ਪੰਜਾਬ

punjab

ETV Bharat / city

ਕੋਵਿਡ-19: ਪੰਜਾਬ ਵਿੱਚ 20,197 ਮਰੀਜ਼ਾਂ ਦੀ ਰਿਪੋਰਟ ਆਈ ਨੈਗੇਟਿਵ, ਪੀੜਤਾਂ ਦੀ ਗਿਣਤੀ 1120 ਤੋਂ ਪਾਰ, 24 ਮੌਤਾਂ - ਕੋਰੋਨਾ ਵਾਇਰਸ

ਪੰਜਾਬ ਵਿੱਚ ਸੋਮਵਾਰ ਨੂੰ ਕੋਰੋਨਾ ਵਾਇਰਸ ਦੇ 15 ਮਾਮਲੇ ਸਾਹਮਣੇ ਆਏ, ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 1120 ਹੋ ਗਈ ਹੈ। ਫ਼ਿਰੋਜ਼ਪੁਰ ਵਿੱਚ ਕੋਰੋਨਾ ਪੀੜਤ ਇੱਕ 40 ਸਾਲਾ ਵਿਅਕਤੀ ਦੀ ਮੌਤ ਹੋ ਗਈ। ਜਿਸ ਨਾਲ ਸੂਬੇ ਵਿੱਚ ਕੋਵਿਡ-19 ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 24 ਹੋ ਗਈ ਹੈ।

ਪੰਜਾਬ ਵਿੱਚ ਕੋਰੋਨਾ ਦਾ ਕਹਿਰ, ਪੀੜਤਾਂ ਦੀ ਗਿਣਤੀ 1120 ਤੋਂ ਪਾਰ, 24 ਮੌਤਾਂ
ਪੰਜਾਬ ਵਿੱਚ ਕੋਰੋਨਾ ਦਾ ਕਹਿਰ, ਪੀੜਤਾਂ ਦੀ ਗਿਣਤੀ 1120 ਤੋਂ ਪਾਰ, 24 ਮੌਤਾਂ

By

Published : May 4, 2020, 9:39 AM IST

Updated : May 4, 2020, 12:39 PM IST

ਚੰਡੀਗੜ੍ਹ: ਪੰਜਾਬ ਵਿੱਚ ਸੋਮਵਾਰ ਨੂੰ ਕੋਰੋਨਾ ਵਾਇਰਸ ਦੇ 15 ਮਾਮਲੇ ਸਾਹਮਣੇ ਆਏ, ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 1120 ਹੋ ਗਈ ਹੈ। ਉੱਥੇ ਹੀ ਸੂਬੇ ਵਿੱਚ ਕੋਵਿਡ-19 ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 24 ਹੋ ਗਈ ਹੈ।

ਇਨ੍ਹਾਂ 331 ਨਵੇਂ ਮਾਮਲਿਆਂ ਵਿੱਚੋਂ 2 ਮੋਹਾਲੀ, 4 ਫ਼ਤਿਹਗੜ੍ਹ ਸਾਹਿਬ, 1 ਪਟਿਆਲਾ, 4 ਜਲੰਧਰ, 15 ਲੁਧਿਆਣਾ, 2 ਫ਼ਿਰੋਜ਼ਪੁਰ, 1 ਮੋਗਾ, 4 ਸੰਗਰੂਰ, 46 ਹੁਸ਼ਿਆਰਪੁਰ, 3 ਮਾਨਸਾ, 2 ਬਰਨਾਲਾ, 62 ਨਵਾਂਸ਼ਹਿਰ, ਫ਼ਿਰੋਜ਼ਪੁਰ, 43 ਮੁਕਤਸਰ, 24 ਗੁਰਦਾਸਪੁਰ, 33 ਬਠਿੰਡਾ ਅਤੇ 75 ਮਾਮਲੇ ਅੰਮ੍ਰਿਤਸਰ ਤੋਂ ਸਾਹਮਣੇ ਆਏ। ਇਨ੍ਹਾਂ 102 ਮਰੀਜ਼ਾਂ ਵਿੱਚੋਂ 117 ਵਿਅਕਤੀ ਕੋਰੋਨਾ ਨੂੰ ਮਾਤ ਦੇ ਕੇ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਅਤੇ ਸੂਬੇ ਵਿੱਚ ਕੋਵਿਡ-19 ਦੇ 964 ਐਕਟਿਵ ਮਾਮਲੇ ਹਨ।

ਜ਼ਿਲ੍ਹੇ ਵਾਰ ਕੋਰੋਨਾ ਮਰੀਜ਼ਾਂ ਦੇ ਵੇਰਵੇ
ਜ਼ਿਲ੍ਹਾਕੁੱਲ ਮਰੀਜ਼ਠੀਕ ਮਰੀਜ਼ਮੌਤਾਂਜ਼ਿਲ੍ਹਾਕੁੱਲ ਮਰੀਜ਼ਠੀਕ ਮਰੀਜ਼ਮੌਤਾਂ
ਅੰਮ੍ਰਿਤਸਰ 218 8 2 ਮਾਨਸਾ 16 4 0
ਬਰਨਾਲਾ 4 2 1 ਮੋਹਾਲੀ 95 36 2
ਬਠਿੰਡਾ 35 0 0 ਮੋਗਾ 28 4 0
ਫ਼ਰੀਦਕੋਟ 6 1 0 ਮੁਕਤਸਰ 50 1 0
ਫ਼ਾਜ਼ਿਲਕਾ 4 0 0 ਪਠਾਨਕੋਟ 25 9 1
ਫ਼ਿਰੋਜ਼ਪੁਰ 29 1 1 ਪਟਿਆਲਾ 86 5 1
ਗੁਰਦਾਸਪੁਰ 36 0 1 ਰੂਪਨਗਰ 14 2 1
ਹੁਸ਼ਿਆਰਪੁਰ 88 6 1 ਸੰਗਰੂਰ 63 3 0
ਜਲੰਧਰ 128 8 4 ਸ਼ਹੀਦ ਭਗਤ ਸਿੰਘ ਨਗਰ 85 18 1
ਕਪੂਰਥਲਾ 13 2 1 ਤਰਨ ਤਾਰਨ 14 0 0
ਲੁਧਿਆਣਾ 126 6 7 ਫ਼ਤਹਿਗੜ੍ਹ ਸਾਹਿਬ 16 2 0
Last Updated : May 4, 2020, 12:39 PM IST

ABOUT THE AUTHOR

...view details