ਪੰਜਾਬ

punjab

ETV Bharat / city

ਪੰਜਾਬ 'ਚ ਕੋਰੋਨਾ ਦਾ ਕਹਿਰ ਜਾਰੀ, 25 ਜਨਵਰੀ ਤੱਕ ਵਧੀਆਂ ਪਾਬੰਦੀਆਂ - better ban till January 25

ਕੋਰੋਨਾ ਮਾਮਲਿਆਂ ਨੂੰ ਲੈਕੇ ਪਾਬੰਦੀਆਂ 'ਚ ਵਾਧਾ ਕੀਤਾ ਗਿਆ ਹੈ। ਇਹ ਪਾਬੰਦੀਆਂ 25 ਜਨਵਰੀ ਤੱਕ ਅੱਗੇ ਵਧਾ ਦਿੱਤੀਆਂ ਗਈਆਂ ਹਨ।

ਕੋਰੋਨਾ ਪਾਬੰਦੀਆਂ
ਕੋਰੋਨਾ ਪਾਬੰਦੀਆਂ

By

Published : Jan 15, 2022, 7:13 PM IST

ਚੰਡੀਗੜ੍ਹ : ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਰੋਜਾਨਾ ਕੋਰੋਨਾ ਮਾਮਲਿਆਂ 'ਚ ਵੱਧ ਰਹੀ ਗਿਣਤੀ ਤੇਜ਼ੀ ਫੜ ਰਹੀ ਹੈ। ਇਸ ਮਹਾਮਾਰੀ ਨੇ ਦੁਨੀਆ ਦੇ ਸਾਹਮਣੇ ਇਕ ਵੱਡੀ ਚੁਣੌਤੀ ਖੜੀ ਕਰ ਦਿੱਤੀ ਹੈ। ਸਰਕਾਰ ਨੇ ਪੰਜਾਬ 'ਚ 25 ਜਨਵਰੀ ਤੱਕ ਕੋਰੋਨਾ ਪਾਬੰਦੀਆਂ ਨੂੰ ਵਧਾ ਦਿੱਤਾ ਹੈ।

ਕੋਰੋਨਾ ਪਾਬੰਦੀਆਂ

ਜਿਨ੍ਹਾਂ ਵਿਅਕਤੀਆਂ ਨੇ ਪੂਰੀ ਤਰ੍ਹਾਂ ਨਾਲ ਟੀਕਾ ਨਹੀਂ ਲਵਾਇਆ ਹੈ, ਉਨ੍ਹਾਂ ਨੂੰ ਜ਼ਿਆਦਾ ਸਾਵਧਾਨੀ ਵਰਤਣ ਦੀ ਲੋੜ ਹੈ। ਇਸ ਦੇ ਨਾਲ ਹੀ ਜਿਨ੍ਹਾਂ ਵਿਅਕਤੀਆਂ ਨੇ ਅਜੇ ਕੋਰੋਨਾ ਟੀਕਾਕਰਨ ਦੀਆਂ ਦੋਵੇਂ ਖੁਰਾਕਾਂ ਨਹੀਂ ਲਵਾਈਆਂ ਹਨ, ਉਹ ਆਪਣੇ ਘਰ 'ਚ ਹੀ ਰਹਿਣ। ਕਿਸੇ ਵੀ ਜਨਤਕ ਸਥਾਨ, ਬਾਜ਼ਾਰ, ਪ੍ਰੋਗਰਾਮ, ਆਵਾਜਾਈ ਅਤੇ ਧਾਰਮਿਕ ਸਥਾਨਾਂ ਆਦਿ 'ਤੇ ਨਹੀਂ ਜਾਣਾ ਚਾਹੀਦਾ।

