ਪੰਜਾਬ

punjab

ETV Bharat / city

ਕੋਰੋਨਾ ਪੌਜ਼ੀਟਿਵ ਵਕੀਲਾਂ ਨੂੰ ਮਦਦ ਪਹੁੰਚਾ ਰਿਹਾ ਬਾਰ ਐਸੋਸੀਏਸ਼ਨ - ਹਸਪਤਾਲ

ਪੰਜਾਬ ਅਤੇ ਹਰਿਆਣਾ ਹਾਈਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਜੀਬੀ ਐਸ ਢਿੱਲੋਂ ਨੇ ਦੱਸਿਆ ਹੈ ਕਿ ਹਾਈਕੋਰਟ ਦੀ ਬਾਰ ਐਸੋਸੀਏਸ਼ਨ ਕੋਰੋਨਾ ਪੌਜ਼ੀਟਿਵ ਵਕੀਲਾਂ ਦੀ ਹਰ ਸੰਭਵ ਮਦਦ ਕਰ ਰਹੀ ਹੈ। ਜੇਕਰ ਕਿਸੇ ਵਕੀਲ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ ਤਾਂ ਉਸਨੂੰ 50,000 ਰੁਪਏ ਮਦਦ ਦਿੱਤੀ ਜਾ ਰਹੀ ਹੈ ਅਤੇ ਇਸ ਤੋਂ ਇਲਾਵਾ ਕੋਰੋਨਾ ਹੋਣ ਤੇ 10000 ਰੁਪਏ ਦੀ ਮਦਦ ਦਿੱਤੀ ਜਾ ਰਹੀ ਹੈ।

ਕੋਰੋਨਾ ਪਾਜ਼ੀਟਿਵ ਵਕੀਲਾਂ ਨੂੰ ਮਦਦ ਪਹੁੰਚਾ ਰਿਹਾ ਬਾਰ ਐਸੋਸੀਏਸ਼ਨ
ਕੋਰੋਨਾ ਪਾਜ਼ੀਟਿਵ ਵਕੀਲਾਂ ਨੂੰ ਮਦਦ ਪਹੁੰਚਾ ਰਿਹਾ ਬਾਰ ਐਸੋਸੀਏਸ਼ਨ

By

Published : May 5, 2021, 10:07 PM IST

ਚੰਡੀਗੜ੍ਹ: ਦੇਸ਼ ਭਰ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ।ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਪੌਜ਼ੀਟਿਵ ਵਕੀਲਾਂ ਨੂੰ ਬਾਰ ਐਸੋਸੀਏਸ਼ਨ ਆਰਥਿਕ ਅਤੇ ਸਿਹਤ ਸਬੰਧੀ ਮਦਦ ਪਹੁੰਚਾ ਰਿਹਾ ਹੈ।ਪੰਜਾਬ ਅਤੇ ਹਰਿਆਣਾ ਹਾਈਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਜੀ ਬੀ ਐਸ ਢਿੱਲੋਂ ਨੇ ਦੱਸਿਆ ਹੈ ਕਿ ਹਾਈਕੋਰਟ ਦੀ ਬਾਰ ਪਾਜ਼ੀਟਿਵ ਵਕੀਲਾਂ ਦੀ ਹਰ ਸੰਭਵ ਮਦਦ ਕਰ ਰਹੀ ਹੈ।ਜੇਕਰ ਕਿਸੇ ਵਕੀਲ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ ਤਾਂ ਉਸਨੂੰ 50,000 ਰੁਪਏ ਮਦਦ ਦਿੱਤੀ ਜਾ ਰਹੀ ਹੈ ਅਤੇ ਇਸ ਤੋਂ ਇਲਾਵਾ ਕੋਰੋਨਾ ਹੋਣ ਤੇ 10,000 ਰੁਪਏ ਦੀ ਮਦਦ ਦਿੱਤੀ ਜਾ ਰਹੀ ਹੈ।ਢਿਲੋਂ ਨੇ ਇਸ ਤੋਂ ਇਲਾਵਾ ਦੱਸਿਆ ਹੈ ਕਿ ਪੌਜੀਟਿਵ ਵਕੀਲਾਂ ਦੇ ਘਰ ਖਾਣਾ ਵੀ ਪਹੁੰਚਾਇਆ ਜਾ ਰਿਹਾ ਹੈ।

ਕੋਰੋਨਾ ਪਾਜ਼ੀਟਿਵ ਵਕੀਲਾਂ ਨੂੰ ਮਦਦ ਪਹੁੰਚਾ ਰਿਹਾ ਬਾਰ ਐਸੋਸੀਏਸ਼ਨ

ਇਸ ਮੌਕੇ ਸਕੱਤਰ ਚੰਚਲ ਸਿੰਗਲਾ ਨੇ ਦੱਸਿਆ ਹੈ ਕਿ ਕੋਰਟ ਬੰਦ ਹੋਣ ਕਾਰਨ ਕੇਸਾਂ ਦੀ ਸੁਣਵਾਈ ਵਿਚ ਦੇਰੀ ਹੋ ਰਹੀ ਹੈ।ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਹੈ ਕਿ ਕੇਸ ਦੀ ਸੁਣਵਾਈ ਆਨਲਾਈਨ ਹੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਹੈ ਕਿ ਵਕੀਲਾਂ ਦੇ ਪੌਜ਼ੀਟਿਵ ਆਉਣ ਕਰਕੇ ਕੇਸਾਂ ਦੀ ਸੁਣਵਾਈ ਵਿਚ ਵੀ ਦੇਰੀ ਹੋ ਰਹੀ ਹੈ।ਹਾਈਕੋਰਟ ਵਿਚ ਅਪਰਾਧਿਕ ਮਾਮਲੇ 1,40,000 ਅਤੇ ਸਿਵਲ ਮਾਮਲੇ 2,32,000 ਕੇਸ ਲਮਕ ਰਹੇ ਹਨ।ਇਹ ਅੰਕੜਾ ਫਰਵਰੀ ਤੱਕ ਦਾ ਹੈ ਇਸ ਤੋਂ ਬਾਅਦ ਕਿੰਨੇ ਕੇਸਾਂ ਦੀ ਸੁਣਵਾਈ ਨਹੀਂ ਹੋ ਸਕੀ ਹੈ।

ਇਸ ਤੋਂ ਇਲਾਵਾ ਦੱਸਿਆ ਗਿਆ ਹੈ ਕਿ ਹਾਈਕੋਰਟ ਵਿਚ ਐਬੂਲੇਂਸ ਦਾ ਪ੍ਰਬੰਧ ਕੀਤਾ ਹੋਇਆ ਹੈ।ਜੇਕਰ ਕਿਸੇ ਵਕੀਲ ਨੂੰ ਇਸ ਦੀ ਲੋੜ ਪੈਂਦੀ ਹੈ ਤਾਂ ਉਸ ਲਈ ਐਬੂਲੇਂਸ ਭੇਜੀ ਜਾਂਦੀ ਹੈ।ਬਾਰ ਐਸੋਸੀਏਸ਼ਨ ਨੇ ਕਿਹਾ ਕੋਰੋਨਾ ਪੌਜ਼ੀਟਿਵ ਵਕੀਲ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।

ਇਹ ਵੀ ਪੜੋ:ਇੱਕ ਗਰਭਵਤੀ ਮਹਿਲਾ ਲਈ 'ਮਸੀਹਾ' ਬਣੇ ਸੋਨੂੰ ਸੂਦ

ABOUT THE AUTHOR

...view details