ਚੰਡੀਗੜ੍ਹ: ਪੰਜਾਬ ਵਿਜਿਲੈਂਸ ਨੇ ਉਲੰਘਣਾ ਪਟੀਸ਼ਨ ਦਾਖਲ ਕੀਤੀ ਹੈ। ਵਿਜੀਲੈਂਸ ਵੱਲੋਂ 19 ਅਗਸਤ ਨੂੰ ਕੀਤੀ ਸੈਣੀ ਦੀ ਗਿਰਫਤਾਰੀ ਨਾਲ ਜੁੜੇ ਮਾਮਲੇ ਵਿੱਚ ਜਾਂਚ ਏਜੰਸੀ ਨੇ ਸੈਣੀ ਵਿਰੁੱਧ ਅਰਜੀ ਦਾਖ਼ਲ ਕਰਕੇ ਦੋਸ਼ ਲਗਾਇਆ।
ਵਿਜੀਲੈਂਸ ਨੇ ਸੈਣੀ ਅਤੇ ਉਨ੍ਹਾਂ ਦੇ ਵਕੀਲਾਂ ਉੱਤੇ ਇਲਜ਼ਾਮ ਲਗਾਇਆ ਹੈ ਕਿ ਉਨ੍ਹਾਂ ਨੇ ਚੀਫ ਜੂਡੀਸ਼ੀਅਲ ਮਜਿਸਟ੍ਰੇਟ ਦੀ ਅਦਾਲਤ ਨੂੰ ਗਲਤ ਬਿਆਨ ਦਿੱਤਾ ਹੈ, ਜਿਸ ਵਿੱਚ ਕਿਹਾ ਗਿਆ ਕਿ ਹਾਈਕੋਰਟ ਨੇ ਸੈਣੀ ਦੇ ਰਿਮਾਂਡ ਉੱਤੇ ਰੋਕ ਲਗਾ ਦਿੱਤੀ ਹੈ। ਵਿਜੀਲੈਂਸ ਨੇ ਮੁਹਾਲੀ ਅਦਾਲਤ ਦਾ ਧਿਆਨ ਦਿਵਾਇਆ ਕਿ ਸੈਣੀ ਦੇ ਰਿਮਾਂਡ ਉਤੇ ਹਾਈਕੋਰਟ ਨੇ ਕੋਈ ਰੋਕ ਨਹੀਂ ਲਗਾਈ ਹੈ ਤੇ ਇਸ ਤਰ੍ਹਾਂ ਦਾ ਬਿਆਨ ਦੇ ਕੇ ਸੈਣੀ ਨੇ ਅਦਾਲਤ ਦੀ ਅਪਰਾਧਕ ਹਤਕ ਕੀਤੀ ਹੈ। ਅਦਾਲਤ ਨੇ ਸੈਣੀ ਨੂੰ ਨੋਿਟਸ ਜਾਰੀ ਕਰਕੇ 14 ਸਤੰਬਰ ਤੱਕ ਜਵਾਬ ਦੇਣ ਲਈ ਕਿਹਾ ਹੈ।