ਪੰਜਾਬ

punjab

ETV Bharat / city

ਮੋਦੀ ਸਰਕਾਰ ਦੀ ਖੋਟੀ ਨੀਅਤ ਪੰਜਾਬ ਤੇ ਕਿਸਾਨਾਂ ਵਿਰੋਧੀ: ਜਾਖੜ

ਕਿਸਾਨ ਅੰਦੋਲਨ ਵਿੱਚ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਪ੍ਰਧਾਨਗੀ ਵਿੱਚ ਪੰਜਾਬ ਕਾਂਗਰਸ ਦੇ ਕਈ ਲੀਡਰਾਂ ਨੇ ਚੰਡੀਗੜ੍ਹ ਸ਼ਹੀਦੀ ਸਮਾਰਕ ਤੱਕ ਪੈਦਲ ਮਾਰਚ ਕੀਤਾ।

ਮੋਦੀ ਸਰਕਾਰ ਦੀ ਖੋਟੀ ਨੀਅਤ ਪੰਜਾਬ ਤੇ ਕਿਸਾਨਾਂ ਵਿਰੋਧੀ: ਜਾਖੜ
ਮੋਦੀ ਸਰਕਾਰ ਦੀ ਖੋਟੀ ਨੀਅਤ ਪੰਜਾਬ ਤੇ ਕਿਸਾਨਾਂ ਵਿਰੋਧੀ: ਜਾਖੜ

By

Published : Jan 5, 2021, 9:01 PM IST

ਚੰਡੀਗੜ੍ਹ: ਕਿਸਾਨ ਅੰਦੋਲਨ ਵਿੱਚ ਪੰਜਾਬ ਕਾਂਗਰਸ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਪ੍ਰਧਾਨਗੀ ਵਿੱਚ ਪੰਜਾਬ ਕਾਂਗਰਸ ਦੇ ਕਈ ਲੀਡਰਾਂ ਨੇ ਚੰਡੀਗੜ੍ਹ ਸ਼ਹੀਦੀ ਸਮਾਰਕ ਤੱਕ ਪੈਦਲ ਮਾਰਚ ਕੀਤਾ। ਇਸਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਨੇਤਾ ਪੰਜਾਬ ਦੇ ਰਾਜਪਾਲ ਨੂੰ ਮਿਲਣ ਲਈ ਰਾਜਭਵਨ ਜਾਣਾ ਚਾਹੁੰਦੇ ਸੀ। ਪਰ ਪੁਲਿਸ ਵੱਲੋਂ ਰੋਕਣ 'ਤੇ ਸਾਰਿਆਂ ਨੇ ਸ਼ਹੀਦੀ ਸਮਾਰਕ ਤੱਕ ਹੀ ਪੈਦਲ ਮਾਰਚ ਕੀਤਾ ਅਤੇ ਉਥੇ ਪਹੁੰਚ ਕੇ ਕਿਸਾਨ ਅੰਦੋਲਨ ਵਿੱਚ ਮਰਨ ਵਾਲੇ 57 ਕਿਸਾਨਾਂ ਲਈ ਦੀਵੇ ਰੱਖੇ। ਇਸ ਦੌਰਾਨ ਕਾਂਗਰਸ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਸਰਕਾਰ ਦੀ ਅੰਤਰ ਆਤਮਾ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ।

ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੀ ਪ੍ਰਧਾਨਗੀ ਵਿੱਚ ਪੰਜਾਬ ਕਾਂਗਰਸ ਦੇ ਲੀਡਰਾਂ ਅਤੇ ਵਰਕਾਰਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਦੀ ਰਿਹਾਇਸ਼ ਦੇ ਲਾਗੇ ਸ਼ਹੀਦੀ ਸਮਾਰਕ ਰਾਜਕੋਟ ਵਿੱਚ ਜਾ ਕੇ ਕਿਸਾਨ ਅੰਦੋਲਨ ਵਿੱਚ ਹੁਣ ਤੱਕ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ। ਸੁਨੀਲ ਜਾਖੜ ਨੇ ਇਸ ਸਮੇਂ ਈਟੀਵੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਦੀ ਅੰਤਰ ਆਤਮਾ ਨੂੰ ਜਾਗਰੂਕ ਕਰਨ ਲਈ ਕੋਸ਼ਿਸ਼ ਕਰ ਰਹੇ ਹਾਂ।

ਮੋਦੀ ਸਰਕਾਰ ਦੀ ਖੋਟੀ ਨੀਅਤ ਪੰਜਾਬ ਤੇ ਕਿਸਾਨਾਂ ਵਿਰੋਧੀ: ਜਾਖੜ

ਜਾਖੜ ਨੇ ਦੋਸ਼ ਲਗਾਏ ਕਿ ਮੋਦੀ ਸਰਕਾਰ ਦੀ ਜ਼ਮੀਰ ਮਰ ਗਈ ਹੈ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ 57 ਘਰਾਂ ਦੇ ਚਿਰਾਗ਼ ਬੁਝਾ ਦਿੱਤੇ ਹਨ। ਸੁਨੀਲ ਜਾਖੜ ਨੇ ਦੋਸ਼ ਲਗਾਇਆ ਕਿ ਮੋਦੀ ਸਰਕਾਰ ਦੀ ਨੀਅਤ ਖੋਟੀ ਹੈ ਅਤੇ ਸਰਕਾਰ ਦੀ ਸੋਚ ਪੰਜਾਬ ਅਤੇ ਕਿਸਾਨਾਂ ਵਿਰੋਧੀ ਹੈ।

ਮਹੱਤਵਪੂਰਣ ਗੱਲ ਇਹ ਹੈ ਕਿ ਕਿਸਾਨ ਅੰਦੋਲਨ ਵਿੱਚ ਆਪਣੀਆਂ ਜਾਨਾਂ ਗੁਆਉਣ ਵਾਲੇ ਕਿਸਾਨਾਂ ਲਈ ਸ਼ਹੀਦ ਸਮਾਰਕ 'ਤੇ 57 ਸ਼ਹੀਦਾਂ ਦੀਵੇ ਨੂੰ ਰੱਖੇ ਗਏ, ਪਰ ਜਗਾਏ ਨਹੀਂ ਗਏ। ਇਸ ਦੌਰਾਨ, ਕਾਂਗਰਸ ਨੇ ਦਾਅਵਾ ਕੀਤਾ ਕਿ ਸਰਕਾਰ ਦੇ ਜ਼ਮੀਰ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਸਰਕਾਰ ਇਸ ਮਸਲੇ ਨੂੰ ਸੁਲਝਾ ਸਕੇ।

ABOUT THE AUTHOR

...view details