ਚੰਡੀਗੜ੍ਹ:ਵਿਧਾਨਸਭਾ ਚੋਣਾਂ 2022 (Assembly Elections 2022) ਨੂੰ ਲੈਕੇ ਪੰਜਾਬ ਦਾ ਸਿਆਸੀ ਅਖਾੜਾ ਭਖਦਾ ਜਾ ਰਿਹਾ ਹੈ। ਪੰਜਾਬ ਕਾਂਗਰਸ ਦੇ ਵੱਲੋਂ ਮੁੜ ਤੋਂ ਸੱਤਾ ਹਾਸਿਲ ਕਰਨ ਦੇ ਲਈ ਲਗਾਤਾਰ ਸੂਬੇ ਵਿੱਚ ਰੈਲੀਆਂ ਤੇ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਪਿਛਲੇ ਦਿਨਾਂ ਵਿੱਚ ਨਵਜੋਤ ਸਿੱਧੂ (Navjot Sidhu) ਵੱਲੋਂ ਪੁਲਿਸ ਨੂੰ ਲੈਕੇ ਇੱਕ ਰੈਲੀ ਵਿੱਚ ਦਿੱਤੇ ਬਿਆਨ ਦੀ ਜਿੱਥੇ ਸਿਆਸੀ ਹਲਕਿਆਂ ਵਿੱਚ ਨਿਖੇਧੀ ਹੋ ਰਹੀ ਹੈ ਉੱਥੇ ਹੀ ਪੁਲਿਸ ਮੁਲਾਜ਼ਮ ਵੀ ਨਵਜੋਤ ਸਿੱਧੂ ਦੇ ਬਿਆਨ ਦੀ ਨਿਖੇਧੀ ਕਰ ਰਹੇ ਹਨ। ਸਿੱਧੂ ਵੱਲੋਂ ਸਟੇਜ ਤੋਂ ਕਾਂਗਰਸ ਵਿਧਾਇਕ ਨਵਤੇਜ ਸਿੰਘ ਚੀਮਾ ਹੱਕ ਵਿੱਚ ਰੈਲੀ ਕਰਦੇ ਹੋਏ ਉਨ੍ਹਾਂ ਦੇ ਮੋਢੇ ’ਤੇ ਹੱਥ ਰੱਖ ਕੇ ਕਿਹਾ ਗਿਆ ਸੀ ਕਿ ਪੀਲੀ ਜੈਕਟ ਵਾਲਾ ਮੁੰਡਾ ਗਾਡਰ ਵਰਗਾ, ਖੰਘੂਰਾ ਮਾਰ ਕੇ ਥਾਣੇਦਾਰ ਦੀ ਪੈਂਟ ਗਿੱਲੀ ਕਰ ਦਿੰਦਾ ਹੈ। ਸਿੱਧੂ ਦੇ ਇਸ ਬਿਆਨ ਦੀ ਜਿੱਥੇ ਵਿਰੋਧੀਆਂ ਵੱਲੋਂ ਨਿਖੇਧੀ ਕੀਤੀ ਜਾ ਰਹੀ ਹੈ ਉੱਥੇ ਹੀ ਹੁਣ ਪੁਲਿਸ ਵਰਗ ਵੀ ਸਾਹਮਣੇ ਆਉਣ ਲੱਗਿਆ ਹੈ ਤੇ ਸਿੱਧੂ ਨੂੰ ਲਾਹਨਤਾਂ ਪਾ ਰਿਹਾ ਹੈ।
Controversial Navjot Sidhu: ਸਿੱਧੂ ਦੇ ਵਿਵਾਦਿਤ ਬੋਲਾਂ ’ਤੇ ਭੜਕੇ ਡੀਐਸਪੀ, ਕਹੀਆਂ ਵੱਡੀਆਂ ਗੱਲਾਂ
