ਚੰਡੀਗੜ੍ਹ: ਪੰਜਾਬ 'ਚ ਕੋਰੋਨਾਵਾਇਰਸ ਦੇ ਕੇਸ ਲਗਾਤਾਰ ਵੱਧਦੇ ਜਾ ਰਹੇ ਹਨ। ਸ਼ਨੀਵਾਰ ਪੰਜਾਬ 'ਚ 1515 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ। ਪਿੱਛਲੇ 24 ਘੰਟਿਆਂ ਵਿੱਚ 22 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਹੁਣ ਤੱਕ ਪੰਜਾਬ 'ਚ 10,916 ਐਕਟਿਵ ਕੇਸ ਹਨ। ਉਧਰ ਚੰਡੀਗੜ੍ਹ 'ਚ 144 ਨਵੇਂ ਕੇਸ ਸਾਹਮਣੇ ਆਏ ਹਨ।
ਸਿਹਤ ਵਿਭਾਗ ਦੇ ਅੰਕੜਿਆ ਮੁਤਾਬਿਕ ਪੰਜਾਬ ਵਿੱਚ ਹੁਣ ਤੱਕ 53,47,572 ਸੈਂਪਲ ਲਏ ਜਾ ਚੁੱਕੇ ਹਨ। 1,96, 263 ਲੋਕ ਹੁਣ ਤੱਕ ਕੋਰੋਨਾ ਪੀੜਤ ਹੋ ਚੁੱਕੇ ਹਨ। 1,79,295 ਮਰੀਜ਼ ਕੋਰੋਨਾ ਤੋਂ ਸਹਿਤਯਾਬ ਵੀ ਹੋਏ ਹਨ। 212 ਮਰੀਜ਼ ਇਸ ਸਮੇਂ ਆਕਸੀਜਨ ਸਪੋਰਟ 'ਤੇ ਹਨ। 6,052 ਲੋਕ ਹੁਣ ਤੱਕ ਕੋਰੋਨਾ ਕਾਰਨ ਜਾਨ ਗੁਆ ਚੁੱਕੇ ਹਨ।
ਜ਼ਿਕਰਯੋਗ ਹੈ ਕਿ ਪਿਛਲੇ 24 ਘੰਟਿਆਂ 'ਚ ਅੰਮ੍ਰਿਤਸਰ -2, ਫਿਰੋਜ਼ਪੁਰ -1, ਹੁਸ਼ਿਆਰਪੁਰ -2, ਜਲੰਧਰ -6, ਲੁਧਿਆਣਾ -3, ਐਸਏਐਸ ਨਗਰ-3, ਮੁਕਤਸਰ -1 ਅਤੇ ਪਟਿਆਲਾ -4 ਵਿਅਕਤੀਆਂ ਦੀ ਕੋਰੋਨਾ ਕਾਰਨ ਮੌਤ ਚੁੱਕੀ ਹੈ।