ਪੰਜਾਬ

punjab

By

Published : May 1, 2020, 10:57 AM IST

ETV Bharat / city

ਪੰਜਾਬ 'ਚ ਕੋਰੋਨਾ ਦਾ ਕਹਿਰ, 575 ਹੋਈ ਮਰੀਜ਼ਾਂ ਦੀ ਗਿਣਤੀ, 20 ਮੌਤਾਂ

ਸ਼ੁੱਕਵਾਰ ਨੂੰ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 31 ਮਾਮਲੇ ਸਾਹਮਣੇ ਆਏ ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 575 ਹੋ ਗਈ ਹੈ।

ਪੰਜਾਬ 'ਚ ਕੋਰੋਨਾ ਦਾ ਕਹਿਰ, 575 ਹੋਈ ਮਰੀਜ਼ਾਂ ਦੀ ਗਿਣਤੀ, 20 ਮੌਤਾਂ
ਪੰਜਾਬ 'ਚ ਕੋਰੋਨਾ ਦਾ ਕਹਿਰ, 575 ਹੋਈ ਮਰੀਜ਼ਾਂ ਦੀ ਗਿਣਤੀ, 20 ਮੌਤਾਂ

ਚੰਡੀਗੜ੍ਹ: ਪੰਜਾਬ ਵਿੱਚ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਦੇ 31 ਮਾਮਲੇ ਸਾਹਮਣੇ ਆਏ ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 575 ਹੋ ਗਈ ਹੈ। ਇਨ੍ਹਾਂ 31 ਮਾਮਲਿਆਂ ਵਿੱਚੋਂ 3 ਮੋਹਾਲੀ, 11 ਫਿਰੋਜ਼ਪੁਰ, 3 ਫ਼ਾਜ਼ਿਲਕਾ ਅਤੇ 14 ਮਾਮਲੇ ਲੁਧਿਆਣਾ ਤੋਂ ਸਾਹਮਣੇ ਆਏ ਹਨ। ਕੋਵਿਡ-19 ਕਾਰਨ ਹੁਣ ਤੱਕ ਸੂਬੇ ਵਿੱਚ 20 ਲੋਕਾਂ ਦੀ ਮੌਤ ਵੀ ਹੋਈ ਹੈ।

ਇਨ੍ਹਾਂ 575 ਮਰੀਜ਼ਾਂ ਵਿੱਚੋਂ 106 ਵਿਅਕਤੀ ਕੋਰੋਨਾ ਨੂੰ ਮਾਤ ਦੇ ਕੇ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਅਤੇ ਸੂਬੇ ਵਿੱਚ ਕੋਵਿਡ-19 ਦੇ 471 ਐਕਟਿਵ ਮਾਮਲੇ ਹਨ। ਪੰਜਾਬ ਦੇ ਸਾਰੇ 22 ਜ਼ਿਲ੍ਹੇ ਕੋਰੋਨਾ ਦੀ ਮਾਰ ਹੇਠ ਹਨ।

ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਵਿੱਚ ਕੋਰੋਨਾ ਦੇ ਮਰੀਜ਼ਾਂ ਦੇ ਹੁਣ ਤੱਕ ਆਏ ਮਾਮਲਿਆਂ ਦੀ ਗਿਣਤੀ ਇਸ ਤਰ੍ਹਾਂ ਹੈ। ਜਲੰਧਰ ਵਿੱਚ 89, ਮੋਹਾਲੀ ਵਿੱਚ 89, ਪਟਿਆਲਾ ਵਿੱਚ 64, ਪਠਾਨਕੋਟ ਵਿੱਚ 25, ਨਵਾਂਸ਼ਹਿਰ ਵਿੱਚ 23, ਲੁਧਿਆਣਾ ਵਿੱਚ 77, ਅੰਮ੍ਰਿਤਸਰ ਵਿੱਚ 14, ਮਾਨਸਾ ਵਿੱਚ 13, ਹੁਸ਼ਿਆਰਪੁਰ ਵਿੱਚ 11, ਤਰਨ ਤਾਰਨ ਵਿੱਚ 14, ਮੋਗਾ ਵਿੱਚ 5, ਰੋਪੜ ਵਿੱਚ 5, ਕਪੂਰਥਲਾ ਵਿੱਚ 12, ਸੰਗਰੂਰ ਵਿੱਚ 6, ਫ਼ਰੀਦਕੋਟ ਵਿੱਚ 6, ਫ਼ਤਿਹਗੜ੍ਹ ਸਾਹਿਬ ਵਿੱਚ 2, ਬਰਨਾਲਾ ਵਿੱਚ 2, ਬਠਿੰਡਾ ਵਿੱਚ 2, ਮੁਕਤਸਰ ਸਾਹਿਬ ਵਿੱਚ 4, ਗੁਰਦਾਸਪੁਰ ਵਿੱਚ 4 ਅਤੇ ਫ਼ਿਰੋਜ਼ਪੁਰ ਵਿੱਚ 2 ਕੋਰੋਨਾ ਪੌਜ਼ੀਟਿਵ ਕੇਸ ਹਨ । ਨਵੇਂ ਆਏ 3 ਮਾਮਲਿਆਂ ਕਾਰਨ ਹੁਣ ਤੱਕ ਬੱਚਿਆ ਹੋਇਆ ਜ਼ਿਲ੍ਹਾ ਫ਼ਾਜ਼ਿਲਕਾ ਵੀ ਕੋਰੋਨਾ ਦੀ ਲਪੇਟ ਵਿੱਚ ਆ ਗਿਆ ਹੈ।

ABOUT THE AUTHOR

...view details