ਪੰਜਾਬ

punjab

By

Published : Jul 11, 2020, 8:47 PM IST

ETV Bharat / city

ਆਯੁਸ਼ਮਾਨ ਸਕੀਮ ਤਹਿਤ ਇਲਾਜ ਕਰਵਾਉਣ ਵਾਲੇ ਕੋਰੋਨਾ ਪੀੜਤ ਮਰੀਜ਼ਾਂ ਨੂੰ ਮਿਲੇਗੀ ਕੈਸ਼ਲੈਸ ਸੁਵਿਧਾ

ਕੋਰੋਨਾ ਮਹਾਂਮਾਰੀ ਦੇ ਇਲਾਜ ਸਬੰਧੀ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਇਸ ਵਿੱਚ ਸਿਹਤ ਵਿਭਾਗ ਵੱਲੋਂ ਆਦੇਸ਼ ਜਾਰੀ ਕੀਤੇ ਗਏ ਹਨ ਕਿ ਕੋਰੋਨਾ ਮਹਾਂਮਾਰੀ ਦੇ ਚਲਦੇ ਜਿਨ੍ਹਾਂ ਲੋਕਾਂ ਦੀ ਰਜਿਸਟ੍ਰੇਸ਼ਨ ਆਯੁਸ਼ਮਾਨ ਸਕੀਮ ਤਹਿਤ ਹੋਈ ਹੈ, ਉਨ੍ਹਾਂ ਲਈ ਪ੍ਰਾਈਵੇਟ ਹਸਪਤਾਲ ਹੁਣ ਕੈਸ਼ਲੈਸ ਇਲਾਜ ਦੀ ਸੁਵਿਧਾ ਦੇਣਗੇ।

ਕੋਰੋਨਾ ਪੀੜਤ ਮਰੀਜ਼ਾਂ ਨੂੰ ਮਿਲੇਗੀ ਕੈਸ਼ਲੈਸ ਸੁਵਿਧਾ
ਕੋਰੋਨਾ ਪੀੜਤ ਮਰੀਜ਼ਾਂ ਨੂੰ ਮਿਲੇਗੀ ਕੈਸ਼ਲੈਸ ਸੁਵਿਧਾ

ਚੰਡੀਗੜ੍ਹ : ਕੋਰੋਨਾ ਮਹਾਂਮਾਰੀ ਦੇ ਇਲਾਜ ਨੂੰ ਲੈ ਕੇ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਇਸ ਵਿੱਚ ਸਿਹਤ ਵਿਭਾਗ ਵੱਲੋਂ ਆਦੇਸ਼ ਜਾਰੀ ਕੀਤੇ ਗਏ ਹਨ ਕਿ ਕੋਰੋਨਾ ਮਹਾਂਮਾਰੀ ਦੇ ਚਲਦੇ ਜਿਨ੍ਹਾਂ ਲੋਕਾਂ ਦੀ ਰਜਿਸਟ੍ਰੇਸ਼ਨ ਆਯੁਸ਼ਮਾਨ ਸਕੀਮ ਤਹਿਤ ਹੋਈ ਹੈ, ਉਨ੍ਹਾਂ ਲਈ ਪ੍ਰਾਈਵੇਟ ਹਸਪਤਾਲ ਹੁਣ ਕੈਸ਼ਲੈਸ ਇਲਾਜ ਦੀ ਸੁਵਿਧਾ ਦੇਣਗੇ। ਇਸ ਦੌਰਾਨ ਹਸਪਤਾਲ ਨਿਰਧਾਰਤ ਕੀਮਤ ਤੋਂ ਵੱਧ ਪੈਸੇ ਨਹੀਂ ਵਸੂਲ ਕਰ ਸਕਣਗੇ।

ਕੋਰੋਨਾ ਪੀੜਤ ਮਰੀਜ਼ਾਂ ਨੂੰ ਮਿਲੇਗੀ ਕੈਸ਼ਲੈਸ ਸੁਵਿਧਾ

ਸਿਹਤ ਵਿਭਾਗ ਵੱਲੋਂ ਇਹ ਵੀ ਸਾਫ ਤੌਰ ‘ਤੇ ਤੈਅ ਕੀਤਾ ਗਿਆ ਹੈ ਕਿ ਜਿਸ ਕਮਰੇ ਵਿੱਚ ਮਰੀਜ਼ ਰਹੇਗਾ ਅਤੇ ਉਸ ਨੂੰ ਲੋੜ ਮੁਤਾਬਕ ਜਿਸ ਤਰ੍ਹਾਂ ਦਾ ਇਲਾਜ ਦਿੱਤਾ ਜਾਵੇਗਾ, ਉਸ ਅਨੁਸਾਰ ਹੀ ਹਸਪਤਾਲ ਕੈਸ਼ਲੈਸ ਬੀਮਾ ਯੋਜਨਾ ਤਹਿਤ ਨਿਰਧਾਰਤ ਕੀਤੀ ਗਈ ਰਕਮ ਮੁਤਾਬਕ ਇਲਾਜ ਦੀ ਫੀਸ ਵਸੂਲ ਕਰਨਗੇ।

ਇਸ ਖਰਚੇ ਵਿੱਚ, ਆਈ.ਸੀ.ਯੂ. ਤੇ ਵੈਂਟੀਲੇਟਰ ਤੋਂ ਬਿਨਾਂ ਕਮਰੇ ਦਾ ਖ਼ਰਚ ਤੈਅ ਕੀਤਾ ਗਿਆ ਹੈ। ਜਿਸ ਵਿੱਚ ਇੱਕ ਮਰੀਜ਼ ਦਾ 1 ਦਿਨ ਦਾ ਖ਼ਰਚਾ ਵੀ ਤੈਅ ਕੀਤਾ ਗਿਆ ਹੈ।

ਆਯੁਸ਼ਮਾਨ ਭਾਰਤ ਸਰਬੱਤ ਬੀਮਾ ਯੋਜਨਾ ਦੇ ਤਹਿਤ, ਜੋ ਇਲਾਜ ਮਰੀਜ਼ ਨੂੰ ਦਿੱਤਾ ਜਾਵੇਗਾ, ਉਸ ਨੂੰ ਯਕੀਨੀ ਬਣਾਇਆ ਜਾਏਗਾ ਕਿ ਜਦੋਂ ਮਰੀਜ਼ ਨੂੰ ਛੁੱਟੀ ਦਿੱਤੀ ਜਾਂਦੀ ਹੈ, ਤਾਂ ਉਸ ਦੀ ਕੋਰੋਨਾ ਟੈਸਟ ਰਿਪੋਰਟ ਨਕਾਰਾਤਮਕ ਹੋਣਾ ਲਾਜ਼ਮੀ ਹੈ।

ABOUT THE AUTHOR

...view details