ਕੋਰੋਨਾ ਪਾਬੰਦੀਆਂ
  • ਸਬਜ਼ੀ ਮੰਡੀ, ਅਨਾਜ਼ ਬਾਜ਼ਾਰ, ਜਨਤਕ ਆਵਾਜਾਈ, ਪਾਰਕ, ਧਾਰਮਿਕ ਸਥਾਨ, ਮਾਲ, ਸ਼ਾਪਿੰਗ ਕੰਪਲੈਕਸ, ਸਥਾਨਕ ਬਾਜ਼ਾਰ ਅਤੇ ਇਸ ਤਰ੍ਹਾਂ ਦੀਆਂ ਹੋਰ ਥਾਵਾਂ ਜਿਵੇਂ ਜ਼ਿਆਦਾ ਲੋਕਾਂ ਨਾਲ ਜਨਤਕ ਥਾਵਾਂ 'ਤੇ ਸਿਰਫ ਪੂਰੀ ਤਰ੍ਹਾਂ ਨਾਲ ਟੀਕਾਕਰਨ ਵਾਲੇ (ਦੂਜੀ ਖੁਰਾਕ) ਵਿਅਕਤੀਆਂ ਨੂੰ ਇਜਾਜ਼ਤ ਹੋਵੇਗੀ।
    ਕੋਰੋਨਾ ਪਾਬੰਦੀਆਂ
  • ਚੰਡੀਗੜ੍ਹ 'ਚ ਸਥਿਤ ਸਾਰੇ ਸਰਕਾਰੀ, ਬੋਰਡ, ਨਿਗਮ ਦਫ਼ਤਰ ਸਿਰਫ ਪੂਰੀ ਤਰ੍ਹਾਂ ਨਾਲ ਟੀਕਾਕਰਨ (ਦੂਜੀ ਖੁਰਾਕ) ਲਵਾਉਣ ਵਾਲੇ ਵਿਅਕਤੀਆਂ (ਉਨ੍ਹਾਂ ਦੇ ਕਰਮਚਾਰੀਆਂ ਸਮੇਤ) ਜਾਂ ਸਿਹਤ ਪ੍ਰੋਟੋਕਾਲ ਮੁਤਾਬਕ ਦੂਜੀ ਖੁਰਾਕ ਲੈਣ ਵਾਲੇ ਵਿਅਕਤੀ ਨੂੰ ਇਜਾਜ਼ਤ ਦਿੱਤੀ ਜਾਵੇਗੀ।
  • ਹੋਟਲ, ਬਾਰ, ਰੈਸਟੋਰੈਂਟ, ਮਾਲ, ਸ਼ਾਪਿੰਗ ਕੰਪਲੈਕਸ, ਸਿਨੇਮਾ ਹਾਲ, ਜਿੰਮ ਅਤੇ ਫਿੱਟਨੈਸ ਸੈਂਟਰ ਸਿਰਫ ਪੂਰੀ ਤਰ੍ਹਾਂ ਨਾਲ ਟੀਕਾਕਰਨ (ਦੂਜੀ ਖੁਰਾਕ) ਵਾਲੇ ਵਿਅਕਤੀਆਂ (ਉਨ੍ਹਾਂ ਦੇ ਕਰਮਚਾਰੀਆਂ ਸਮੇਤ) ਜਾਂ ਸਿਹਤ ਪ੍ਰੋਟੋਕਾਲ ਮੁਤਾਬਕ ਇਜਾਜ਼ਤ ਹੋਵੇਗੀ।
  • ਨਿੱਜੀ ਅਤੇ ਸਰਕਾਰੀ ਦੋਵਾਂ ਖੇਤਰ ਦੇ ਬੈਂਕ ਸਿਰਫ ਪੂਰੀ ਤਰ੍ਹਾਂ ਨਾਲ ਟੀਕਾਕਰਨ (ਦੂਜੀ ਖੁਰਾਕ) ਵਿਅਕਤੀਆਂ (ਉਨ੍ਹਾਂ ਦੇ ਕਰਮਚਾਰੀਆਂ ਸਮੇਤ) ਨੂੰ ਇਜਾਜ਼ਤ ਹੋਵੇਗੀ।
  • ਇੰਡੋਰ ਪ੍ਰੋਗਰਾਮ 'ਚ 50 ਅਤੇ ਆਊਟਡੋਰ 'ਚ 100 ਲੋਕਾਂ ਨੂੰ ਸ਼ਾਮਲ ਹੋਣ ਦੀ ਇਜਾਜ਼ਤ ਹੋਵੇਗੀ।

ਇਹ ਵੀ ਪੜ੍ਹੋ :ਸਾਰਿਆਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਦੇ ਬਾਵਜੂਦ ਕਾਂਗਰਸ ਵਿੱਚ ਬਗਾਵਤ ਸ਼ੁਰੂ

ABOUT THE AUTHOR

...view details