ਨਵਜੋਤ ਸਿੱਧੂ ਮੁੜ ਵਿਵਾਦਾਂ ’ਚ (Controversial Navjot Sidhu) ਹਨ। ਪਿਛਲੇ ਦਿਨਾਂ ਵਿੱਚ ਸਿੱਧੂ ਦਾ ਪੁਲਿਸ ਨੂੰ ਲੈਕੇ ਵਿਵਾਦਿਤ ਬਿਆਨ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਉਨ੍ਹਾਂ ਉੱਤੇ ਸਵਾਲ ਖੜ੍ਹੇ ਹੋ ਰਹੇ ਹਨ। ਚੰਡੀਗੜ੍ਹ ਦੇ ਡੀਐਸਪੀ ਨੇ ਸਿੱਧੂ ਖਿਲਾਫ਼ ਭੜਾਸ ਕੱਢੀ ਹੈ। ਉਨ੍ਹਾਂ ਸਿੱਧੂ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਪੁਲਿਸ ਤੋਂ ਬਿਨ੍ਹਾਂ ਉਨ੍ਹਾਂ ਦੀ ਰਿਕਸ਼ੇ ਵਾਲਾ ਵੀ ਨਹੀਂ ਸੁਣਦਾ।
ਸਿੱਧੂ ਦੇ ਪੁਲਿਸ ਨੂੰ ਲੈਕੇ ਵਿਵਾਦਿਤ ਬੋਲਾਂ ਨੂੰ ਲੈਕੇ ਚੰਡੀਗੜ੍ਹ ਦੇ ਡੀਐਸਪੀ ਦਿਲਸ਼ੇਰ ਸਿੰਘ ਚੰਦੇਲ ਦਾ ਬਿਆਨ (DSP Dilsher Singh Chandel on navjot sidhu ) ਸਾਹਮਣੇ ਆਇਆ ਹੈ। ਡੀਐਸਪੀ ਨੇ ਨਵਜੋਤ ਸਿੱਧੂ ਨੂੰ ਖਰੀਆਂ-ਖਰੀਆਂ ਸੁਣਾਈਆਂ ਹਨ। ਉਨ੍ਹਾਂ ਕਿਹੈ ਕਿ ਇਹ ਬਹੁਤ ਸ਼ਰਮਨਾਕ ਹੈ ਕਿ ਇੱਕ ਸੀਨੀਅਰ ਆਗੂ ਵੱਲੋਂ ਪੁਲਿਸ ਨੂੰ ਬੇਇੱਜਤ ਕੀਤਾ ਗਿਆ ਹੈ ਜਿਹੜੇ ਉਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕਰਦੇ ਹਨ। ਉਨ੍ਹਾਂ ਸਿੱਧੂ ਖਿਲਾਫ਼ ਭੜਾਸ ਕੱਢਦਿਆਂ ਕਿਹਾ ਕਿ ਪੁਲਿਸ ਤੋਂ ਬਿਨਾਂ ਉਨ੍ਹਾਂ ਦੀ ਰਿਕਸ਼ੇ ਵਾਲਾ ਵੀ ਨਹੀਂ ਸੁਣਦਾ। ਉਨ੍ਹਾਂ ਨਾਲ ਹੀ ਕਿਹਾ ਕਿ ਜੇਕਰ ਇੰਨ੍ਹੀ ਹੀ ਗੱਲ ਹੈ ਤਾਂ ਉਹ ਪੁਲਿਸ ਫੋਰਸ ਨੂੰ ਵਾਪਿਸ ਕਰ ਦੇਣ ਅਤੇ ਇਕੱਲੇ ਘੁੰਮਣ। ਡੀਐਸਪੀ ਨੇ ਕਿਹਾ ਕਿ ਨਵਜੋਤ ਸਿੱਧੂ ਨੂੰ ਪੁਲਿਸ ਸਬੰਧੀ ਅਜਿਹੇ ਸ਼ਬਦਾਵਲੀ ਨਹੀਂ ਵਰਤਣੀ ਚਾਹੀਦੀ ਸੀ।
ਇਹ ਵੀ ਪੜ੍ਹੋ:Punjab Assembly Elections 2022: ਕਿਸਾਨਾਂ ਦੇ ਸਿਆਸੀ ਫਰੰਟ ਬਣਾਉਣ 'ਤੇ ਰਵਨੀਤ ਬਿੱਟੂ ਨੇ ਕਹੀ ਵੱਡੀ ਗੱਲ...