ਚੰਡੀਗੜ੍ਹ: ਅਦਾਲਤ ਨੇ ਦੋਸ਼ੀ ਖੁਸ਼ਵਿੰਦਰ ਸਿੰਘ ਦੀ ਸਜ਼ਾ ਲਈ ਅਪੀਲ ਨੂੰ ਖਾਰਜ ਕਰਦਿਆਂ ਕਿਹਾ ਕਿ ਅਜਿਹੇ ਘਿਨਾਉਣੇ ਅਪਰਾਧ ਦੀ ਫ਼ਾਂਸੀ ਦੀ ਸਜ਼ਾ ਨੂੰ ਘੱਟ ਨਹੀਂ ਕੀਤਾ ਜਾ ਸਕਦਾ ਹੈ।
ਬੱਸੀ ਪਠਾਣਾ ਕਤਲ ਕੇਸ: ਹੁਣ ਦੋਸ਼ੀ ਖੁਸ਼ਵਿੰਦਰ ਸਿੰਘ ਨੂੰ ਫਾਂਸੀ ਹੋਣ ਤੋਂ ਨਹੀਂ ਬਚਾ ਸਕਦਾ ਕੋਈ - ਜਸਟਿਸ ਗੁਰਵਿੰਦਰ ਸਿੰਘ ਗਿੱਲ
ਬੱਸੀ ਪਠਾਣਾ ਦੇ 4 ਲੋਕਾਂ ਤੇ 2 ਮਾਸੂਮ ਬੱਚਿਆਂ ਦੀ ਮੌਤ ਦੇ ਦੋਸ਼ੀ ਖੁਸ਼ਵਿੰਦਰ ਸਿੰਘ ਨੂੰ ਸੁਣਾਈ ਗਈ ਫ਼ਾਂਸੀ ਦੀ ਸਜ਼ਾ ਨੂੰ ਬਰਕਰਾਰ ਰੱਖਦਿਆਂ ਹੋਇਆਂ ਅਦਾਲਤ ਨੇ ਉਸ ਦੀ ਸਜ਼ਾ ਵਿਰੁੱਧ ਦਰਜ ਕੀਤੀ ਅਪੀਲ ਨੂੰ ਖ਼ਾਰਿਜ ਕਰ ਦਿੱਤਾ ਹੈ।
ਫ਼ਾਇਲ ਫ਼ੋਟੋ
ਜਸਟਿਸ ਰਾਜੀਵ ਸ਼ਰਮਾ ਤੇ ਜਸਟਿਸ ਗੁਰਵਿੰਦਰ ਸਿੰਘ ਗਿੱਲ ਦੀ ਬੈਂਚ ਨੇ ਇਹ ਆਦੇਸ਼ ਦਿੱਤਾ। ਇਸ ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ (ਸੀਬੀਆਈ) ਨੇ ਅਹਿਮ ਭੂਮਿਕਾ ਨਿਭਾਈ ਹੈ। ਇਸ ਮਾਮਲੇ ਵਿੱਚ ਸੀਬੀਆਈ ਨੇ ਪਹਿਲੇ ਦੋਸ਼ੀਆਂ ਨੂੰ ਬਰੀ ਕਰ ਕੇ ਬਾਅਦ 'ਚ ਮੁੱਖ ਦੋਸ਼ੀ ਨੂੰ ਕਾਨੂੰਨ ਦੇ ਦਾਇਰੇ 'ਚ ਲਿਆ ਕੇ ਉਸ ਨੂੰ ਫ਼ਾਸੀ ਦੀ ਸਜ਼ਾ ਦਿੱਤੀ।
ਜ਼ਿਕਰਯੋਗ ਹੈ ਕਿ ਦੋਸ਼ੀ ਖੁਸ਼ਵਿੰਦਰ ਸਿੰਘ ਨੇ 2004 ਵਿੱਚ ਕੁਲਵੰਤ ਸਿੰਘ ਤੇ ਉਸ ਦੀ ਪਤਨੀ ਰਮਨਦੀਪ ਕੌਰ ਤੇ ਦੋ ਨਿਰਦੋਸ਼ ਬੱਚਿਆਂ ਦਾ ਕਤਲ ਕੀਤਾ ਸੀ।