ਚੰਡੀਗੜ੍ਹ:ਵਿਵਾਦਾਂ ਚ ਘਿਰੇ ਕਾਂਗਰਸੀ ਸਾਂਸਦ ਰਵਨੀਤ ਬਿੱਟੂ ਚੰਡੀਗੜ੍ਹ ਦੇ ਵਿੱਚ ਪੰਜਾਬ ਰਾਜ ਐਸਸੀ ਕਮਿਸ਼ਨ ਦੇ ਅੱਗੇ ਪੇਸ਼ ਹੋਣ ਪਹੁੰਚੇ ਸਨ।ਰਵਨੀਤ ਬਿੱਟੂ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਗੱਠਜੋੜ ਨੂੰ ਲੈਕੇ ਬਿਆਨ ਦਿੱਤੀ ਸੀ ਜਿਸ ਤੋਂ ਬਾਅਦ ਵਿਰੋਧੀ ਪਾਰਟੀਆਂ ਦੇ ਵੱਲੋਂ ਸਿੱਧੂ ਖਿਲਾਫ ਮੋਰਚਾ ਖੋਲ੍ਹਿਆ ਗਿਆ ਸੀ।
ਸਾਂਸਦ ਰਵਨੀਤ ਬਿੱਟੂ ਨੇ ਪੰਜਾਬ SC ਕਮਿਸ਼ਨ ਅੱਗੇ ਪੇਸ਼ ਹੋ ਮੰਗੀ ਮੁਆਫ਼ੀ ਸਾਂਸਦ ਰਵਨੀਤ ਬਿੱਟੂ ਨੂੰ ਪੰਜਾਬ ਐਸੀ ਕਮਿਸ਼ਨ ਵੱਲੋਂ ਤਲਬ ਕੀਤਾ ਗਿਆ ਸੀ ਕਿਉਂਕਿ ਬਿੱਟੂ ਦੇ ਵੱਲੋਂ ਸੋਸ਼ਲ ਮੀਡੀਆ ਤੇ ਅਕਾਲੀ ਦਲ ਤੇ ਬਸਪਾ ਗੱਠਜੋੜ ਤੇ ਉਨ੍ਹਾਂ ਵਿਚਕਾਰ ਜੋ ਸੀਟਾਂ ਦੀ ਵੰਡ ਹੋਈ ਸੀ ਉਸਨੂੰ ਲੈਕੇ ਬਿੱਟੂ ਵੱਲੋਂ ਬਿਆਨ ਦਿੱਤਾ ਗਿਆ ਸੀ ।ਬਿੱਟੂ ਦੇ ਇਸ ਬਿਆਨ ਨੂੰ ਲੈਕੇ ਅਕਾਲੀ ਤੇ ਬਸਪਾ ਦੇ ਵੱਲੋਂ ਉਸ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਗਿਆ ਸੀ।
ਅਕਾਲੀ ਤੇ ਬਸਪਾ ਵੱਲੋਂ ਬਿੱਟੂ ਖਿਲਾਫ਼ ਕਾਰਵਾਈ ਨੂੰ ਲੈਕੇ ਸੂਬੇ ਚ ਵੱਖ ਵੱਖ ਥਾਵਾਂ ਤੇ ਪ੍ਰਦਰਸ਼ਨ ਕਰ ਉਸਦੇ ਪੁਤਲੇ ਸਾੜੇ ਗਏ।ਇਸਦੇ ਨਾਲ ਹੀ ਦੋਵਾਂ ਪਾਰਟੀਆਂ ਨੇ ਬਿੱਟੂ ਖਿਲਾਫ਼ ਕਾਰਵਾਈ ਦੀ ਮੰਗ ਨੂੰ ਲੈਕੇ ਪੁਲਿਸ ਕੋਲ ਵੀ ਸ਼ਿਕਾਇਤ ਕੀਤੀ ਸੀ ।ਜਿਕਰਯੋਗ ਹੈ ਕਿ ਦੋਵੇ ਗੱਠਜੋੜ ਦੇ ਇੱਕ ਸਾਂਝੇ ਵਫਦ ਦੇ ਵੱਲੋਂ ਬਿੱਟੂ ਖਿਲਾਫ਼ ਐਸੀ ਕਮਿਸ਼ਨ ਨਾਲ ਵੀ ਮੁਲਾਕਾਤ ਕੀਤੀ ਗਈ ਸੀ ਉਸ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ ਸੀ ।ਅਕਾਲੀ ਨੇ ਇਨਸਾਫ ਦੀ ਮੰਗ ਕਰਦੇ ਕਿਹਾ ਸੀ ਕਿ ਬਿੱਟੂ ਵਲੋਂ ਭੜਕਾਹਟ ਭਰੇ ਬਿਆਨ ਦਿੱਤੇ ਜਾ ਰਹੇ ਹਨ ਜਿਸ ਕਰਦੇ ਉਸਨੇ ਦਲਿਤ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।
ਵਿਰੋਧੀਆਂ ਵੱਲੋਂ ਕੀਤੇ ਗਏ ਇਸ ਐਕਸ਼ਨ ਤੋਂ ਬਾਅਦ ਪੰਜਾਬ ਰਾਜ ਐਸੀ ਕਮਿਸ਼ਨ ਵੱਲੋਂ ਬਿੱਟੂ ਤਲਬ ਕੀਤਾ ਹੈ ਜਿਸਦੇ ਚੱਲਦੇ ਬਿੱਟੂ ਨੇ ਐੱਸੀ ਕਮਿਸ਼ਨ ਦੇ ਅੱਗੇ ਪੇਸ਼ ਹੋ ਕੇ ਮੁਆਫ਼ੀ ਮੰਗ ਲਈ ਹੈ। ਰਵਨੀਤ ਬਿੱਟੂ ਦਾ ਕਹਿਣਾ ਕਿ ਜੇਕਰ ਉਨ੍ਹਾਂ ਦੇ ਬਿਆਨ ਨਾਲ ਕਿਸੇ ਦਲਿਤ ਨੂੰ ਠੇਸ ਪਹੁੰਚੀ ਹੈ ਤਾਂ ਉਹ ਆਪਣੇ ਸ਼ਬਦ ਵਾਪਸ ਲੈਂਦਾ ਹਾਂ ਅਤੇ ਮੁਆਫ਼ੀ ਮੰਗਦਾ ਹਾਂ।
ਇਹ ਵੀ ਪੜ੍ਹੋ:congress clash: ਸਿੱਧੂ ਦਾ ਸਿਆਸੀ ਖਟੈਕ 'ਚੋਣਾਂ ਚ ਵਰਤਿਆ ਜਾਣ ਵਾਲਾ ਸ਼ੋਪੀਸ ਨਹੀਂ'