ਚੰਡੀਗੜ੍ਹ:ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ਲਈ ਸਾਂਸਦ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਉਮੀਦਵਾਰ (Chief Ministerial candidate to Bhagwant Mann) ਐਲਾਨ ਦਿੱਤਾ ਹੈ। ਭਗਵੰਤ ਮਾਨ ਨੂੰ ਮੁੱਖ ਮੰਤਰੀ ਐਲਾਨਣ ਤੋਂ ਬਾਅਦ ਆਪ ਨੇ ਤੁਰੰਤ ਆਪਣੇ ਸੋਸ਼ਲ ਮੀਡੀਆ ਹੈਂਡਲ ’ਤੇ ਇੱਕ ਵੀਡੀਓ ਸ਼ੇਅਰ ਕੀਤਾ। ਇਹ ਵੀਡੀਓ ਦਿਲ ਦਾ ਮਾਮਲਾ ਹੈ ਗਾਣਾ ਉੱਤੇ ਬਣਾਇਆ ਗਿਆ ਹੈ, ਜਿਸ ਵਿੱਚ ਵਿਦਿਆ ਬਾਲਨ ਨੂੰ ਮੁੱਖ ਮੰਤਰੀ ਦੀ ਕੁਰਸੀ ਦੱਸਿਆ ਗਿਆ ਹੈ। ਵੀਡੀਓ ਸ਼ੇਅਰ ਕਰਨ ਮਗਰੋਂ ਵਿਵਾਦ ਖੜ੍ਹਾ ਹੋ ਗਿਆ ਹੈ ਤੇ ਹਰ ਕੋਈ ਇਸ ਵੀਡੀਓ ਉੱਤੇ ਇਤਰਾਜ਼ ਜਤਾ ਰਿਹਾ ਹੈ।
ਅਦਾਕਾਰਾ ਨੂੰ ਮੁੱਖ ਮੰਤਰੀ ਦੀ ਕੁਰਸੀ ਦਿਖਾਉਣ ਤੋਂ ਬਾਅਦ ਲੋਕਾਂ ਨੇ ਇਸ 'ਤੇ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਕੁਝ ਲੋਕ ਇਸ ਨੂੰ ਮੁੱਖ ਮੰਤਰੀ ਦੇ ਅਹੁਦੇ ਦਾ ਅਪਮਾਨ ਵੀ ਕਹਿ ਰਹੇ ਹਨ।
ਇਹ ਵੀ ਪੜੋ:ਨਾਜਾਇਜ਼ ਮਾਈਨਿੰਗ ਮਾਮਲਾ: CM ਚੰਨੀ ਦੇ ਕਰੀਬੀਆਂ ਘਰੋਂ 6 ਕਰੋੜ ਰੁਪਏ ਬਰਾਮਦ !
ਦੱਸ ਦਈਏ ਕਿ ਵੀਡੀਓ ਦੀ ਸ਼ੁਰੂਆਤ 'ਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਦੋਵੇਂ ਮੁੱਖ ਮੰਤਰੀ ਦੀ ਕੁਰਸੀ ਲਈ ਲੜਦੇ ਨਜ਼ਰ ਆ ਰਹੇ ਹਨ ਤੇ ਅੰਤ ਵਿੱਚ ਭਗਵੰਤ ਮਾਨ ਦੀ ਐਂਟਰੀ ਹੁੰਦੀ ਹੈ। ਵੀਡੀਓ 'ਚ ਕੇਜਰੀਵਾਲ ਅਤੇ ਰਾਹੁਲ ਗਾਂਧੀ ਵੀ ਦਿਖਾਈ ਦੇ ਰਹੇ ਹਨ।