ਇਨ੍ਹਾਂ ਲਗਾਏ ਗਏ ਪਲਾਟਾਂ ਤੋਂ ਮਰੀਜ਼ਾਂ ਨੂੰ ਆਕਸੀਜਨ ਪਹੁੰਚਾਉਣੀ ਸ਼ੁਰੂ ਕੀਤੀ ਜਾਵੇਗੀ।
09:00 May 06
1 ਦਿਨ 'ਚ ਚੰਡੀਗੜ੍ਹ 'ਚ 817 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ, 14 ਮੌਤਾਂ
ਬੁੱਧਵਾਰ ਨੂੰ ਚੰਡੀਗੜ੍ਹ 'ਚ 817 ਨਵੇਂ ਕੇਸ ਕੋਰੋਨਾ ਪੌਜ਼ੀਟਿਵ ਕੇਸਾਂ ਦੀ ਵੀ ਪੁਸ਼ਟੀ ਹੋਈ ਹੈ ਅਤੇ 14 ਮਰੀਜ਼ਾਂ ਦੀਆਂ ਮੌਤਾਂ ਹੋਈਆਂ ਹਨ। ਜਿਹੜੇ ਲੰਘੇ ਦਿਨੀਂ ਪੌਜ਼ੀਟਿਵ ਪਾਏ ਗਏ ਹਨ ਉਨ੍ਹਾਂ ਵਿੱਚ 494 ਆਦਮੀ ਅਤੇ 323 ਔਰਤਾਂ ਸ਼ਾਮਲ ਹਨ। ਹੁਣ ਤੱਕ ਚੰਡੀਗੜ੍ਹ 'ਚ 532 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ।
08:58 May 06
ਵਿਜੇ ਰਾਘਵਨ ਨੇ ਕੋਰੋਨਾ ਦੀ ਤੀਜੀ ਲਹਿਰ ਦੇ ਆਉਣ ਦੀ ਚੇਤਾਵਨੀ
ਕੋਰੋਨਾ ਦੀ ਬੇਕਾਬੂ ਰਫ਼ਤਾਰ ਅਤੇ ਇਸ ਦੇ ਰੋਜ਼ਾਨਾ ਨਵੇਂ ਕੇਸਾਂ ਦੀ ਤਿੰਨ ਲੱਖ ਤੋਂ ਵੱਧ ਗਿਣਤੀ ਕਾਰਨ ਦੇਸ਼ ਦੀ ਸਥਿਤੀ ਬੇਹੱਦ ਖਰਾਬ ਹੁੰਦੀ ਜਾਂ ਰਹੀ ਹੈ। ਕੋਰੋਨਾ ਦੀ ਇਹ ਦੂਜੀ ਖਤਰਨਾਕ ਲਹਿਰ ਘਾਤਕ ਸਿੱਧ ਹੋ ਰਹੀ ਹੈ। ਇਸ ਦੌਰਾਨ ਕੇਂਦਰ ਸਰਕਾਰ ਦੇ ਵਿਗਿਆਨਕ ਸਲਾਹਕਾਰ ਵਿਜੇ ਰਾਘਵਨ ਨੇ ਬੁੱਧਵਾਰ ਨੂੰ ਤੀਜੀ ਲਹਿਰ ਦੀ ਚੇਤਾਵਨੀ ਦਿੰਦਿਆਂ ਕਿਹਾ ਕਿ ਇਹ ਜ਼ਰੂਰ ਆਵੇਗਾ। ਇਸ ਲਈ ਇਸ ਸਮੇਂ ਇਹ ਨਹੀਂ ਕਿਹਾ ਜਾ ਸਕਦਾ ਕਿ ਕੋਰੋਨਾ ਦੀ ਤੀਜੀ ਲਹਿਰ ਕਦੋਂ ਆਵੇਗੀ। ਪਰ ਇਹ ਨਿਸ਼ਚਤ ਤੌਰ ਤੇ ਆਵੇਗਾ। ਇਸ ਲਈ ਸਾਨੂੰ ਨਵੀਂ ਲਹਿਰ ਦੀ ਤਿਆਰੀ ਕਰਨੀ ਚਾਹੀਦੀ ਹੈ। ਸਿਹਤ ਮੰਤਰਾਲੇ ਦੀ ਪ੍ਰੈਸ ਬ੍ਰੀਫਿੰਗ ਦੌਰਾਨ ਉਨ੍ਹਾਂ ਕਿਹਾ ਕਿ ਕੋਰੋਨਾ ਦੀ ਤੀਜੀ ਲਹਿਰ ਨੂੰ ਟਾਲਿਆ ਨਹੀਂ ਜਾ ਸਕਦਾ।
08:08 May 06
ਪਿਛਲੇ 24 ਘੰਟਿਆਂ 'ਚ ਪੰਜਾਬ ਦੇ ਕੋਰੋਨਾ ਮਾਮਲੇ
ਚੰਡੀਗੜ੍ਹ: ਪੰਜਾਬ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੇ 8,015 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 182 ਮੌਤਾਂ ਦਰਜ ਕੀਤੀਆਂ ਗਈਆਂ ਹਨ। ਇਨ੍ਹਾਂ 24 ਘੰਟਿਆ ਵਿੱਚ 6,701 ਮਰੀਜ਼ ਸਿਹਤਯਾਬ ਵੀ ਹੋਏ ਹਨ। ਅੱਜ ਦੇ ਵਾਧੇ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 4,07,509 ਹੋ ਗਈ ਹੈ।
ਹੁਣ ਤੱਕ ਇਸ ਵਾਇਰਸ ਦੀ ਲਾਗ ਕਾਰਨ 9,825 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 240 ਮਰੀਜ਼ਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਰਾਹਤ ਦੀ ਗੱਲ ਹੈ ਕਿ 3,34,677 ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਪੂਰੀ ਤਰ੍ਹਾਂ ਸਿਹਤਯਾਬ ਹੋ ਚੁੱਕੇ ਹਨ ਅਤੇ ਸੂਬੇ ਵਿੱਚ ਕੋਵਿਡ-19 ਦੇ 63,007 ਐਕਟਿਵ ਮਾਮਲੇ ਹਨ।