ਚੰਡੀਗੜ੍ਹ: ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੀ ਸੰਸਦ ਕਿਰਨ ਖੇਰ 'ਤੇ ਦੋਸ਼ ਲੱਗ ਰਹੇ ਹਨ ਕਿ ਉਹ ਕਰੀਬ ਡੇਢ ਸਾਲ ਤੋਂ ਲੋਕਾਂ ਵਿਚਕਾਰ ਨਹੀਂ ਪੁੱਜੀ ਹੈ। ਨਾ ਹੀ ਉਹ ਕਿਸੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਪੁੱਜੀ ਹੈ। ਕੋਰੋਨਾ ਸ਼ੁਰੂ ਹੋਣ ਤੋਂ ਬਾਅਦ ਤੋਂ ਉਨ੍ਹਾਂ ਨੇ ਕਿਸੇ ਵੀ ਢੰਗ ਨਾਲ ਲੋਕਾਂ ਨਾਲ ਸੰਪਰਕ ਵਿੱਚ ਆਉਣਾ ਬੰਦ ਕਰ ਦਿੱਤਾ ਹੈ, ਜਿਸ ਨੂੰ ਲੈ ਕੇ ਕਾਂਗਰਸ ਪਾਰਟੀ ਉਨ੍ਹਾਂ ਉਪਰ ਹਮਲਾਵਰ ਹੋ ਗਈ ਹੈ। ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ ਦੀਪਾ ਦੂਬੇ ਉਨ੍ਹਾਂ 'ਤੇ ਨਿਸ਼ਾਨਾ ਲਾਉਂਦੇ ਹੋਏ ਹੱਥ ਵਿੱਚ ਉਨ੍ਹਾਂ ਦੀ ਤਸਵੀਰ ਲੈ ਕੇ ਅਤੇ ਦੂਰਬੀਨ ਲੈ ਕੇ ਲੱਭ ਰਹੀ ਹੈ।
ਚੰਡੀਗੜ੍ਹ ਸੰਸਦ ਕਿਰਨ ਖੇਰ ਨੂੰ ਦੂਰਬੀਨ ਨਾਲ ਲੱਭ ਰਹੀ ਹੈ ਕਾਂਗਰਸ ਮਹਿਲਾ ਪ੍ਰਧਾਨ ਦੀਪਾ ਦੂਬਾ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਦੀਪਾ ਦੂਬੇ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਕਿਰਨ ਖੇਰ ਚੰਡੀਗੜ੍ਹ ਦੀ ਹਰ ਗਲੀ ਵਿੱਚ ਜਾ ਕੇ ਲੋਕਾਂ ਨਾਲ ਮਿਲ ਰਹੀ ਸੀ, ਪਰ ਜਦੋਂ ਤੋਂ ਚੋਣਾਂ ਹੋਈਆਂ ਹਨ ਅਤੇ ਉਹ ਦੁਬਾਰਾ ਸੰਸਦ ਬਣੀ ਹੈ, ਉਦੋਂ ਤੋਂ ਉਹ ਚੰਡੀਗੜ੍ਹੋਂ ਗਾਇਬ ਹੈ, ਜਿਨ੍ਹਾਂ ਲੋਕਾਂ ਨੇ ਉਸ ਨੂੰ ਵੋਟ ਦੇ ਕੇ ਸੰਸਦ ਬਣਾਇਆ ਹੈ ਉਨ੍ਹਾਂ ਨੂੰ ਭੁੱਲ ਚੁੱਕੀ ਹੈ।
ਕੋਰੋਨਾ ਸ਼ੁਰੂ ਹੋਣ ਤੋਂ ਬਾਅਦ ਗਾਇਬ ਹੋ ਗਈ ਖੇਰ: ਦੂਬੇ
ਦੀਪਾ ਦੂਬੇ ਦਾ ਦੋਸ਼ ਹੈ ਕਿ ਜਦੋਂ ਤੋਂ ਕੋਰੋਨਾ ਸ਼ੁਰੂ ਹੋਇਆ ਹੈ, ਉਦੋਂ ਤੋਂ ਉਨ੍ਹਾਂ ਨੇ ਲੋਕਾਂ ਨਾਲ ਗੱਲਬਾਤ ਕਰਨੀ ਤੱਕ ਬੰਦ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਲੱਗਦਾ ਹੈ ਕਿ ਉਹ ਚੰਡੀਗੜ੍ਹ ਛੱਡ ਕੇ ਮੁੰਬਈ ਜਾ ਚੁੱਕੀ ਹੈ। ਅਜਿਹੀ ਸੰਸਦ ਦਾ ਹੋਣਾ ਚੰਡੀਗੜ੍ਹ ਲਈ ਬਦਨਸੀਬੀ ਦੀ ਗੱਲ ਹੈ।
ਕਿਰਨ ਖੇਰ ਜਿਨ੍ਹਾਂ ਦੁਕਾਨਾਂ 'ਤੇ ਸ਼ਾਪਿੰਗ ਕਰਦੀ ਹੈ, ਉਥੇ ਵੀ ਦੀਪਾ ਦੂਬੇ ਨੇ ਦੁਕਾਨਦਾਰਾਂ ਤੋਂ ਜਾ ਕੇ ਪੁੱਛਿਆ ਕਿ ਉਹ ਇਥੇ ਸ਼ਾਪਿੰਗ ਕਰਨ ਲਈ ਆਈ ਹੈ, ਪਰ ਸੰਸਦ ਨੂੰ ਉਨ੍ਹਾਂ ਦੁਕਾਨਦਾਰਾਂ ਨੇ ਵੀ ਨਹੀਂ ਵੇਖਿਆ।
ਕਿਰਨ ਖੇਰ ਅਦਾਕਾਰਾ ਇਸ ਲਈ ਨਾਟਕ ਕਰ ਰਹੀ ਹੈ: ਦੂਬੇ
ਦੀਪਾ ਦੂਬੇ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਸੰਸਦ ਕਿਰਨ ਖੇਰ ਨਹੀਂ ਮਿਲਦੀ ਹੈ, ਤਾਂ ਉਹ ਥਾਣੇ ਵਿੱਚ ਜਾ ਕੇ ਰਿਪੋਰਟ ਦਰਜ ਕਰਵਾਏਗੀ, ਤਾਂ ਕਿ ਪੁਲਿਸ ਉਨ੍ਹਾਂ ਨੂੰ ਲੱਭ ਸਕੇ। ਇਸਤੋਂ ਇਲਾਵਾ ਉਨ੍ਹਾਂ ਕਿਹਾ ਕਿ ਸੰਸਦ ਕਿਰਨ ਖੇਰ ਅਦਾਕਾਰਾ ਹੈ, ਨੇਤਾ ਨਹੀਂ ਹੈ। ਇਸ ਲਈ ਉਨ੍ਹਾਂ ਨੇ ਚੰਡੀਗੜ੍ਹ ਵਿੱਚ ਹਮੇਸ਼ਾ ਨਾਟਕ ਹੀ ਕੀਤਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਕੁੱਝ ਨਹੀਂ ਕੀਤਾ। ਕੋਰੋਨਾ ਦੇ ਇਸ ਮੁਸ਼ਕਿਲ ਸਮੇਂ ਵਿੱਚ ਉਨ੍ਹਾਂ ਨੂੰ ਲੋਕਾਂ ਨਾਲ ਹੋਣਾ ਚਾਹੀਦਾ ਸੀ, ਪਰ ਉਹ ਸ਼ਹਿਰ ਛੱਡ ਕੇ ਮੁੰਬਈ ਜਾ ਚੁੱਕੀ ਹੈ।